ਚੰਡੀਗੜ੍ਹ— ਜਿਵੇਂ ਕਿ ਪੰਜਾਬੀ ਮਾਡਲ ਅਤੇ ਅਦਾਕਾਰਾ ਤਨਵੀ ਨਾਗੀ ਦੀ ਬੀਤੇ ਦਿਨੀਂ ਵੀਰਵਾਰ ਨੂੰ ਪ੍ਰੈੱਸ ਕਲੱਬ 'ਚ ਸ਼ਾਰਟ ਫਿਲਮ 'ਪਾਲੀ' ਦੀ ਸਕ੍ਰੀਨਿੰਗ ਰੱਖੀ ਗਈ। ਇਸ ਦੌਰਾਨ ਹੋਈ ਇੰਟਰਵਿਊ 'ਚ ਉਸ ਨੇ ਇੰਡਸਟਰੀ ਨਾਲ ਜੁੜਨ ਸੰਬੰਧਿਤ ਕਈ ਗੱਲਾਂ ਸਾਝੀਆਂ ਕੀਤੀਆਂ। ਤਨਵੀ ਨ ਦੱਸਿਆ, ''ਹੁਣ ਤੱਕ ਮੇਰੇ ਲੁਕਜ਼, ਸਮਾਈਲ, ਹੇਅਰ ਸਟਾਈਲ 'ਤੇ ਹੀ ਟਿੱਪਣੀ ਕੀਤੀ ਜਾਂਦੀ ਸੀ। ਕੁਝ ਲੋਕ ਤਾਂ ਭੀੜ 'ਚ ਮੇਰੀ ਸ਼ਕਲ ਦੇਖ ਕੇ ਧੋਖਾ ਖਾ ਜਾਂਦੇ ਹਨ, ਉਹ ਮੈਨੂੰ ਅਦਾਕਾਰਾ ਜ਼ਰੀਨ ਖ਼ਾਨ ਸਮਝ ਲੈਂਦੇ ਹਨ। ਉਹ ਮੈਨੂੰ ਹਮੇਸ਼ਾ ਇੱਕੋ ਹੀ ਸਵਾਲ ਪੁੱਛਦੇ ਸਨ ਕਿ ਤੁਸੀਂ ਭਾਰ ਕਿਵੇਂ ਘੱਟ ਕੀਤਾ ਹੈ।'' ਇਹ ਹੀ ਗੱਲ ਮੇਰੇ ਦੋਸਤਾਂ ਨੇ ਵੀ ਮੈਨੂੰ ਕਿਹਾ ਕਿ ਤੂੰ ਬਿਲਕੁਲ ਜ਼ਰੀਨ ਖ਼ਾਨ ਦੀ ਤਰ੍ਹਾਂ ਦਿਖਾਈ ਦਿੰਦੀ ਹੈ।''
ਦੱਸਣਾ ਚਾਹੁੰਦੇ ਹਾਂ ਕਿ ਅਦਾਕਾਰਾ ਤਨਵੀ ਨਾਗੀ ਲੁਧਿਆਣੇ ਸ਼ਹਿਰ ਦੀ ਰਹਿਣ ਵਾਲੀ ਹੈ। ਮੈਡੀਕਲ ਦੀ ਵਿਦਿਆਰਥਣ ਹੋਣ ਦੇ ਨਾਲ-ਨਾਲ ਉਹ ਦੋ ਸਾਲ ਤੋਂ ਪਾਲੀਵੁੱਡ ਇੰਡਸਟਰੀ ਨਾਲ ਵੀ ਜੁੜੀ ਹੋਈ ਹੈ। ਉਸ ਨੇ ਕਈ ਪੰਜਾਬੀ ਗਾਇਕ ਜਿਵੇਂ ਮਨਕੀਰਤ ਔਲਖ, ਨਿੰਜਾ, ਗੈਰੀ ਸੰਧੂ ਵਰਗੇ ਕਈਆਂ ਨਾਲ ਮਿਊਜ਼ਿਕ ਵੀਡੀਓ ਕਰ ਚੁੱਕੀ ਹੈ। ਇਹ ਹੀ ਨਹੀਂ ਤਨਵੀ ਨੇ ਫਿਲਮ 'ਵਨਸ ਅਪੋਨ ਅ ਟਾਈਮ ਇਨ ਅੰਮ੍ਰਿਤਸਰ' 'ਚ ਵੀ ਮੁੱਖ ਕਿਰਦਾਰ ਨਿਭਾਇਆ ਸੀ।
