FacebookTwitterg+Mail

ਤਨੁਸ਼੍ਰੀ ਨੇ ਰਾਖੀ ਸਾਵੰਤ 'ਤੇ ਕੀਤਾ ਮਾਣਹਾਨੀ ਦਾ ਕੇਸ, ਮੰਗੇ 10 ਕਰੋੜ ਰੁਪਏ

tanushree dutta
22 October, 2018 03:13:04 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਹੁਣ ਰਾਖੀ ਸਾਵੰਤ ਨੂੰ ਆਪਣੇ ਸ਼ਿਕੰਜੇ 'ਚ ਲੈ ਲਿਆ ਹੈ। ਤਨੁਸ਼੍ਰੀ-ਨਾਨਾ ਵਿਵਾਦ 'ਚ ਰਾਖੀ ਸਾਵੰਤ ਨੇ ਤਨੁਸ਼੍ਰੀ ਬਾਰੇ 'ਚ ਬੇਹੱਦ ਅਜੀਬੋ-ਗਰੀਬ ਬਿਆਨ ਦਿੱਤਾ ਸੀ। ਇਸ ਦੀ ਇਕ ਵੀਡੀਓ ਬੀਤੇ ਦਿਨੀਂ ਕਾਫੀ ਵਾਇਰਲ ਹੋਈ ਸੀ। ਹੁਣ ਇਸ 'ਤੇ ਤਨੁਸ਼੍ਰੀ ਨੇ ਸਖਤ ਫੈਸਲਾ ਲੈਂਦੇ ਹੋਏ ਰਾਖੀ ਨੂੰ ਕੋਰਟ 'ਚ ਖਿੱਚਣ ਦਾ ਫੈਸਲਾ ਲਿਆ ਹੈ। ਤਨੁਸ਼੍ਰੀ ਨੇ ਰਾਖੀ ਖਿਲਾਫ ਮਾਣਹਾਨੀ ਦਾ ਦਾਅਵਾ ਕੀਤਾ ਹੈ। ਇੰਨਾ ਹੀ ਨਹੀਂ ਤਨੁਸ਼੍ਰੀ ਨੇ ਰਾਖੀ ਤੋਂ 10 ਕਰੋੜ ਰੁਪਏ ਦੀ ਮੰਗ ਵੀ ਕੀਤੀ ਹੈ।

 
 
 
 
 
 
 
 
 
 
 
 
 
 

Rakhi Sawant's reaction on Tanushree Dutta controversy. #rakhisawant #tanushreedutta

A post shared by Cinefeed Media (@cinefeedmedia) on Sep 29, 2018 at 10:24pm PDT

ਜਦੋਂ ਤਨੁਸ਼੍ਰੀ ਦੱਤਾ ਨੇ ਪਾਟੇਕਰ 'ਤੇ 10 ਸਾਲ ਪਹਿਲਾਂ ਬਦਸਲੂਕੀ ਕਰਨ ਦੇ ਇਲਜ਼ਾਮ ਲਾਏ ਸਨ ਤਾਂ ਰਾਖੀ ਨੇ ਨਾ ਸਿਰਫ ਨਾਨਾ ਪਾਟੇਕਰ ਦਾ ਪੱਖ ਲਿਆ ਸੀ ਸਗੋਂ ਤਨੁਸ਼੍ਰੀ 'ਤੇ ਹੀ ਡਰੱਗ ਐਡਿਕਟ ਹੋਣ ਦਾ ਇਲਜ਼ਾਮ ਲਾ ਦਿੱਤਾ ਸੀ। ਤਨੁਸ਼੍ਰੀ ਦੇ ਗੀਤ ਛੱਡਣ ਤੋਂ ਬਾਅਦ ਰਾਖੀ ਸਾਵੰਤ ਨੇ ਇਸ ਗੀਤ ਨੂੰ ਕੀਤਾ ਸੀ। ਰਾਖੀ ਨੇ ਕਿਹਾ ਸੀ ਕਿ ਗਣੇਸ਼ (ਕੋਰੀਓਗਰਾਫਰ) ਦਾ ਇਸ ਗੀਤ ਨੂੰ ਕਰਨ ਲਈ ਰਾਖੀ ਕੋਲ ਫੋਨ ਗਿਆ ਸੀ। ਇਸ ਦੇ ਨਾਲ ਹੀ ਨਾਨਾ ਦਾ ਫੋਨ ਵੀ ਰਾਖੀ ਨੂੰ ਗਿਆ ਸੀ। ਗਣੇਸ਼ ਦੇ ਕਹਿਣ ਤੋਂ ਬਾਅਦ ਰਾਖੀ ਨੇ ਫਿਲਮ 'ਚ ਇਸ ਗੀਤ 'ਚ ਪੇਸ਼ਕਾਰੀ ਦਿੱਤੀ ਸੀ।


Tags: Tanushree Dutta 10 Crore Defamation CaseRakhi Sawant Ganesh Acharya

Edited By

Chanda Verma

Chanda Verma is News Editor at Jagbani.