FacebookTwitterg+Mail

B'Day Spl : ਗੀਤਕਾਰੀ ਦੇ ਨਾਲ ਗਾਇਕੀ 'ਚ ਇੰਝ ਸਫਲ ਹੋਏ ਤਰਸੇਮ ਜੱਸੜ

tarsem jassar birthday special
04 July, 2019 01:48:37 PM

ਜਲੰਧਰ(ਬਿਊਰੋ) - ਗੀਤਕਾਰੀ ਦੇ ਨਾਲ-ਨਾਲ ਗਾਇਕੀ 'ਚ ਸਫਲ ਹੋਏ ਤਰਸੇਮ ਜੱਸੜ ਅੱਜ ਆਪਣਾ 33ਵਾਂ ਜਨਮਦਿਨ ਮਨ੍ਹਾਂ ਰਹੇ ਹਨ। ਉਨ੍ਹਾਂ ਦਾ ਜਨਮ 4 ਜੁਲਾਈ 1986 ਨੂੰ ਪਿੰਡ ਅਮਲੋਹ ਜਿਲ੍ਹਾਂ ਫਤਿਹਗੜ੍ਹ ਸਾਹਿਬ ਵਿਖੇ ਹੋਇਆ। 

Punjabi Bollywood Tadka

ਤਰਸੇਮ ਜੱਸੜ ਬਤੌਰ ਗੀਤਕਾਰ ਸਾਲ 2012 'ਚ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਸਨ। ਤਰਸੇਮ ਜੱਸੜ ਨੇ ਪਹਿਲਾ ਗੀਤ 'ਵਹਿਲੀ ਜਨਤਾ' ਲਿਖਿਆ ਸੀ। ਇਸ ਗੀਤ ਨੂੰ ਉਨ੍ਹਾਂ ਦੇ ਦੋਸਤ ਕੁਲਬੀਰ ਝਿੰਜਰ ਨੇ ਗਾਇਆ ਸੀ।

Punjabi Bollywood Tadka

ਤਰਸੇਮ ਜੱਸੜ ਦਾ ਲਿਖਿਆ ਇਹ ਗੀਤ ਖੂਬ ਹਿੱਟ ਹੋਇਆ। ਗੀਤ ਲਿਖਦਿਆਂ ਤਰਸੇਮ ਜੱਸੜ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਉਹ ਖੁਦ ਵੀ ਕਦੇ ਗੀਤ ਗਾਉਣਗੇ। ਸਾਲ 2014 'ਚ ਤਰਸੇਮ ਜੱਸੜ ਨੇ ਆਪਣਾ ਪਹਿਲਾ ਗੀਤ ਬਤੌਰ ਗਾਇਕ 'ਅੱਤਵਾਦੀ' ਗਾਇਆ। ਇਸ ਗੀਤ ਤੋਂ ਬਾਅਦ ਤਰਸੇਮ ਜੱਸੜ ਦੇ ਗਾਇਕੀ ਦੇ ਚਰਚੇ ਥਾਂ-ਥਾਂ ਹੋਣ ਲੱਗੇ।

Punjabi Bollywood Tadka

'ਗਲਵਕੜੀ', 'ਆਉਂਦਾ ਸਰਦਾਰ', 'ਅਸੂਲ' 'ਕਰੀਜ਼' ਵਰਗੇ ਕਈ ਹਿੱਟ ਗੀਤ ਦੇਣ ਤੋਂ ਬਾਅਦ ਤਰਸੇਮ ਜੱਸੜ ਫਿਲਮਾਂ ਵੱਲ ਆ ਗਏ। ਸਾਲ 2017 'ਚ ਤਰਸੇਮ ਜੱਸੜ ਨੇ ਪਾਲੀਵੁੱਡ 'ਚ 'ਰੱਬ ਦਾ ਰੇਡੀਓ' ਫਿਲਮ ਰਾਹੀਂ ਡੈਬਿਊ ਕੀਤਾ। ਇਸ ਫਿਲਮ 'ਚ ਉਨ੍ਹਾਂ ਦੀ ਐਕਟਿੰਗ ਨੂੰ ਖੂਬ ਸਰਾਹਿਆ ਗਿਆ।

Punjabi Bollywood Tadka

ਇਸ ਫਿਲਮ ਤੋਂ ਬਾਅਦ ਤਰਸੇਮ ਜੱਸੜ ਨੇ 'ਸਰਦਾਰ ਮੁੰਹਮਦ', 'ਅਫਸਰ' ਤੇ 'ਓ ਅ' ਤੇ 'ਰੱਬ ਦਾ ਰੇਡੀਓ 2' ਫਿਲਮਾਂ ਕੀਤੀਆਂ। ਗੀਤਕਾਰੀ, ਅਦਾਕਾਰੀ ਤੇ ਗਾਇਕੀ 'ਚ ਮਸ਼ਹੂਰ ਹੋਏ ਤਰਸੇਮ ਜੱਸੜ ਹਮੇਸ਼ਾ ਆਪਣੇ ਫੈਨਜ਼ ਲਈ ਵੱਖੋ-ਵੱਖਰੇ ਗੀਤ 'ਤੇ ਫਿਲਮਾਂ ਲੈ ਕੇ ਆਉਂਦੇ ਹਨ।

Punjabi Bollywood Tadkaਅੱਜ ਆਪਣੇ ਜਨਮਦਿਨ ਮੌਕੇ ਵੀ ਤਰਸੇਮ ਜੱਸੜ ਨੇ ਆਪਣੇ ਫੈਨਜ਼ ਨੂੰ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਅੱਜ ਆਪਣਾ ਨਵਾਂ ਗੀਤ 'ਲਾਈਫ' ਰਿਲੀਜ਼ ਕਰਨ ਜਾ ਰਹੇ ਹਨ। ਇਸ ਗੀਤ ਨੂੰ ਤਰਸੇਮ ਜੱਸੜ ਨੇ ਲਿਖਿਆ ਤੇ ਗਾਇਆ ਹੈ।
 


Tags: Tarsem JassarPunjabi SingerBirthday SpecialVehli Janta RecordsGalwakdiPollywood Actorਤਰਸੇਮ ਜੱਸੜਜਨਮਦਿਨ ਸਪੈਸ਼ਲ

About The Author

Lakhan

Lakhan is content editor at Punjab Kesari