FacebookTwitterg+Mail

ਮੈਨੂੰ ਕੋਈ ਕਾਨੂੰਨੀ ਨੋਟਿਸ ਨਹੀਂ ਮਿਲਿਆ : ਤਨੁਸ਼੍ਰੀ

tanushree dutta
01 October, 2018 09:32:04 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਸ਼ਨੀਵਾਰ ਕਿਹਾ ਕਿ ਨਾਨਾ ਪਾਟੇਕਰ ਦੇ ਵਕੀਲ ਵੱਲੋਂ ਉਨ੍ਹਾਂ ਨੂੰ ਕੋਈ ਕਾਨੂੰਨੀ ਨੋਟਿਸ ਨਹੀਂ ਮਿਲਿਆ। ਤਨੁਸ਼੍ਰੀ ਦੱਤਾ ਨੇ ਹਾਲ ਹੀ 'ਚ ਦੋਸ਼ ਲਾਇਆ ਸੀ ਕਿ 2008 'ਚ ਫਿਲਮ 'ਹਾਰਨ ਓਕੇ ਪਲੀਜ਼' ਦੇ ਸੈੱਟ 'ਤੇ ਪਾਟੇਕਰ ਨੇ ਉਨ੍ਹਾਂ ਦਾ ਸੋਸ਼ਣ ਕੀਤਾ ਸੀ।

Punjabi Bollywood Tadka

ਤਨੁਸ਼੍ਰੀ ਦੱਤਾ ਨੇ ਪਾਟੇਕਰ 'ਤੇ ਚੇਤਾਵਨੀ ਦੇ ਕੇ ਧਮਕਾਉਣ ਦਾ ਦੋਸ਼ ਵੀ ਲਾਇਆ ਹੈ। ਦੱਤਾ ਨੇ ਇਕ ਬਿਆਨ 'ਚ ਕਿਹਾ, ''ਹਾਲ ਹੀ 'ਚ ਘਟਨਾਕ੍ਰਮ ਨੂੰ ਦੇਖਦਿਆਂ ਹੋਇਆਂ ਮੈਂ ਆਪਣੇ ਹਿੱਤਾਂ ਦੇ ਬਚਾਅ ਲਈ ਵਕੀਲਾਂ ਦੀ ਇਕ ਟੀਮ ਦੀਆਂ ਸੇਵਾਵਾਂ ਲੈ ਰਹੀ ਹਾਂ। ਨਾਨਾ ਪਾਟੇਕਰ ਦੇ ਵਕੀਲ ਦੇ ਦਾਅਵੇ ਦੇ ਉਲਟ ਮੈਨੂੰ ਕੋਈ ਕਾਨੂੰਨੀ ਨੋਟਿਸ ਨਹੀਂ ਮਿਲਿਆ।

Punjabi Bollywood Tadka

ਉਨ੍ਹਾਂ ਕਿਹਾ ਕਿ ਮੈਨੂੰ ਚੁੱਪ ਰੱਖਣ ਲਈ ਖੋਖਲੀਆਂ ਧਮਕੀਆਂ ਦੇਣ ਦੀ ਬਜਾਏ ਮੈਨੂੰ ਕਾਨੂੰਨੀ ਨੋਟਿਸ ਭੇਜ ਕੇ ਦੇਖਣ ਫਿਰ ਪਤਾ ਲੱਗੇਗਾ ਕਿ ਮੈਂ ਕੀ ਕਰਦੀ ਹਾਂ। ਤਨੁਸ਼੍ਰੀ ਨੇ ਬਾਰ ਕੌਂਸਲ ਆਫ ਇੰਡੀਆ ਨੂੰ ਪਾਟੇਕਰ ਦੇ ਵਕੀਲ ਖਿਲਾਫ ਵੀ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।


Tags: Legal NoticeNana PatekarTanushree DuttaBollywood Celebrity

Edited By

Chanda Verma

Chanda Verma is News Editor at Jagbani.