ਮੁੰਬਈ (ਬਿਊਰੋ)— ਬਾਲੀਵੁੱਡ ਦੀ ਦਿਗੱਜ ਅਭਿਨੇਤਰੀ ਤਨੁਜਾ ਐਤਵਾਰ ਨੂੰ 75 ਸਾਲਾਂ ਦੀ ਹੋ ਗਈ ਹੈ। ਤਨੁਜਾ ਦੀ ਬੇਟੀ ਕਾਜੋਲ ਅਤੇ ਤਨੀਸ਼ਾ ਮੁਖਰਜੀ ਨੇ ਧੂਮ-ਧਾਮ ਨਾਲ ਉਨ੍ਹਾਂ ਦਾ ਬਰਥਡੇ ਸੈਲੀਬ੍ਰੇਟ ਕੀਤਾ।
ਤਨੁਜਾ ਦੇ ਬਰਥਡੇ ਸੈਲੀਬ੍ਰੇਸ਼ਨ ਦੀ ਗੈਸਟ ਲਿਸਟ 'ਚ ਅਭਿਨੇਤਾ ਧਰਮਿੰਦਰ ਦਾ ਨਾਂ ਵੀ ਸ਼ਾਮਿਲ ਸੀ। ਧਰਮਿੰਦਰ, ਤਨੁਜਾ ਦੀ ਬਰਥਡੇ ਪਾਰਟੀ 'ਚ ਪਹੁੰਚੇ ਵੀ ਤੇ ਕੱਟਣ ਸਮੇਂ ਉਨ੍ਹਾਂ ਨਾਲ ਮੌਜੂਦ ਰਹੇ।
ਕਾਜਲ ਨੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਮਾਂ ਤਨੁਜਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਉੱਥੇ ਹੀ ਤਨੀਸ਼ਾ ਮੁਖਰਜੀ ਨੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਇਸ ਦੌਰਾਨ ਬਰਥਡੇ ਸੈਲੀਬ੍ਰੇਸ਼ਨ 'ਚ ਸਭ ਇੰਜੁਆਏ ਕਰਦੇ ਨਜ਼ਰ ਆਏ।