FacebookTwitterg+Mail

'ਕਿਊਟਨੈੱਸ' ਗੀਤ ਨਾਲ ਮੁੜ ਛਾਈ ਤਨਿਸ਼ਕ ਕੌਰ (ਵੀਡੀਓ)

tanishq kaur new song cuteness
06 August, 2019 01:55:46 PM

ਜਲੰਧਰ (ਬਿਊਰੋ) — 'ਮੇਰੀ ਜਾਨ', 'ਪਿਆਰ', 'ਮੋਤੀ ਪੁੰਨ', 'ਸੱਤ ਬੰਦੇ', 'ਦਿਲ', 'ਫੁੱਲ' ਅਤੇ 'ਮੁਟਿਆਰ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੀ ਮਸ਼ਹੂਰ ਗਾਇਕਾ ਤਾਨਿਸ਼ਕ ਕੌਰ ਇਕ ਵਾਰ ਮੁੜ ਲੋਕਾਂ 'ਚ ਸਰਗਰਮ ਹੋ ਚੁੱਕੀ ਹੈ। ਦਰਅਸਲ, ਤਨਿਸ਼ਕ ਕੌਰ ਦਾ ਹਾਲ ਹੀ 'ਚ ਨਵਾਂ ਗੀਤ 'ਕਿਊਟਨੈੱਸ' ਰਿਲੀਜ਼ ਹੋਇਆ ਹੈ। ਤਨਿਸ਼ਕ ਕੌਰ ਦਾ ਇਹ ਗੀਤ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ 'ਚ ਛਾਇਆ ਹੋਇਆ ਹੈ। 


ਦੱਸ ਦਈਏ ਕਿ ਤਨਿਸ਼ਕ ਕੌਰ ਦੇ 'ਕਿਊਟਨੈੱਸ' ਗੀਤ ਦੇ ਬੋਲ ਰਾਜ ਰਣਜੋਧ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ਇਸ ਗੀਤ ਦੇ ਪ੍ਰੋਡਿਊਸਰ ਜਗਜੀਤ ਪਾਲ ਸਿੰਘ ਹਨ। ਤਨਿਸ਼ਕ ਕੌਰ ਨੇ ਇਸ ਗੀਤ 'ਚ ਮੁੰਡੇ ਦੀ ਖੂਬ ਤਾਰੀਫ ਕੀਤੀ ਹੈ, ਜਿਸ ਨੂੰ ਬਾਕੀ ਕੁੜੀਆਂ ਤੋਂ ਦੂਰ ਰਹਿਣ ਨੂੰ ਆਖਦੀ ਹੈ। ਇਸ ਤੋਂ ਇਲਾਵਾ ਉਸ ਨੇ ਮੁੰਡੇ ਨੂੰ ਆਪਣੀ ਕਿਊਟਨੈੱਸ ਤੇ ਖੂਬਸੂਰਤੀ ਨੂੰ ਹੋਰਾਂ ਕੋਲੋ ਬਚਾਉਣ ਲਈ ਕਾਰ ਦੇ ਸ਼ੀਸ਼ੇ ਟੇਨ ਕਰਵਾਉਣ ਨੂੰ ਵੀ ਕਿਹਾ ਹੈ। ਤਨਿਸ਼ਕ ਕੌਰ ਦਾ ਇਸ ਗੀਤ ਨੂੰ ਫੈਨਜ਼ ਵਲੋਂ ਬਾਕੀ ਗੀਤਾਂ ਵਾਂਗ ਖੂਬ ਪਸੰਦ ਕੀਤਾ ਜਾ ਰਿਹਾ ਹੈ।


Tags: CutenessNew SongTanishq KaurDesi CrewPunjabi Song

Edited By

Sunita

Sunita is News Editor at Jagbani.