FacebookTwitterg+Mail

ਤਰਸੇਮ ਜੱਸੜ ਦੀ 'ਰੱਬ ਦਾ ਰੇਡੀਓ' ਕਿਉਂ ਹੈ ਖਾਸ, ਜਾਣੋ ਖਬਰ 'ਤੇ ਕਲਿਕ ਕਰਕੇ

tarsem jassar
03 April, 2017 01:22:11 PM

ਜਲੰਧਰ— ਪੰਜਾਬੀ ਫਿਲਮ 'ਰੱਬ ਦਾ ਰੇਡੀਓ' 31 ਮਾਰਚ, ਸ਼ੁੱਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਲਈ ਪੰਜਾਬੀ ਇੰਡਸਟਰੀ ਕਾਫੀ ਉਤਸ਼ਾਹਿਤ ਹੈ ਕਿਉਂਕਿ ਕਾਫੀ ਕੁਝ ਇਸ ਫਿਲਮ ਰਾਹੀਂ ਪਹਿਲੀ ਵਾਰ ਹੋਣ ਜਾ ਰਿਹਾ ਹੈ।ਇਹ ਫ਼ਿਲਮ ਨਾ ਕੇਵਲ ਪੁਰਾਤਨ ਪੰਜਾਬ ਦੀ ਬਾਤ ਪਾ ਰਹੀ ਹੈ ਸਗੋਂ ਉਸ ਸਮੇਂ ਦੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਵੀ ਦਰਸਾਏਗੀ। ਨਿਰਦੇਸ਼ਕ ਤਰੁਣਵੀਰ ਸਿੰਘ ਜਗਪਾਲ ਅਤੇ ਹੈਰੀ ਭੱਟੀ ਵੱਲੋਂ ਸਾਂਝੇ ਤੌਰ 'ਤੇ ਨਿਰਦੇਸ਼ਤ ਕੀਤੀ ਗਈ। 

ਰੱਬ ਦਾ ਰੇਡੀਓ ਫ਼ਿਲਮ 'ਚ ਗੀਤਕਾਰ, ਗਾਇਕ ਤੇ ਪੇਸ਼ਕਾਰ ਤਰਸੇਮ ਜੱਸੜ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ 'ਚ ਦੋ ਹੀਰੋਇਨਾਂ ਮੈਂਡੀ ਤੱਖਰ ਤੇ ਸਿੰਮੀ ਚਾਹਲ ਨਜ਼ਰ ਆਉਣਗੀਆਂ। ਇਸ ਫ਼ਿਲਮ ਦੇ ਹੋਰ ਅਹਿਮ ਕਿਰਦਾਰ ਮਲਕੀਤ ਰੌਣੀ, ਸ਼ਵਿੰਦਰ ਮਾਹਲ, ਜਗਜੀਤ ਸੰਧੂ, ਧੀਰਜਨ ਕੁਮਾਰ, ਨਿਰਮਲ ਰਿਸ਼ੀ ਅਤੇ ਅਨੀਤਾ ਦੇਵਗਨ ਨੇ ਨਿਭਾਏ ਹਨ। 'ਵਿਹਲੀ ਜਨਤਾ ਟੀਮ' ਦੇ ਬੈਨਰ ਹੇਠ ਬਣੀ ਨਿਰਮਾਤਾ ਮਨਪ੍ਰੀਤ ਜੌਹਲ ਦੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇਅ ਤੇ ਡਾਇਲਾਗ ਜੱਸ ਗਰੇਵਾਲ ਨੇ ਲਿਖੇ ਹਨ।

1. ਸਭ ਤੋਂ ਪਹਿਲਾਂ ਇਹ ਇੱਕ ਅਧਿਆਤਮਕ ਫਿਲਮ ਹੈ। ਪਿਛਲੇ ਸਾਲ ਆਈਆਂ ਫਿਲਮਾਂ 'ਲਵ ਪੰਜਾਬ' ਤੇ 'ਅਰਦਾਸ' ਤੋਂ ਬਾਅਦ, ਫਿਰ ਤੋਂ ਕੋਈ ਫਿਲਮ ਹੈ ਜੋ ਸਾਨੂੰ ਸਾਡੇ ਨਾਲ ਜੋੜਣ ਜਾ ਰਹੀ ਹੈ, ਜਿਵੇਂ ਕਿ ਫਿਲਮ ਦੀ ਟੀਮ ਦਾ ਕਹਿਣਾ ਹੈ। ਫਿਲਮ ਦਾ ਟਾਈਟਲ ਵੀ ਇਹੀ ਕਹਿੰਦਾ ਹੈ ਕਿ ਤੁਹਾਡਾ ਦਿਲ ਹੀ ਰੱਬ ਦਾ ਰੇਡੀਓ ਹੈ।

