FacebookTwitterg+Mail

ਤਨਵੀ ਨਾਗੀ ਨੂੰ ਦੇਖ ਅਕਸਰ ਲੋਕ ਖਾ ਜਾਂਦੈ ਨੇ ਧੋਖਾ, ਸਮਝਦੇ ਹਨ ਜ਼ਰੀਨ ਖਾਨ ਦੀ ਹਮਸ਼ਕਲ

tanvi nagi happy birthday
19 July, 2018 11:05:38 AM

ਜਲੰਧਰ(ਬਿਊਰੋ)— ਪੰਜਾਬੀ ਅਦਾਕਾਰਾ ਤੇ ਮਾਡਲ ਤਨਵੀ ਨਾਗੀ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 19 ਜੁਲਾਈ 1995 ਨੂੰ ਲੁਧਿਆਣਾ 'ਚ ਹੋਇਆ। ਉਨ੍ਹਾਂ ਦੇ ਪਿਤਾ ਰਾਕੇਸ਼ ਨਾਗੀ ਵੱਡੇ ਬਿਜ਼ਨੈੱਸਮੈਨ ਹਨ। ਕੁਝ ਲੋਕ ਤਾਂ ਭੀੜ 'ਚ ਉਨ੍ਹਾਂ ਨੂੰ ਦੇਖ ਕੇ ਧੋਖਾ ਖਾ ਜਾਂਦੇ ਹਨ ਕਿ ਸ਼ਾਇਦ ਇਹ ਜ਼ਰੀਨ ਖਾਨ ਹੈ।
Punjabi Bollywood Tadka
ਦੱਸ ਦੇਈਏ ਕਿ ਤਨਵੀ ਨਾਗੀ ਮੈਡੀਕਲ ਦੀ ਵਿਦਿਆਰਥਣ ਹੋਣ ਦੇ ਨਾਲ-ਨਾਲ ਪਿਛਲੇ 3 ਸਾਲਾਂ ਤੋਂ ਪਾਲੀਵੁੱਡ ਇੰਡਸਟਰੀ ਨਾਲ ਵੀ ਜੁੜੀ ਹੋਈ ਹੈ। ਉਨ੍ਹਾਂ ਨੇ ਮਨਕੀਰਤ ਔਲਖ, ਨਿੰਜਾ, ਗੈਰੀ ਸੰਧੂ ਵਰਗੇ ਕਈ ਸੁਪਰਸਟਾਰ ਸਿੰਗਰਾਂ ਨਾਲ ਮਿਊਜ਼ਿਕ ਵੀਡੀਓ 'ਚ ਕੰਮ ਕੀਤਾ ਹੈ।
Punjabi Bollywood Tadka
ਇਹ ਹੀ ਨਹੀਂ ਤਨਵੀ ਨੇ ਫਿਲਮ 'ਵਨਸ ਅਪੋਨ ਅ ਟਾਈਮ ਇਨ ਅੰਮ੍ਰਿਤਸਰ' 'ਚ ਵੀ ਮੁੱਖ ਕਿਰਦਾਰ ਨਿਭਾਇਆ ਸੀ। ਬਚਪਨ ਤੋਂ ਹੀ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਸੀ। ਤਨਵੀ ਨਾਗੀ ਨੂੰ ਮਿਊਜ਼ਿਕ ਵਿਰਾਸਤ 'ਚ ਮਿਲਿਆ ਹੈ। ਉਨ੍ਹਾਂ ਦੇ ਨਾਨਾ ਅਤੇ ਮਾਂ ਨੂੰ ਵੀ ਗਾਇਕੀ 'ਚ ਬਹੁਤ ਸ਼ੌਂਕ ਸੀ।
Punjabi Bollywood Tadka
ਕਾਲਜ 'ਚ ਪੜ੍ਹਾਈ ਕਰਦਿਆਂ ਉਨ੍ਹਾਂ ਨੂੰ ਸਟਾਈਲਿਸ਼ ਲੁੱਕ ਕਾਰਨ ਕਈ ਮਿਊਜ਼ਿਕ ਵੀਡੀਓ ਦੇ ਆਫਰ ਆਉਣ ਲੱਗੇ। ਬਸ ਫਿਰ ਉਨ੍ਹਾਂ ਨੇ ਇਕ ਵਾਰ ਕਿਸਮਤ ਅਜਮਾ ਕੇ ਦੇਖੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਾ ਦੇਖਿਆ।
Punjabi Bollywood Tadka
ਇਕ ਇੰਟਰਵਿਊ ਦੌਰਾਨ ਤਨਵੀ ਨੇ ਦੱਸਿਆ ਸੀ ਕਿ ਕਿਵੇਂ ਉਸ ਨੇ ਮੈਡੀਕਲ ਪੜ੍ਹਾਈ ਛੱਡ ਕੇ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਿਆ। ਉਹ ਚਾਹੁੰਦੀ ਸੀ ਕਿ ਉਹ ਪਲੇਅਬੈਕ ਗਾਇਕਾ ਬਣੇ। ਗਾਇਕੀ ਦੇ ਖੇਤਰ 'ਚ ਕਿਵੇਂ ਐਟਰੀ ਹੋਵੇਗੀ, ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ।
Punjabi Bollywood Tadka
ਇਸ ਤੋਂ ਇਲਾਵਾ ਤਨਵੀ ਦਾ ਕਹਿਣਾ ਹੈ ਕਿ ਐਕਟਿੰਗ ਨੂੰ ਕਿਸੇ ਤੋਂ ਸਿੱਖਿਆ ਨਹੀਂ ਜਾ ਸਕਦਾ, ਇਹ ਚੀਜ਼ ਸਾਡੇ ਅੰਦਰ ਹੀ ਹੁੰਦੀ ਹੈ। ਜਿਹੜੇ ਕਲਾਕਾਰ ਇਸ ਖੂਬੀ ਨੂੰ ਅੰਦਰੋਂ ਪਛਾਣ ਲੈਂਦੇ ਹਨ, ਉਹੀ ਹੀ ਅਸਲੀ ਐਕਟਿੰਗ ਕਰ ਸਕਦਾ ਹੈ।''
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Tanvi NagiHappy BirthdayOnce Upon a Time in AmritsarZarine KhanPunjabi Celebrity

Edited By

Sunita

Sunita is News Editor at Jagbani.