FacebookTwitterg+Mail

ਮਾਂ-ਪਿਓ ਨੂੰ ਲੈ ਕੇ ਤਰਸੇਮ ਜੱਸੜ ਦਾ ਵੱਡਾ ਬਿਆਨ, ਜੋ ਬਣਿਆ ਚਰਚਾ ਦਾ ਵਿਸ਼ਾ

tarsem jassar and simi chahal
25 March, 2019 02:20:03 PM

ਜਲੰਧਰ (ਜਗਤਾਰ ਦੁਸਾਂਝ) : ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤਰਸੇਮ ਜੱਸੜ ਅਤੇ ਸਿਮੀ ਚਾਹਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਰੱਬ ਦਾ ਰੇਡੀਓ 2' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਤਰਸੇਮ ਜੱਸੜ ਤੇ ਸਿਮੀ ਚਾਹਲ ਪ੍ਰਮੋਸ਼ਨ ਲਈ ਇਕ ਈਵੈਂਟ 'ਚ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਕੁਝ ਗੱਲਾਂ ਸ਼ੇਅਰ ਕੀਤੀਆਂ ਹਨ। ਇਸ ਫਿਲਮ 'ਚ ਮੁੱਖ ਜੋੜੀ ਮਨਜਿੰਦਰ ਅਤੇ ਗੁੱਡੀ ਦੇ ਵਿਆਹ ਤੋਂ ਬਾਅਦ ਦੀ ਕਹਾਣੀ ਹੈ। ਇਸ ਵਾਰ ਇਹ ਪਰਿਵਾਰ ਦੇ ਰਿਸ਼ਤਿਆਂ ਅਤੇ ਮਾਣ ਅਤੇ ਕੇਂਦਰਤਿ ਹੋਵੇਗੀ। ਮੈਨੂੰ ਉਮੀਦ ਹੈ ਕਿ ਇਹ ਫਿਲਮ ਇਕ ਵਾਰ ਫਿਰ ਓਹੀ ਪ੍ਰਭਾਵ ਪਾਵੇਗੀ ਅਤੇ ਲੋਕ ਸਾਡੀ ਕੋਸ਼ਸ਼ਿ 'ਤੇ ਜ਼ਰੂਰ ਖੁਸ਼ ਹੋਣਗੇ ਅਤੇ ਨਾਲ ਹੀ ਉਨ੍ਹਾਂ ਕਿਹਾ ਕੀ ਮਾਂ-ਬਾਪ ਤੋਂ ਵੱਡਾ ਕੋਈ ਨਹੀਂ ਹੈ। ਹਰੇਕ ਨੂੰ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ, ਜੋ ਇਨਸਾਨ ਆਪਣੇ ਮਾਂ-ਪਿਓ ਦੀ ਸੇਵਾ ਨਹੀਂ ਕਰਦਾ ਉਹ ਇਨਸਾਨ ਅਖਵਾਉਣ ਦੇ ਲਾਇਕ ਨਹੀਂ ਹੈ। 

ਇਸ ਮੌਕੇ ਅਦਾਕਾਰਾ ਸਿਮੀ ਚਾਹਲ ਨੇ ਕਿਹਾ ਕਿ, “ਫਿਲਮ 'ਰੱਬ ਦਾ ਰੇਡੀਓ 2' ਦੀ ਕਹਾਣੀ ਦਾ ਹਰ ਕਿਰਦਾਰ ਬਹੁਤ ਮਹੱਤਵਪੂਰਨ ਹੈ। 'ਰੱਬ ਦਾ ਰੇਡੀਓ 2' ਦਾ ਟ੍ਰੇਲਰ ਪਹਿਲਾਂ ਹੀ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਸੀਂ ਪੂਰੀ ਕੋਸ਼ਸ਼ਿ ਕੀਤੀ ਹੈ ਕਿ ਇਕ ਵਾਰ ਫਿਰ ਉਸੇ ਖੂਬਸੂਰਤੀ ਨੂੰ ਦੋਹਰਾਇਆ ਜਾਵੇ ਅਤੇ ਉਮੀਦ ਕਰਦੇ ਹਾਂ ਕਿ ਲੋਕ ਆਪਣੇ ਨਜ਼ਦੀਕੀ ਸਿਨੇਮਾਘਰਾਂ 'ਚ 29 ਮਾਰਚ ਨੂੰ ਇਹ ਫਿਲਮ ਦੇਖਣ ਜ਼ਰੂਰ ਜਾਣਗੇ।'' ਦੱਸ ਦਈਏ ਕਿ ਤਰਸੇਮ ਜੱਸੜ ਦੀ ਫਿਲਮ 'ਰੱਬ ਦਾ ਰੇਡੀਓ 2' 29 ਮਾਰਚ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।


Tags: Tarsem JassarSimi ChahalRabb Da Radio 2B N SharmaAvtar GillNirmal RishiTaniaJagjeet SandhuHarby SangaGurpreet BhanguShivandra Mahal

Edited By

Sunita

Sunita is News Editor at Jagbani.