2. ਰੱਬ ਦਾ ਰੇਡੀਓ ਫਿਲਮ ਨਾਲ ਮਸ਼ਹੂਰ ਪੰਜਾਬੀ ਗਾਇਕ ਤਰਸੇਮ ਜੱਸੜ ਪਾਲੀਵੁੱਡ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੇ ਹਨ। ਆਪਣੀ ਸੂਝ-ਬੂਝ ਤੇ ਸਰਦਾਰੀ ਵਾਲੇ ਗੀਤਾਂ ਲਈ ਪਛਾਣੇ ਜਾਂਦੇ ਗਾਇਕ ਦੇ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

3. ਫਿਲਮ ਦੀ ਕਹਾਣੀ ਪੰਜਾਬੀ ਇੰਸਡਸਟਰੀ ਦੇ ਹਿੱਟ ਲੇਖਕ ਜੱਸ ਗਰੇਵਾਲ ਨੇ ਲਿਖੀ ਹੈ। ਪਹਿਲੀ ਵਾਰ ਹੈ ਕਿ ਜੱਸ ਨੇ ਵੱਡੇ ਸਿਤਾਰਿਆਂ ਨੂੰ ਛੱਡ ਕੇ ਇੱਕ ਨਵੀਂ ਟੀਮ ਨਾਲ ਕੰਮ ਕੀਤਾ ਹੈ। ਜੱਸ ਪਹਿਲਾਂ 'ਜੱਟ ਜੇਮਸ ਬੌਂਡ' ਤੇ 'ਬੰਬੂਕਾਟ' ਵਰਗੀਆਂ ਹਿੱਟ ਫਿਲਮਾਂ ਲਿਖ ਚੁੱਕੇ ਹਨ।

4. ਗੀਤਾਂ ਦਾ ਨਿਰਦੇਸ਼ਨ ਕਰਨ ਵਾਲੇ 'ਵਿਹਲੀ ਜਨਤਾ ਫਿਲਮਜ਼' ਨੇ ਪਹਿਲੀ ਵਾਰ ਵੱਡੇ ਪਰਦੇ ਲਈ ਫਿਲਮ ਬਣਾਈ ਹੈ। ਵੱਡੇ ਪਰਦੇ ਨੂੰ ਇਸ ਟੀਮ ਨੇ ਕਿਵੇਂ ਸਾਂਭਿਆ ਹੈ, ਇਹ ਫਿਲਮ 'ਚ ਵੇਖਣਯੋਗ ਹੋਏਗਾ।

5. ਅਦਾਕਾਰਾਂ ਮੈਂਡੀ ਤੱਖੜ ਤੇ ਸਿਮੀ ਚਾਹਲ ਨੇ ਇੱਕ-ਦੂਜੇ ਨਾਲ ਪਹਿਲੀ ਵਾਰ ਕੰਮ ਕੀਤਾ ਹੈ। ਪਰ ਉਹ ਇੱਕ ਦੂਜੇ ਦੇ ਮੁਕਾਬਲੇ ਵਿੱਚ ਨਹੀਂ ਹਨ। ਉਨ੍ਹਾਂ ਦੇ ਰਿਸ਼ਤੇ ਦੀ ਕੈਮਿਸਟਰੀ ਨੂੰ ਵੇਖਣਾ ਦਿਲਚਸਪ ਹੋਏਗਾ।


Tags: Tarsem JassarRabb Da RadioMandy TakharSimi ChahalWhite Hill Musicਤਰਸੇਮ ਜੱਸੜਰੱਬ ਦਾ ਰੇਡੀਓ

Edited By

Sunita

Sunita is News Editor at Jagbani.