ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਾਜੋਲ ਦੀ ਭੈਣ ਅਤੇ ਅਜੇ ਦੇਵਗਨ ਦੀ ਸਾਲੀ ਤਨੀਸ਼ਾ ਮੁਰਖਜੀ ਇਨ੍ਹੀਂ ਦਿਨੀਂ ਫਿਲਮੀ ਦੁਨੀਆ ਤੋਂ ਦੂਰ ਹੈ ਪਰ ਤਨੀਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਤਨੀਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਤਨੀਸ਼ਾ ਗੋਲਡਨ ਕਲਰ ਦੇ ਡੀਪ ਨੈੱਕ ਗਾਊਨ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਤਨੀਸ਼ਾ ਨੇ ਲਾਈਟ ਮੇਅਕੱਪ ਕੀਤਾ ਹੋਇਆ ਹੈ। ਫੈਨਜ਼ ਵੱਲੋਂ ਤਨੀਸ਼ਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਨਿੱਜ਼ੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਬਿੱਗ ਬੌਸ 'ਚ ਤਨੀਸ਼ਾ ਨੇ ਬਹੁਤ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਸ਼ੋਅ 'ਚ ਉਨ੍ਹਾਂ ਦਾ ਨਾਮ ਐਕਟਰ ਅਰਮਾਨ ਕੋਹਲੀ ਨਾਲ ਜੁੜਿਆਂ ਸੀ। ਤਨੀਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2009 'ਚ ਫਿਲਮ Sssshhh ਨਾਲ ਕੀਤੀ ਸੀ।