FacebookTwitterg+Mail

ਕਾਜੋਲ ਦੀ ਭੈਣ ਨਾਲ ਅਮਰੀਕਾ 'ਚ ਹੋਈ ਬਦਸਲੂਕੀ, ਖੁਦ ਕੀਤਾ ਖੁਲਾਸਾ

tanishaa mukerji
14 March, 2019 09:07:40 AM

ਜਲੰਧਰ(ਬਿਊਰੋ)- ਬਾਲੀਵੁੱਡ ਅਦਾਕਾਰਾ ਕਾਜੋਲ ਦੀ ਭੈਣ ਤਨੀਸ਼ਾ ਮੁਖਰਜ਼ੀ ਨਾਲ ਅਮਰੀਕਾ ਦੇ ਇਕ ਹੋਟਲ 'ਚ ਭੱਦਾ ਰਵੱਈਆ ਕੀਤਾ ਗਿਆ। ਇਸ ਮਾਮਲੇ ਦੀ ਜਾਣਕਾਰੀ ਤਨੀਸ਼ਾ ਨੇ ਖੁਦ ਸੋਸ਼ਲ ਮੀਡੀਆ 'ਤੇ ਸਭ ਨਾਲ ਸ਼ੇਅਰ ਕੀਤੀ। ਇਸ ਦੌਰਾਨ ਪ੍ਰਸਾਸ਼ਨ ਨੇ ਵੀ ਉਸ ਦੀ ਕੋਈ ਮਦਦ ਨਹੀਂ ਕੀਤੀ। ਤਨੀਸ਼ਾ ਨੂੰ ਅਮਰੀਕਾ 'ਚ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ।


ਤਨੀਸ਼ਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਕੁਝ ਦੋਸਤਾਂ ਨਾਲ 'ਕ੍ਰਾਈ ਅਮਰੀਕਨ ਚੈਰਿਟੀ ਗਾਲਾ ਫੰਕਸ਼ਨ' 'ਚ ਸ਼ਾਮਲ ਹੋਣ ਗਈ ਸੀ। ਅਦਾਕਾਰਾ ਨੇ ਕਿਹਾ ਕਿ ਬਾਅਦ 'ਚ ਜਦੋਂ ਉਹ ਦੋਸਤਾਂ ਨਾਲ ਰੈਸਟੋਰੈਂਟ 'ਚ ਗਈ ਤਾਂ ਉੱਥੇ ਇਕ ਵਿਅਕਤੀ ਨੇ ਉਸ ਨਾਲ ਬਦਸਲੂਕੀ ਕੀਤੀ।


ਰੈਸਟੋਰੈਂਟ ਦੇ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਅੰਗਰੇਜ਼ੀ ਨਹੀਂ ਬੋਲ ਸਕਦੇ ਜੋ ਕਾਫੀ ਬੇਇਜ਼ੱਤੀ ਕਰਨ ਵਾਲਾ ਨਸਲੀ ਭੇਦਭਾਵ ਦਾ ਅਹਿਸਾਸ ਕਰਵਾਉਣ ਵਾਲਾ ਸੀ। ਤਨੀਸ਼ਾ ਨੇ ਦੱਸਿਆ ਕਿ ਜਦੋਂ ਹੋਟਲ ਦੇ ਮੈਨਜਰ ਤੇ ਸਟਾਫ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਤੇ ਪੁਲਸ ਨੂੰ ਬੁਲਾਉਣ ਤੋਂ ਵੀ ਮਨਾ ਕਰ ਦਿੱਤਾ ਗਿਆ।


Tags: Tanishaa Mukerji America Unnale Unnale Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.