ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਫਿਲਮਾਂ 'ਚ ਭਾਵੇ ਹੀ ਮਾਰ-ਕੁੱਟ ਵਾਲੇ ਐਕਸ਼ਨ ਸੀਨਜ਼ 'ਚ ਨਜ਼ਰ ਆ ਸਕਦੀ ਹੈ ਪਰ ਅਸਲ ਜ਼ਿੰਦਗੀ 'ਚ ਉਹ ਕਿਸੇ ਨੂੰ ਥੱਪੜ ਵੀ ਨਹੀਂ ਮਾਰ ਸਕਦੀ। ਤਾਪਸੀ ਨੇ ਅਕਸ਼ੈ ਕੁਮਾਰ ਦੀ ਫਿਲਮ 'ਬੇਬੀ' 'ਚ ਆਪਣੇ ਐਕਸ਼ਨ ਰੂਪ 'ਚ ਦਿਖਾਈ ਦਿੱਤੀ। ਇਸ ਤੋਂ ਇਲਾਵਾ ਉਹ 'ਦਿ ਗਾਜੀ ਅਟੈਕ' ਅਤੇ ਨਾਮ ਸ਼ਬਾਨਾ' 'ਚ ਐਕਸ਼ਨ ਕਰਦੇ ਨਜ਼ਰ ਆਵੇਗੀ।
ਇੱਥੇ ਫਿਲਮ ਪ੍ਰਚਾਰ ਲਈ ਤਾਪਸੀ ਨੇ ਕਿਹਾ, ''ਹੁਣ ਤੱਕ ਆਪਣੇ ਜੋ ਕੁਝ ਵੀ ਦੇਖਿਆਂ, ਜਿਵੇਂ ਮੈਨੂੰ ਮੀਨਲ ਅਰੋੜਾ (ਪਿੰਕ) ਦਾ ਕਿਰਦਾਰ ਨਾਲ ਪਛਾਣ ਮਿਲੀ। ਅਸਲ ਜ਼ਿੰਦਗੀ 'ਚ ਮੈਂ ਕਿਸੇ ਨੂੰ ਥੱਪੜ ਤੱਕ ਨਹੀਂ ਮਾਰ ਸਕਦੀ। ਐਕਸ਼ਨ ਕਰਨਾ ਤਾਂ ਦੂਰ ਦੀ ਗੱਲ ਹੈ।''
ਵਰਤਮਾਨ 'ਚ ਆਉਣ ਵਾਲੀ ਫਿਲਮ 'ਰਨਿੰਗ ਸ਼ਾਦੀ' ਦੇ ਪ੍ਰਚਾਰ 'ਚ ਰੁੱਝੀ ਤਾਪਸੀ ਨੇ ਕਿਹਾ ਕਿ ਉਹ ਪਹਿਲੀ ਅਜਿਹੀ ਫਿਲਮ ਸੀ, ਜੋ ਉਨ੍ਹਾਂ ਨਾਲ ਕੰਫਰਟ ਜ਼ੋਨ 'ਤੋਂ ਬਾਹਰ ਸੀ। ਤਾਪਸੀ ਨੇ ਕਿਹਾ, ''ਇਹ ਮੇਰਾ ਡੋਮੇਨ ਹੈ ਅਤੇ ਇਸ 'ਤੇ ਪੂਰਾ ਨਿਯੰਤਰਨ ਹੈ। ਮੈਂ ਇਸ ਲਈ ਚੁਣਿਆ ਕਿਉਂਕਿ ਮੈਂ ਖੁਦ ਪਰਦੇ 'ਤੇ ਆਉਣਾ ਚਾਹੁੰਦੀ ਸੀ। ਇਸ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਖੁਦ ਲਈ ਵਰਦਾਨ ਵਰਗਾ ਸਾਬਿਤ ਹੋਇਆ।''
ਅਮਿਤ ਰਾਏ ਦੀ ਨਿਰਦੇਸ਼ਿਤ ਫਿਲਮ 'ਰਨਿੰਗ ਸ਼ਾਦੀ' ਸ਼ੁੱਕਰਵਾਰ ਨੂੰ ਰਿਲੀਜ਼ ਹੋਵੇਗੀ। ਇਸ 'ਚ ਅਮਿਤ ਸਾਧ ਵੀ ਮੁੱਖ ਭੂਮਿਕਾ 'ਚ ਹਨ।''