ਮੁੰਬਈ(ਬਿਊਰੋ)— ਬੀਤੀ ਰਾਤ ਬਾਲੀਵੁੱਡ ਸਿਤਾਰਿਆਂ ਨੇ ਸਟਾਈਲਿਸ਼ ਤਾਨੀਆ ਘਾਵਰੀ ਦੇ ਜਨਮ ਦਿਨ ਪਾਰਟੀ ਕਾਫੀ ਮਸਤੀ ਕੀਤੀ। ਇਸ ਪਾਰਟੀ 'ਚ ਬਾਲੀਵੁੱਡ ਦੇ ਕਈ ਨਾਮੀ ਸਟਾਰਸ ਨਜ਼ਰ ਆਏ ਪਰ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦਾ ਨਜ਼ਰ ਆਉਣਾ ਸੁਰਖੀਆਂ 'ਚ ਛਾਇਆ ਹੋਇਆ ਹੈ।
ਪਾਰਟੀ 'ਚ ਦੋਵੇਂ ਬੇਸ਼ੱਕ ਵੱਖ-ਵੱਖ ਗੱਡੀਆਂ 'ਚ ਆਏ ਹੋਣ ਪਰ ਦੋਵੇਂ ਜਦੋਂ ਵੀ ਇੱਕੋ ਥਾਂ 'ਤੇ ਸਪੋਟ ਹੁੰਦੇ ਹਨ ਤਾਂ ਲਾਈਮਲਾਈਟ 'ਚ ਆ ਹੀ ਜਾਂਦੇ ਹਨ। ਇਸ ਪਾਰਟੀ 'ਚ ਮਲਾਇਕਾ ਅਰੋੜਾ ਆਪਣੀ ਗਰਲ ਗੈਂਗ ਨਾਲ ਨਜ਼ਰ ਆਈ।
ਲੇਟ ਨਾਈਟ ਪਾਰਟੀ 'ਚ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਅੰਮ੍ਰਿਤਾ ਅਰੋੜਾ ਨਾਲ ਜੈਕਲੀਨ ਫਰਨਾਂਡੀਜ਼ ਵੀ ਨਜ਼ਰ ਆਈ।
ਅਰਜੁਨ-ਮਲਾਇਕਾ ਤੋਂ ਬਾਅਦ ਸਭ ਦੀਆਂ ਨਜ਼ਰਾਂ ਕਰੀਨਾ ਕਪੂਰ ਖਾਨ 'ਤੇ ਟਿਕ ਗਈਆਂ। ਦੱਸ ਦੇਈਏ ਕਿ ਬੇਬੋ ਇੱਥੇ ਲਾਲ ਰੰਗ ਦੀ ਸ਼ਾਰਟ ਡਰੈੱਸ 'ਚ ਨਜ਼ਰ ਆਈ ਸੀ, ਜਿਸ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।
ਕਰੀਨਾ ਨੇ ਰੈੱਡ ਡਰੈੱਸ ਨਾਲ ਹੇਅਰ ਦਾ ਹਾਈ ਬੰਨ ਬਣਾਇਆ ਹੋਇਆ ਸੀ, ਜਿਸ ਨੇ ਉਸ ਦੀ ਲੁੱਕ ਨੂੰ ਹੋਰ ਗਲੈਮਰਸ ਬਣਾ ਦਿੱਤਾ।
ਕਰੀਨਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਜੈਕਲੀਨ ਵੀ ਪਾਰਟੀ 'ਚ ਮਸਤੀ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ ਜੈਕਲੀਨ ਕਾਫੀ ਖੂਬਸੂਰਤ ਵੀ ਲੱਗ ਰਹੀ ਸੀ।