FacebookTwitterg+Mail

ਤਰਸੇਮ ਜੱਸੜ ਤੇ ਰਣਜੀਤ ਬਾਵਾ ਜਲਦ ਲੈ ਕੇ ਆ ਰਹੇ ਹਨ ਨਵਾਂ ਗੀਤ

tarsem jassar
11 November, 2019 03:20:19 PM

ਮੁੰਬਈ(ਬਿਊਰੋ)- ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੋ ਅਜਿਹੇ ਨਾਮ ਜਿੰਨ੍ਹਾਂ ਗਾਇਕੀ ਤੋਂ ਅਦਾਕਾਰੀ ‘ਚ ਵੱਡੀਆਂ ਮੱਲਾਂ ਮਾਰੀਆਂ ਹਨ। ਜਿੱਥੇ ਤਰਸੇਮ ਜੱਸੜ ਨੇ ਆਪਣੀ ਕਲਮ, ਅਦਾਕਾਰੀ ਅਤੇ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ ‘ਤੇ ਗਹਿਰੀ ਛਾਪ ਛੱਡੀ ਹੈ। ਉੱਥੇ ਹੀ ਰਣਜੀਤ ਬਾਵਾ ਨੇ ਵੀ ਆਪਣੀ ਮਿਹਨਤ ਨਾਲ ਲੱਖਾਂ ਹੀ ਦਿਲਾਂ ‘ਚ ਜਗ੍ਹਾ ਬਣਾਈ ਹੈ। ਹੁਣ ਪੰਜਾਬੀ ਇੰਡਸਟਰੀ ਦੇ ਇਨ੍ਹਾਂ ਦੋਵਾਂ ਸਰਦਾਰਾਂ ਦੀ ਸਰਦਾਰੀ ਇਕ ਹੀ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੀ ਹੈ।

 
 
 
 
 
 
 
 
 
 
 
 
 
 

Gerhi Time with @tarsemjassar 🚙🚙Ajj bai kolo apa gana le lya aya lao jaldi 😬🤫

A post shared by Ranjit Bawa (@ranjitbawa) on Nov 8, 2019 at 5:54am PST


ਦੱਸ ਦਈਏ ਬਹੁਤ ਜਲਦ ਰਣਜੀਤ ਬਾਵਾ ਹੁਣ ਤਰਸੇਮ ਜੱਸੜ ਦਾ ਲਿਖਿਆ ਗੀਤ ਲੈ ਕੇ ਆ ਰਹੇ ਹਨ, ਜਿਸ ਬਾਰੇ ਜਾਣਕਾਰੀ ਰਣਜੀਤ ਬਾਵਾ ਨੇ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਰਣਜੀਤ ਬਾਵਾ ਨੇ ਲਿਖਿਆ,‘‘ਗੇੜੀ ਟਾਈਮ ਵਿਦ ਤਰਸੇਮ ਜੱਸੜ, ਅੱਜ ਬਾਈ ਕੋਲੋਂ ਆਪਾਂ ਗੀਤ ਲੈ ਲਿਆ ਹੈ, ਆਇਆ ਲਓ ਜਲਦੀ’’।
Punjabi Bollywood Tadka
ਹੁਣ ਦੇਖਣਾ ਹੋਵੇਗਾ ਕਦੋਂ ਤੱਕ ਤਰਸੇਮ ਜੱਸੜ ਦੀ ਕਲਮ ‘ਚੋਂ ਨਿਕਲੇ ਗੀਤ ਨੂੰ ਰਣਜੀਤ ਬਾਵਾ ਆਪਣੀ ਆਵਾਜ਼ ਦਿੰਦੇ ਹਨ ਅਤੇ ਦਰਸ਼ਕਾਂ ਲਈ ਲੈ ਕੇ ਆਉਂਦੇ ਹਨ। ਦੋਵਾਂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ 2020 ‘ਚ ਜੱਸੀ ਗਿੱਲ ਅਤੇ ਜਸਵਿੰਦਰ ਭੱਲਾ ਨਾਲ ਫਿਲਮ ‘ਡੈਡੀ ਕੂਲ ਮੁੰਡੇ ਫੂਲ 2’ ‘ਚ ਸਕ੍ਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।
Punjabi Bollywood Tadka
ਉੱਥੇ ਤਰਸੇਮ ਜੱਸੜ ਵੀ ਫਿਲਮ ‘ਗਲਵੱਕੜੀ’ ‘ਚ ਵਾਮੀਕਾ ਗੱਬੀ ਨਾਲ ਆ ਰਹੇ ਹਨ, ਜੋ 3 ਅਪ੍ਰੈਲ 2020 ਨੂੰ ਵੱਡੇ ਪਰਦੇ ਤੇ ਰਿਲੀਜ਼ ਹੋਣ ਵਾਲੀ ਹੈ।


Tags: Tarsem JassarRanjit Bawa

About The Author

manju bala

manju bala is content editor at Punjab Kesari