FacebookTwitterg+Mail

ਪਾਲੀਵੁੱਡ 'ਚ ਅਜਿਹੀਆਂ ਫਿਲਮਾਂ ਕਰਨਾ ਚਾਹੁੰਦੀ ਹੈ ਇਹ ਪੰਜਾਬੀ ਅਦਾਕਾਰਾ, ਦੇਖੋ ਤਸਵੀਰਾਂ

    1/8
17 December, 2016 01:59:32 PM
ਚੰਡੀਗੜ੍ਹ- ਪੰਜਾਬੀ ਅਦਾਕਾਰਾ ਤਨਵੀ ਨੇਗੀ ਨੇ ਮੀਡੀਆ ਨਾਲ ਗੱਲਬਾਤ ਕੀਤੀ, ਇਸ 'ਚ ਉਨ੍ਹਾਂ ਨੇ ਪੰਜਾਬੀ ਸਿਨੇਮਾ ਅਤੇ ਉਸ 'ਚ ਆਏ ਬਦਲਾਅ ਦੇ ਬਾਰੇ 'ਚ ਜਾਣਕਾਰੀ ਦਿੱਤੀ। ਇਕ ਮੁਲਾਕਾਤ 'ਚ ਉਨ੍ਹਾਂ ਨੇ ਪੰਜਾਬੀ ਸਿਨੇਮਾ ਅਤੇ ਆਪਣੇ ਕਰਿਅਰ ਨੂੰ ਲੈ ਕੇ ਗੱਲਬਾਤ ਵੀ ਕੀਤੀ।
ਉਨ੍ਹਾਂ ਅਨੁਸਾਰ, ਪੰਜਾਬੀ ਸਿਨੇਮਾ ਦੇ ਪੱਧਰ 'ਚ ਕਾਫੀ ਸੁਧਾਰ ਹੋ ਰਿਹਾ ਹੈ। ਹੁਣ ਤਾਂ ਬਾਲੀਵੁੱਡ ਦੇ ਕਲਾਕਾਰ ਵੀ ਪੰਜਾਬੀ ਫਿਲਮਾਂ 'ਚ ਕੰਮ ਕਰਨ ਨੂੰ ਲੈ ਕੇ ਉਤਸੁਕ ਰਹਿੰਦੇ ਹਨ। ਹੁਣ ਪੰਜਾਬੀ ਸਿਨੇਮਾ ਦੇ ਮਾਇਨੇ ਵੀ ਬਦਲ ਰਹੇ ਹਨ। ਤਨਵੀ ਅਨੁਸਾਰ, ਮੈਂ ਫਿਲਮਾਂ ਨੂੰ ਲੈ ਕੇ ਬਹੁਕ ਗੰਭੀਰ ਹਾਂ ਅਤੇ ਅਜਿਹੀਆਂ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਹੈ ਜੋ ਔਰਤਾਂ 'ਤੇ ਆਧਾਰਿਤ ਹੋਵੇ। ਇਕ ਸਮਾਂ ਅਜਿਹਾ ਆਇਆ ਜਦੋਂ ਇੱਥੇ ਕਾਮੇਡੀ ਫਿਲਮਾਂ ਦੀ ਹੀ ਭਰਮਾਰ ਸੀ ਪਰ ਹੁਣ ਇਸ ਤੋਂ ਹੱਟ ਕੇ ਸੋਸ਼ਲ ਮੈਸੇਜ ਦੇਣ ਵਾਲੀਆਂ ਫਿਲਮਾਂ ਬਣ ਰਹੀਆਂ ਹਨ। ਇਸ ਤਰ੍ਹਾਂ ਦੀਆਂ ਫਿਲਮਾਂ ਤਾਂ ਅਰਥ ਭਰਪੂਰ ਹੁੰਦੀਆਂ ਹਨ, ਨਾਲ ਹੀ ਕਿਰਦਾਰਾਂ 'ਚ ਵੀ ਜਾਨ ਹੁੰਦੀ ਹੈ ਅਤੇ ਕਿਸੇ ਵੀ ਕਿਰਦਾਰ ਲਈ ਅਜਿਹੀਆਂ ਫਿਲਮਾਂ 'ਚ ਕੰਮ ਕਰਨਾ ਪਹਿਲੀ ਪਸੰਦ ਰਹਿੰਦੀ ਹੈ।

Tags: ਤਨਵੀ ਨੇਗੀਪੰਜਾਬੀ ਅਦਾਕਾਰਾਪਾਲੀਵੁੱਡTanvi Nagi Punjabi actress Pollywood punjabi cinemaਪੰਜਾਬੀ ਸਿਨੇਮਾ

About The Author

Anuradha Sharma

Anuradha Sharma is News Editor at Jagbani.