ਮੁੰਬਈ(ਬਿਊਰੋ)— ਬੀਤੇ ਮੰਗਲਵਾਰ ਗੋਆ 'ਚ ਸਲਮਾਨ ਖਾਨ ਨੇ 'ਬਿੱਗ ਬੌਸ' ਸੀਜ਼ਨ 12 ਲਾਂਚ ਕਰ ਦਿੱਤਾ ਹੈ। ਇਸ 'ਚ ਮੀਡੀਆ ਸਾਹਮਣੇ ਸਲਮਾਨ ਨੇ ਕਈ ਖੁਲਾਸੇ ਵੀ ਕੀਤੇ ਹਨ। ਸਲਮਾਨ ਨੇ ਦੱਸਿਆ ਕਿ ਮੇਕਰਸ ਦੀ ਸ਼ੋਅ ਦੇ ਹੋਸਟ ਦੀ ਪਹਿਲੀ ਪਸੰਦ ਮੈਂ ਨਹੀਂ ਸਗੋਂ ਸਾਹਰੁਖ ਖਾਨ ਸੀ। ਇਸ ਦੇ ਨਾਲ ਹੀ ਈਵੈਂਟ 'ਚ ਸਲਮਾਨ ਨੇ ਸ਼ੋਅ ਦੀ ਪਹਿਲੀ ਜੋੜੀ, ਜੋ ਭਾਰਤੀ ਸਿੰਘ ਤੇ ਹਰਸ਼ ਨੂੰ ਵੀ ਸਾਰਿਆਂ ਨਾਲ ਮਿਲਵਾ ਦਿੱਤਾ। ਇਸ ਈਵੈਂਟ 'ਚ ਸਲਮਾਨ ਤੋਂ ਉਨ੍ਹਾਂ ਦੀ ਇਸ ਸੀਜ਼ਨ ਦੀ ਫੀਸ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਜਵਾਬ ਗੋਲਮੋਲ ਦਿੱਤਾ।
ਖਬਰਾਂ ਹਨ ਕਿ ਸਲਮਾਨ ਖਾਨ ਨੇ ਇਸ ਵਾਰ ਦੇ ਸ਼ੋਅ ਲਈ ਪਹਿਲਾਂ ਨਾਲੋਂ ਵੱਧ ਰਕਮ ਲਈ ਹੈ। ਜਦੋਂਕਿ ਖਬਰਾਂ ਸਨ ਕਿ ਸ਼ਾਇਦ ਇਸ ਵਾਰ ਸਲਮਾਨ ਆਪਣੀ ਫੀਸ 'ਚ ਕੁਝ ਕਮੀ ਕਰ ਸਕਦੇ ਹਨ। ਇਸ ਦੇ ਨਾਲ ਹੀ ਇਕ ਹੋਰ ਖਬਰ ਹੈ, ਜੋ ਸ਼ੋਅ 'ਚ ਐਂਟਰੀ ਕਰਨ ਵਾਲੀ ਜੋੜੀ ਬਾਰੇ ਹੈ।
ਜੀ ਹਾਂ, ਖਬਰਾਂ ਹਨ ਕਿ ਇਸ ਸ਼ੋਅ 'ਚ ਭਾਰਤੀ ਤੇ ਹਰਸ਼ ਤੋਂ ਬਾਅਦ 'ਆਸ਼ਿਕ ਬਨਾਇਆ ਆਪ ਨੇ' ਦੀ ਐਕਟਰਸ ਤਨੁਸ਼੍ਰੀ ਦੱਤਾ ਤੇ ਉਸ ਦੀ ਭੈਣ ਈਸ਼ੀਤਾ ਦੱਤਾ ਵੀ ਹਨ। ਇਸ ਬਾਰੇ ਅਜੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਆਈ। ਜਦੋਂਕਿ ਕੁਝ ਦਿਨ ਪਹਿਲਾਂ ਦਿੱਤੇ ਇੰਟਰਵਿਊ 'ਚ ਤਨੁਸ਼੍ਰੀ ਨੇ ਕਿਹਾ ਸੀ ਕਿ ਉਹ 'ਬਿੱਗ ਬੌਸ' ਦਾ ਹਿੱਸਾ ਕਦੇ ਨਹੀਂ ਬਣਨਾ ਚਾਹੁੰਦੀ। ਤਨੁਸ਼੍ਰੀ ਦੇ ਨਾਲ ਈਸ਼ੀਤਾ ਵੀ ਬਾਲੀਵੁੱਡ ਫਿਲਮ 'ਦ੍ਰਿਸ਼ੀਅਮ' ਆਪਣਾ ਡੈਬਿਊ ਕਰ ਚੁੱਕੀ ਹੈ। ਇਸ 'ਚ ਈਸ਼ੀਤਾ ਨੇ ਅਜੇ ਦੇਵਗਨ ਦੀ ਧੀ ਦਾ ਰੋਲ ਅਦਾ ਕੀਤਾ ਸੀ। ਇਸ ਤੋਂ ਬਾਅਦ ਈਸ਼ੀਤਾ ਕਪਿਲ ਦੀ ਫਿਲਮ 'ਫਿਰੰਗੀ' 'ਚ ਨਜ਼ਰ ਆਈ ਸੀ। ਉਸ ਨੇ 2017 'ਚ ਐਕਟਰ ਵਤਸਲ ਸੇਠ ਨਾਲ ਵਿਆਹ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।