FacebookTwitterg+Mail

ਤਨੂਸ਼੍ਰੀ ਦੱਤਾ ਨੇ ਅਦਾਲਤ ’ਚ ਪੁਲਸ ਦੀ ‘ਬੀ. ਸਮਰੀ’ ਰਿਪੋਰਟ ਦਾ ਕੀਤਾ ਵਿਰੋਧ

tanushree dutta and nana patekar
08 July, 2019 08:46:42 AM

ਮੁੰਬਈ (ਭਾਸ਼ਾ) - ਅਦਾਕਾਰਾ ਤਨੂਸ਼੍ਰੀ ਦੱਤਾ ਨੇ ਮੁੰਬਈ ਦੀ ਇਕ ਅਦਾਲਤ ’ਚ ਪੁਲਸ ਦੇ ਉਨ੍ਹਾਂ ਦਾਅਵਿਆਂ ਦਾ ਵਿਰੋਧ ਕੀਤਾ, ਜਿਨ੍ਹਾਂ ’ਚ ਉਸ ਨੇ ਨਾਨਾ ਪਾਟੇਕਰ ਦੇ ਖਿਲਾਫ ਦਰਜ ਸੈਕਸ ਸ਼ੋਸ਼ਣ ਦੇ ਮਾਮਲੇ ’ਚ ਕੋਈ ਸਬੂਤ ਨਾ ਮਿਲਣ ਦਾ ਦਾਅਵਾ ਕੀਤਾ ਸੀ। ਪਿਛਲੇ ਸਾਲ ਪਾਟੇਕਰ ਦੇ ਖਿਲਾਫ ਲਾਏ ਗਏ ਤਨੂਸ਼੍ਰੀ ਦੇ ਸੈਕਸ ਸ਼ੋਸ਼ਣ ਦੇ ਦੋਸ਼ਾਂ ਨਾਲ ਸੋਸ਼ਲ ਮੀਡੀਆ ’ਤੇ ਦੇਸ਼ ਪੱਧਰੀ ‘ਮੀ ਟੂ’ ਮੁਹਿੰਮ ਸ਼ੁਰੂ ਹੋ ਗਈ ਸੀ। ਅੰਧੇਰੀ ’ਚ ਇਕ ਮੈਟਰੋਪੋਲੀਟਨ ਜੱਜ ਦੇ ਸਾਹਮਣੇ 12 ਜੂਨ ਨੂੰ ਉਪਨਗਰ ਓਸ਼ਿਵਾਰਾ ਪੁਲਸ ਨੇ ‘ਬੀ ਸਮਰੀ’ ਰਿਪੋਰਟ ਦਰਜ ਕੀਤੀ ਸੀ।

Punjabi Bollywood Tadka

ਦੋਸ਼ੀ ਦੇ ਖਿਲਾਫ ਦੋਸ਼ ਪੱਤਰ ਦਰਜ ਕਰਨ ਅਤੇ ਸੁਣਵਾਈ ਸ਼ੁਰੂ ਕਰਨ ਲਈ ਲੋੜੀਂਦੇ ਸਬੂਤ ਨਾ ਮਿਲਣ ’ਤੇ ਪੁਲਸ ‘ਬੀ ਸਮਰੀ’ ਰਿਪੋਰਟ ਦਰਜ ਕਰਦੀ ਹੈ। ਤਨੂਸ਼੍ਰੀ ਦੱਤਾ ਦੇ ਵਕੀਲ ਨਿਤਿਨ ਸਾਤਪੁਤੇ ਨੇ ਅਦਾਲਤ ਨੂੰ ਸ਼ਨੀਵਾਰ ਨੂੰ ਕਿਹਾ ਕਿ ਅਸੀਂ ‘ਬੀ ਸਮਰੀ’ ਰਿਪੋਰਟ ਦਾ ਵਿਰੋਧ ਕਰਦੇ ਹਾਂ। ਸਾਤਪੁਤੇ ਨੇ ਕਿਹਾ, ‘‘ਅਦਾਲਤ ਨੇ ਸਾਨੂੰ ਪੁਲਸ ਦੀ ‘ਬੀ ਸਮਰੀ’ ਰਿਪੋਰਟ ਦੇ ਖਿਲਾਫ ਹਲਫਨਾਮਾ ਜਾਂ ਪਟੀਸ਼ਨ ਦਰਜ ਕਰਨ ਦਾ ਸਮਾਂ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 7 ਸਤੰਬਰ ਨੂੰ ਹੋਵੇਗੀ ।’’


Tags: Tanushree DuttaProtest PetitionNana Patekarclean chitSexual Harassment Case

Edited By

Sunita

Sunita is News Editor at Jagbani.