11 ਸਾਲ ਦੀ ਉਮਰ ਤੋਂ ਗਾਉਣ ਦਾ ਹੈ ਸ਼ੌਂਕ
► ਇੰਟਰਵਿਊ 'ਚ ਤਨਵੀ ਨੇ ਦੱਸਿਆ ਕਿ ਕਿਵੇਂ ਉਸ ਨੇ ਮੈਡੀਕਲ ਪੜ੍ਹਾਈ ਛੱਡ ਕੇ ਐਕਟਿੰਗ 'ਚ ਕਦਮ ਰੱਖਿਆ। ਉਹ ਚਾਹੁੰਦੀ ਸੀ ਕਿ ਉਹ ਪਲੈਅਬੈਕ ਗਾਇਕਾ ਬਣੇ। ਗਾਇਕੀ ਦੇ ਖੇਤਰ 'ਚ ਕਿਵੇਂ ਐਟਰੀ ਹੋਵੇਗੀ, ਉਸ ਨੂੰ ਇਸ ਗੱਲ ਦਾ ਨਹੀਂ ਸੀ ਪਤਾ। ਤਨਵੀ ਨੇ ਦੱਸਿਆ ਕਿ ਮਿਊਜਿਕ ਮੈਨੂੰ ਵਿਰਾਸਤ 'ਚ ਮਿਲਿਆ ਹੈ, ਨਾਲ ਹੀ ਉਸ ਨੇ ਕਿਹਾ ਕਿ ਉਸ ਦੇ ਨਾਨਾ ਅਤੇ ਮਾਂ ਨੂੰ ਵੀ ਗਾਇਕੀ 'ਚ ਬਹੁਤ ਸ਼ੌਂਕ ਸੀ। ਜਿਸ ਸਮੇਂ ਉਹ 11 ਸਾਲਾਂ ਦੀ ਸੀ ਉਸ ਵਕਤ ਗਾਇਕੀ 'ਚ ਉਸ ਦੀ ਰੁਚੀ ਬਣ ਗਈ ਸੀ।
ਲੁਕਜ਼ ਦੇ ਬਦੌਲਤ ਮਿਲਣ ਲੱਗੇ ਆਫਰ
► ਤਨਵੀ ਨੇ ਦੱਸਿਆ, ''ਜਦੋਂ ਮੈਂ ਕਾਲਜ 'ਚ ਪੜ੍ਹਦੀ ਸੀ ਉਸ ਸਮੇਂ ਤੋਂ ਮੇਰੀ ਲੁਕਜ਼ ਕਰਕੇ ਹੀ ਮੈਨੂੰ ਮਿਊਜ਼ਿਕ ਵੀਡੀਓ ਆਫਰ ਮਿਲਣ ਲੱਗ ਪਏ ਸਨ। ਫਿਰ ਮੈਂ ਸੋਚਿਆ ਕਿਉਂ ਨਾ ਇਸ 'ਚ ਵੀ ਇਕ ਵਾਰ ਕਿਸਮਤ ਅਜਮਾ ਕੇ ਦੇਖੀ ਜਾਵੇ। ਬਸ ਹੋਣਾ ਕੀ ਸੀ, ਇਸ ਤੋਂ ਬਾਅਦ ਮੈਂ ਕਾਮਯਾਬ ਹੋ ਗਈ।''
ਤਨਵੀ ਨੇ ਦੱਸਿਆ ਕਿ ਐਕਟਿੰਗ ਨੂੰ ਕਿਸੇ ਤੋਂ ਵੀ ਸਿੱਖਿਆ ਨਹੀਂ ਜਾ ਸਕਦਾ, ਇਹ ਚੀਜ਼ ਉਸ ਦੇ ਅੰਦਰ ਹੀ ਹੁੰਦੀ ਹੈ, ਜੋ ਕਲਾਕਾਰ ਇਸ ਖੂਬੀ ਨੂੰ ਅੰਦਰੋਂ ਪਛਾਣ ਲੈਂਦਾ ਹੈ, ਉਹ ਹੀ ਅਸਲੀ ਐਕਟਿੰਗ ਕਰ ਸਕਦਾ ਹੈ।