FacebookTwitterg+Mail

#Metoo ਵਿਵਾਦ 'ਚ ਰਾਖੀ ਸਾਵੰਤ ਨੇ ਤਨੁਸ਼੍ਰੀ ਤੋਂ ਕੀਤੀ 50 ਕਰੋੜ ਰੁਪਏ ਦੀ ਮੰਗ

tanushree dutta and rakhi sawant
24 October, 2018 02:30:21 PM

ਨਵੀਂ ਦਿੱਲੀ(ਬਿਊਰੋ)— ਤਨੁਸ਼੍ਰੀ ਦੱਤਾ ਤੇ ਨਾਨਾ ਪਾਟੇਕਰ ਵਿਵਾਦ ਦਾ ਵਿਵਾਦ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਇਸ ਵਿਵਾਦ 'ਚ ਰਾਖੀ ਸਾਵੰਤ ਨੇ ਨਾਨਾ ਦਾ ਸਪੋਰਟ ਕੀਤਾ ਸੀ। ਉਸ ਨੇ ਕਿਹਾ ਕਿ ਤਨੁਸ਼੍ਰੀ ਫਿਲਮ 'ਹਾਰਨ ਓਕੇ ਪਲੀਜ਼' ਦੀ ਸ਼ੂਟਿੰਗ ਦੌਰਾਨ ਡਰੱਗਜ਼ ਨੂੰ ਲੈ ਕੇ ਪਈ ਰਹਿੰਦੀ ਹੈ। ਇਸ ਤੋਂ ਬਾਅਦ ਤਨੁਸ਼੍ਰੀ ਨੇ ਰਾਖੀ ਸਾਵੰਤ 'ਤੇ 10 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਕਰ ਦਿੱਤਾ। ਹੁਣ ਰਾਖੀ ਨੇ ਇਕ ਵੀਡੀਓ 'ਚ ਤਨੁਸ਼੍ਰੀ ਦੀ ਇਸ ਕਾਰਵਾਈ ਦਾ ਜਵਾਬ ਦਿੱਤਾ ਹੈ। ਰਾਖੀ ਵੀਡੀਓ 'ਚ ਆਖ ਰਾਹੀ ਹੈ ਕਿ ਤਨੁਸ਼੍ਰੀ 50 ਕਰੋੜ ਰੁਪਏ ਤਿਆਰ ਰੱਖੇ, ਉਹ ਉਸ 'ਤੇ ਮਾਣਹਾਨੀ ਦਾ ਕੇਸ ਕਰਨ ਵਾਲੀ ਹੈ। ਰਾਖੀ ਨੇ ਕਿਹਾ, ''ਤਨੁਸ਼੍ਰੀ ਇਹ ਸਭ ਪਬਲਿਸਿਟੀ ਲਈ ਕਰ ਰਹੀ ਹੈ। ਇਹ ਆਪਣੇ ਬੈਂਕ ਅਕਾਊਂਟ 'ਚ ਪੈਸਾ ਪਾਉਣ ਦਾ ਇਕ ਜ਼ਰੀਆ ਹੈ। ਆਉਂਦੇ ਹੀ ਉਸ ਨੇ ਰੈੱਡ ਗੱਡੀ ਆਡੀ ਮਿਲ ਗਈ। ਮੈਂ ਰਾਖੀ ਸਾਵੰਤ ਜਿਥੇ ਗਲਤ ਹਾਂ, ਮੈਨੂੰ ਜੇਲ 'ਚ ਸੁੱਟ ਦਿੱਤਾ ਜਾਵੇਗਾ।''


ਤਨੁਸ਼੍ਰੀ ਨੇ ਕਿਹਾ, ''ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਅਚਾਨਕ ਕਿਹੜਾ ਗੀਤ? ਗਣੇਸ਼ ਆਚਾਰਿਆ ਨੇ ਬੋਲਿਆ, ''ਬਸ ਰਾਖੀ ਤੁਮ ਆ ਜਾਓ, ਗਾਣਾ ਮੈਨੇ ਬਣਾਇਆ ਹੈ, ਅਭੀ ਸ਼ੂਟ ਕਰਨਾ ਹੈ।'' ਰਾਖੀ ਨੇ ਦੱਸਿਆ, ''ਮੇਰੇ ਕੋਲ ਨਾਨਾ ਪਾਟੇਕਰ ਦਾ ਵੀ ਫੋਨ ਆਇਆ। ਰਾਖੀ ਨੇ ਦੱਸਿਆ ਕਿ ਸੈੱਟ 'ਤੇ ਪਹੁੰਚਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਗੀਤ ਤਨੁਸ਼੍ਰੀ ਦਾ ਹੈ। ਉਹ ਇਸ ਗੀਤ ਨੂੰ ਥੋੜ੍ਹਾ ਸ਼ੂਟ ਕਰ ਚੁੱਕੀ ਹੈ ਪਰ ਹੁਣ ਉਹ ਕੋਆਪਰੇਟ ਨਹੀਂ ਕਰ ਰਹੀ ਹੈ। ਹਾਲੇ ਉਹ ਆਪਣੀ ਵੈਨਿਟੀ 'ਚ ਹੈ, ਜਿਥੇ ਉਸ ਨੂੰ ਸਾਰੇ ਬੁਲਾਉਣ ਜਾ ਚੁੱਕੇ ਹਨ ਪਰ ਉਹ ਬਾਹਰ ਨਹੀਂ ਆ ਰਹੀ ਹੈ। ਇਸ ਤੋਂ ਬਾਅਦ ਰਾਖੀ ਨੇ ਕਿਹਾ, ਉਸ ਸਮੇਂ ਡੇਜ਼ੀ ਸ਼ਾਹ ਮਾਸਟਰ ਜੀ ਦੀ ਅਸੀਸਟੈਂਟ ਸੀ ਤੇ ਉਸ ਨੇ ਸਾਰੀ ਗੱਲ ਦੱਸੀ ਕਿ ਉਹ ਖੁਦ ਤਨੁਸ਼੍ਰੀ ਨੂੰ ਬੁਲਾਉਣ 10 ਵਾਰ ਗਈ ਸੀ ਪਰ ਉਸ ਨੇ ਦਰਵਾਜਾ ਨਹੀਂ ਖੋਲ੍ਹਿਆ।''


Tags: Nana Patekar Tanushree Dutta Rakhi Sawant 50 Crore Countersuit Sexual Harassment Horn OK Pleassss

Edited By

Sunita

Sunita is News Editor at Jagbani.