FacebookTwitterg+Mail

'ਇਕ ਕਦਮ ਇਨਸਾਨੀਅਤ' ਪ੍ਰੋਗਰਾਮ ਦੌਰਾਨ ਤਰਸੇਮ ਜੱਸੜ ਨੇ ਬੰਨ੍ਹਿਆ ਰੰਗ

tarsem jassar
14 October, 2018 04:14:03 PM

ਜਲੰਧਰ (ਬਿਊਰੋ)— ਬੀਤੇ ਦਿਨੀਂ ਵਿਆਨਾ, ਆਸਟਰੀਆ ਵਿਖੇ ਇਕ ਕਦਮ ਇਨਸਾਨੀਅਤ ਵੱਲ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਪੰਜਾਬ ਦੇ ਉੱਘੇ ਕਲਾਕਾਰ ਤਰਸੇਮ ਜੱਸੜ ਨੇ ਆਪਣੀ ਗਾਇਕੀ ਨਾਲ ਰੰਗ ਬੰਨ੍ਹਿਆ। ਇਸ ਦੇ ਨਾਲ ਹੀ ਯੂਰਪ ਦੇ ਵਸਨੀਕ ਕਲਾਕਾਰਾਂ ਨੇ ਵੀ ਹਿੱਸਾ ਲਿਆ। ਇਸ ਪ੍ਰੋਗਰਾਮ ਦੌਰਾਨ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਪੰਜਾਬੀਆਂ ਨੇ ਆਪਣੀ ਹਾਜ਼ਰੀ ਲਗਾ ਕੇ ਇਸ ਚੈਰਿਟੀ ਸ਼ੋਅ 'ਚ ਸਾਥ ਦਿੱਤਾ।

Punjabi Bollywood Tadka

ਐੱਮ. ਕੇ. ਦਾ ਕਹਿਣਾ ਹੈ ਕਿ ਇਕ ਕਦਮ ਇਨਸਾਨੀਅਤ ਵੱਲ ਉਨ੍ਹਾਂ ਤੇ ਉਨ੍ਹਾਂ ਦੀ ਟੀਮ ਵਲੋਂ ਬਣਾਈ ਇਕ ਸੋਚ ਹੈ, ਜਿਸ ਰਾਹੀਂ ਪਬਲਿਕ ਦਾ ਮਨੋਰੰਜਨ ਤਾਂ ਹੋਇਆ ਹੀ, ਨਾਲ ਹੀ ਪ੍ਰੋਗਰਾਮ ਦੀਆਂ ਟਿਕਟਾਂ ਦਾ ਫੰਡ ਦਿਮਾਗੀ ਤੇ ਸਰੀਰਕ ਤੌਰ 'ਤੇ ਕਮਜ਼ੋਰ ਬੱਚਿਆਂ ਦੀ ਸਿਹਤ ਤੇ ਭਵਿੱਖ ਪ੍ਰਤੀ ਇਕੱਠਾ ਕੀਤਾ ਗਿਆ।

Punjabi Bollywood Tadka

ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ 'ਚ ਜਿਥੇ ਉਨ੍ਹਾਂ ਦੀ ਟੀਮ ਮੋਨਿਕਾ, ਗੁਰਪ੍ਰੀਤ, ਜਤਿੰਦਰ, ਲਾਲੀ, ਜਸ ਜਸਪਾਲ ਤੇ ਬਾਕੀ ਸਾਰਿਆਂ ਨੇ ਸਾਥ ਦਿੱਤਾ, ਉਥੇ ਵਿਆਨਾ ਸ਼ਹਿਰ ਦੀਆਂ ਨਾਮਵਰ ਹਸਤੀਆਂ ਆਸ਼ੂ ਕੁਮਾਰ, ਗੁਰਦਿਆਲ ਬਾਜਵਾ, ਪ੍ਰਮੋਦ ਕੁਮਾਰ, ਪ੍ਰਿੰਸ, ਸਿੰਮੀ, ਅਮਰਜੀਤ ਹੇਅਰ, ਸੁਰਿੰਦਰ ਪੁਰੇਵਾਲ, ਮਨਜਿੰਦਰ ਪੁਰੇਵਾਲ ਤੇ ਕੁਲਦੀਪ ਨੇ ਸਹਿਯੋਗ ਦਿੱਤਾ।

