FacebookTwitterg+Mail

ਤਨੁਸ਼੍ਰੀ ਦੱਤਾ ਨੇ #ਮੀਟੂ ਅਭਿਆਨ ਵਿਚਕਾਰ ਚੁੱਕਿਆ ਵੱਡਾ ਕਦਮ, ਇਕੱਲੀ ਕਰ ਰਹੀ ਹੈ ਇਹ ਕੰਮ

tanushree dutta
01 November, 2018 10:38:14 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਤਨੁਸ਼੍ਰੀ ਦੱਤਾ ਪਿਛਲੇ ਕੁਝ ਮਹੀਨਿਆਂ ਤੋਂ #ਮੀਟੂ ਅਭਿਆਨ ਨੂੰ ਲੈ ਕੇ ਚਰਚਾ 'ਚ ਛਾਈ ਹੋਈ ਹੈ। ਇਸ ਅਭਿਆਨ ਦੇ ਤਹਿਤ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ 'ਤੇ ਯੌਨ ਸ਼ੋਸ਼ਣ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਹਨ, ਜਿਸ ਤੋਂ ਬਾਅਦ ਤਨੁਸ਼੍ਰੀ 'ਤੇ ਵੀ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ। ਅਜਿਹੇ 'ਚ ਤਨੁਸ਼੍ਰੀ ਨੇ ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਬ੍ਰੇਕ ਲੈ ਕੇ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਸੋਚੀ ਹੈ, ਜਿੱਥੇ ਉਨ੍ਹਾਂ ਨੇ ਹੁਣ ਆਪਣੀਆਂ ਕੁਝ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ 'ਚੋਂ ਇਕ ਤਸਵੀਰ 'ਚ ਤਨੁਸ਼੍ਰੀ ਯੋਗਾ ਕਰਦੀ ਹੋਈ ਦਿਖਾਈ ਦੇ ਰਹੀ ਹੈ। ਉਨ੍ਹਾਂ ਦੇ ਪਿੱਛੇ ਇਕ ਬੁੱਧ ਦੀ ਮੂਰਤੀ ਲੱਗੀ ਹੋਈ ਹੈ, ਜਿਸ ਦੇ ਅਧੀਨ ਉਹ ਸ਼ਾਂਤੀ ਦੀ ਖੋਜ ਕਰ ਰਹੀ ਹੈ। ਤਸਵੀਰ 'ਚ ਤਨੁਸ਼੍ਰੀ ਕਾਫੀ ਰਿਲੈਕਸ ਮੋਡ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਉੱਥੇ ਤਨੁਸ਼੍ਰੀ ਨੇ ਅੱਜਕਲ ਮੋਬਾਈਲ ਅਤੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਤਨੁਸ਼੍ਰੀ ਇਸ ਸਮੇਂ ਪੂਰੀ ਤਰ੍ਹਾਂ ਇਕੱਲੀ ਇੰਜੁਆਏ ਕਰਨਾ ਚਾਹੁੰਦੀ ਹੈ। ਦੱਸ ਦੇਈਏ ਕਿ ਇਸ ਸਮੇਂ ਤਨੁਸ਼੍ਰੀ ਪੁਣੇ 'ਚ ਹੈ। ਜਿੱਥੇ ਤਨੁਸ਼੍ਰੀ ਨੇ ਹੈਲਥ ਸਪਾ 'ਚ ਆਪਣੇ ਆਪ ਨੂੰ ਇਕ ਵਾਰ ਫਿਰ ਤੋਂ ਲੋਕਾਂ ਨਾਲ ਲੜਣ ਲਈ ਮਾਨਸਿਕ ਰੂਪ ਨਾਲ ਤਿਆਰ ਕਰ ਰਹੀ ਹੈ। ਉੱਥੇ ਹਾਲ ਹੀ 'ਚ ਰਾਖੀ ਸਾਵੰਤ ਨੇ ਉਨ੍ਹਾਂ ਨੂੰ ਲੈਸਬੀਅਨ ਕਹਿ ਦਿੱਤਾ ਸੀ। ਇਸ ਦੇ ਨਾਲ ਹੀ ਬਲਾਤਕਾਰ ਦਾ ਦੋਸ਼ ਵੀ ਲਗਾਇਆ ਸੀ ਪਰ ਤਨੁਸ਼੍ਰੀ ਨੇ ਵੀ ਰਾਖੀ ਦੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਝੂਠੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਤੋਂ ਕੋਈ ਫਰਕ ਨਹੀਂ ਪੈਂਦਾ।


Tags: Tanushree DuttaBreakMetoo CampaignVacationYoga

About The Author

Chanda

Chanda is content editor at Punjab Kesari