FacebookTwitterg+Mail

Video: ਤਰਸੇਮ ਜੱਸੜ ਦੀ ਫਿਲਮ 'ਰੱਬ ਦਾ ਰੇਡੀਓ' ਦਾ ਪਹਿਲਾ ਗੀਤ 'ਸਰਦਾਰਾ' ਹੋਇਆ ਰਿਲੀਜ਼

16 March, 2017 11:38:44 AM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਤਰਸੇਮ ਜੱਸੜ ਆਪਣੀ ਆਉਣ ਵਾਲੀ ਫਿਲਮ 'ਰੱਬ ਦਾ ਰੇਡੀਓ' ਨਾਲ ਪਾਲੀਵੁੱਡ ਇੰਡਸਟਰੀ 'ਚ ਡੈਬਿਊ ਕਰਨ ਜਾ ਰਿਹਾ ਹੈ। ਉਨ੍ਹਾਂ ਦਾ ਇਸ ਫਿਲਮ ਦਾ ਪਹਿਲਾ ਗੀਤ 'ਸਰਦਾਰਾ' ਬੀਤੇ ਦਿਨੀਂ ਯੂ.ਟਿਊਬ 'ਤੇ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਤਰਸੇਮ ਜੱਸੜ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗੀਤ ਦੇ ਗੀਤਕਾਰ ਤਰਸੇਮ ਜੱਸੜ ਜੀ ਹੈ ਅਤੇ ਇਸ ਗੀਤ ਨੂੰ ਸੰਗੀਤ ਦੀਪ ਜੰਡੂ ਨੇ ਦਿੱਤਾ ਹੈ। ਫਿਲਮ 'ਰੱਬ ਦਾ ਰੇਡੀਓ' ਜੋ 90 ਦੇ ਦਹਾਕੇ ਦੇ ਪੰਜਾਬ ਨੂੰ ਦਰਸਾਵੇਗੀ। ਇਸ ਫਿਲਮ ਰਾਹੀਂ ਪੰਜਾਬੀ ਗੀਤਕਾਰ ਤੋਂ ਗਾਇਕ ਬਣੇ ਤਰਸੇਮ ਜੱਸੜ ਵੀ ਆਪਣੇ ਅਭਿਨੈ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਫਿਲਮ ਦੀ ਕਹਾਣੀ ਭਾਬੀ ਅਤੇ ਨਨਾਣ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਰੱਬ ਨਾਲ ਦਰਸ਼ਕਾਂ ਨੂੰ ਜੋੜਨ ਦੀ ਚਾਹ ਰੱਖਦੀ ਹੈ। ਇਸ ਫਿਲਮ ਦੀ ਕਹਾਣੀ ਜੱਸ ਗਰੇਵਾਲ ਵੱਲੋਂ ਲਿਖੀ ਗਈ ਹੈ।
ਜ਼ਿਕਰਯੋਗ ਹੈ ਕਿ, 'ਬੰਬੂਕਾਟ' ਫਿਲਮ ਰਾਹੀਂ ਪ੍ਰਸਿੱਧ ਹੋਈ ਅਭਿਨੇਤਰੀ ਸਿਮੀ ਚਾਹਲ ਵੀ 'ਰੱਬ ਦਾ ਰੇਡੀਓ' 'ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਵੇਹਲੀ ਜਨਤਾ ਫ਼ਿਲਮਸ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਤਰਨਵੀਰ ਸਿੰਘ ਜਗਪਾਲ ਅਤੇ ਹੈਰੀ ਭੱਟੀ ਡਾਇਰੈਕਟ ਕਰ ਰਹੇ ਹਨ।ਫ਼ਿਲਮ 'ਰੱਬ ਦਾ ਰੇਡੀਓ' 31 ਮਾਰਚ 2017 ਨੂੰ ਰਿਲੀਜ਼ ਹੋਵੇਗੀ। ਸਾਡੇ ਵੱਲੋਂ ਮੈਂਡੀ ਤੱਖੜ ਨੂੰ 'ਰੱਬ ਦਾ ਰੇਡੀਓ' ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਉਮੀਦ ਕਰਦੇ ਹਾਂ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰੇਗੀ।

Tags: Tarsem JassarSardaraRabb Da RadioMandy TakharSimi Chahal White Hill Musicਤਰਸੇਮ ਜੱਸੜਰੱਬ ਦਾ ਰੇਡੀਓਸਰਦਾਰਾ