FacebookTwitterg+Mail

ਜਦੋਂ ‘ਤਾਨਾਜੀ’ ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਨੇ ਅਜੇ ਦੇਵਗਨ ਕੋਲੋ ਲਏ ਪੈਸੇ, ਵੀਡੀਓ

tanhaji kapil sharma ajay devgn
15 December, 2019 02:59:48 PM

ਮੁੰਬਈ(ਬਿਊਰੋ)- ਕਪਿਲ ਸ਼ਰਮਾ ਦਾ ਸ਼ੋਅ ਟੀ.ਵੀ. ਦੇ ਮਸ਼ਹੂਰ ਸ਼ੋਅਜ਼ ’ਚੋਂ ਇਕ ਹੈ। ਲੋਕਪ੍ਰਿਅਤਾ ਨੂੰ ਦੇਖਦੇ ਹੋਏ ਹਰ ਵੱਡੀ ਫਿਲਮ ਦਾ ਪ੍ਰਮੋਸ਼ਨ ਇੱਥੇ ਕੀਤਾ ਜਾਂਦਾ ਹੈ। ਸਿਤਾਰੇ ਵੀ ਕਪਿਲ ਦੇ ਸ਼ੋਅ ਵਿਚ ਆਉਣ ਲਈ ਉਤਸ਼ਾਹਿਤ ਰਹਿੰਦੇ ਹਨ। ਇਸ ਵਾਰ ਸ਼ੋਅ ਵਿਚ ਐਕਟਰ ਅਜੇ ਦੇਵਗਨ ਆਪਣੀ ਆਉਣ ਵਾਲੀ ਫਿਲਮ ‘ਤਾਨਾਜੀ : ਦਿ ਅਨਸੰਗ ਵਾਰਿਅਰ’ ਦੇ ਸਿਲਸਿਲੇ ਵਿਚ ਪਹੁੰਚੇ। ਇਸ ਦੌਰਾਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਇਕ ਵੀਡੀਓ ਵਿਚ ਕਪਿਲ ‘ਤਾਨਾਜੀ : ਦਿ ਅਨਸੰਗ ਵਾਰਿਅਰ’ ਦੀ ਖੂਬ ਤਾਰੀਫ ਕਰ ਰਹੇ ਹਨ ਅਤੇ ਸਾਰੇ ਦਰਸ਼ਕਾਂ ਨੂੰ ਫਿਲਮ ਦੇਖਣ ਦੀ ਅਪੀਲ ਕਰ ਰਹੇ ਹਨ। ਇਸ ਵਿਚਕਾਰ ਅਜੇ ਦੇਵਗਨ ਆਉਂਦੇ ਹਨ ਅਤੇ ਕੈਮਰੇ ਵੱਲ ਇਸ਼ਾਰਾ ਕਰਕੇ ਕਹਿੰਦੇ ਹਨ ਕਿ ਇਸ ਨੂੰ ਬੰਦ ਕਰਨਾ। ਅਜੇ ਦੇਵਗਨ ਫਿਲਮ ਪ੍ਰਮੋਸ਼ਨ ਦੇ ਬਦਲੇ ਕਪਿਲ ਨੂੰ ਪੈਸੇ ਫੜਾਉਂਦੇ ਹਨ ਅਤੇ ਧੰਨਵਾਦ ਕਹਿੰਦੇ ਹਨ।


ਅਜੇ ਦੇਵਗਨ ਦੇ ਪੈਸੇ ਦੇਣ ’ਤੇ ਕਪਿਲ ਸ਼ਰਮਾ ਕਹਿੰਦੇ ਹਨ ਕਿ 1200 ਵਿਚ ਸਾਡੀ ਡੀਲ ਹੋਈ ਸੀ। ਇਸ ’ਤੇ ਅਜੇ ਦੇਵਗਨ ਉਨ੍ਹਾਂ ਨੂੰ ਇਨ੍ਹੇ ਪੈਸੇ ਵਿਚ ਹੀ ਐਡਜਸਟ ਕਰਨ ਲਈ ਕਹਿੰਦੇ ਹਨ, ਜਿਸ ਤੋਂ ਬਾਅਦ ਕਪਿਲ ਪੈਸੇ ਜੇਬ ਵਿਚ ਰੱਖ ਲੈਂਦੇ ਹਨ ਅਤੇ ਚਲੇ ਜਾਂਦੇ ਹਨ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਵੀਡੀਓ ਦੀ ਅਸਲ ਸਚਾਈ ਬਾਰੇ। ਕਪਿਲ ਨੇ ਇੰਸਟਾਗ੍ਰਾਮ ’ਤੇ ਖੁੱਦ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਫੈਨਜ਼ ਲਈ ਫਨੀ ਮੂਵਮੈਂਟ ਪੇਸ਼ ਕੀਤਾ ਹੈ। ਫੈਨਜ਼ ਵੀ ਉਨ੍ਹਾਂ ਦੇ ਇਸ ਵੀਡੀਓ ’ਤੇ ਮਜ਼ੇਦਾਰ ਪ੍ਰਤੀਕਿਰਿਆ ਦੇ ਰਹੇ ਹਨ।
Punjabi Bollywood Tadka
ਅਜੇ ਦੇਵਗਨ ਦੀ ਇਹ ਫਿਲਮ ਮਰਾਠਾ ਸਰਦਾਰ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੱਕੇ ਮਿੱਤਰ ਰਹੇ ਤਾਨਾਜੀ ਮਲੁਸਰੇ ’ਤੇ ਆਧਾਰਿਤ ਹੈ। ਫਿਲਮ ਵਿਚ ਅਜੇ ਦੇਵਗਨ ਨਾਲ ਸੈਫ ਅਲੀ ਖਾਨ ਅਤੇ ਕਾਜੋਲ ਵੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਹ ਫਿਲਮ ਖਾਸ ਇਸ ਲਈ ਵੀ ਹੈ ਕਿਉਂਕਿ ਇਹ ਅਜੇ ਦੇਵਗਨ ਦੇ ਕਰੀਅਰ ਦੀ 100ਵੀਂ ਫਿਲਮ ਹੋਵੇਗੀ। ਤਾਨਾਜੀ ਸਿਨੇਮਾਘਰਾਂ ਵਿਚ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।


Tags: TanhajiKapil SharmaAjay DevgnFilm PromotionVideo

About The Author

manju bala

manju bala is content editor at Punjab Kesari