Punjabi Bollywood Tadka

ਆਈਕਾਨਿਕ ਮੀਡੀਆ ਤੇ ਐੱਮ. ਕੇ. ਲਾਈਵ ਇਵੈਂਟਸ ਨੇ ਯੂਰਪ 'ਚ ਟਰਬੋਨੇਟਰ ਦੇ ਨਾਲ-ਨਾਲ ਇਕ ਕਦਮ ਇਨਸਾਨੀਅਤ ਵੱਲ ਚਲਾ ਕੇ ਅੱਜ ਦੀ ਪੀੜ੍ਹੀ ਨੂੰ ਸੰਦੇਸ਼ ਦਿੱਤਾ ਕਿ ਅਸੀਂ ਆਪਣੇ ਇਸ ਐਂਟਰਟੇਨਮੈਂਟ ਰਾਹੀਂ ਪੰਜਾਬ ਜਾਂ ਇੰਡੀਆ 'ਚ ਲੋੜਮੰਦਾਂ ਦੀ ਸੇਵਾ ਵੀ ਕਰ ਸਕਦੇ ਹਾਂ, ਜਿਥੇ ਆਸਟਰੀਆ 'ਚ ਐੱਮ. ਕੇ. ਵਲੋਂ ਤੇ ਉਨ੍ਹਾਂ ਦੀ ਟੀਮ ਵਲੋਂ ਇਹ ਕਦਮ ਚੁੱਕੇ ਗਏ, ਉਥੇ ਉਨ੍ਹਾਂ ਨੇ ਦੱਸਿਆ ਕਿ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਉਹ ਸਾਂਝ ਰੈਕਰਡਸ ਲਾਂਚ ਕਰਕੇ ਪੰਜਾਬੀ ਟੈਲੇਂਟ ਦੀ ਸੇਵਾ ਤੇ ਸੱਭਿਆਚਾਰਕ ਗੀਤਾਂ ਦੇ ਨਾਲ-ਨਾਲ ਟੈਲੇਂਟਿਡ ਪੀੜ੍ਹੀ ਨੂੰ ਅੱਗੇ ਲੈ ਕੇ ਆਉਣਗੇ, ਜਿਨ੍ਹਾਂ ਰਾਹੀਂ ਨੌਜਵਾਨਾਂ ਨੂੰ ਕੋਈ ਸੰਦੇਸ਼ ਮਿਲੇ। ਪਹਿਲਾਂ ਗੀਤ ਮਾਂ ਖੇਡ ਕਬੱਡੀ ਲਈ ਜਿਸ 'ਚ ਕਬੱਡੀ ਪਲੇਅਰਸ ਪਰਮੋਟਰਸ ਦੀ ਜ਼ਿੰਦਗੀ ਵਿਖਾਈ ਗਈ ਹੈ, ਉਨ੍ਹਾਂ ਦੀ ਕੰਪਨੀ ਦੇ ਗੀਤ ਆਉਣ ਵਾਲੀ ਪੀੜ੍ਹੀ ਨੂੰ ਖੇਡ, ਸਿਹਤ ਤੇ ਆਉਣ ਵਾਲੇ ਕੱਲ ਲਈ ਚੰਗਾ ਸੰਦੇਸ਼ ਦੇਵੇਗੀ।


Tags: Tarsem Jassar Ik Kadam Insaniyat Wal Austria Vienna

Edited By

Rahul Singh

Rahul Singh is News Editor at Jagbani.