ਮੁੰਬਈ(ਬਿਊਰੋ)- ਬਾਲੀਵੁੱਡ ਸਿਤਾਰਿਆਂ ਦੇ ਵੀ ਆਪਣੇ ਵੱਖ-ਵੱਖ ਸ਼ੌਕ ਹੁੰਦੇ ਹਨ। ਉਨ੍ਹਾਂ ’ਚੋਂ ਇਕ ਟੈਟੂ ਵੀ ਹੈ। ਜੀ ਹਾਂ, ਛੋਟੇ ਅਤੇ ਵੱਡੇ ਪਰਦੇ ਦੇ ਅਜਿਹੇ ਕਈ ਸਿਤਾਰੇ ਰਹੇ ਹਨ, ਜਿਨ੍ਹਾਂ ਨੂੰ ਟੈਟੂ ਦਾ ਕਾਫੀ ਸ਼ੌਕ ਰਿਹਾ ਹੈ। ਇਹ ਸਿਤਾਰੇ ਟੈਟੂ ਕਦੇ ਸ਼ੌਕ ਦੇ ਲਈ, ਤਾਂ ਕਦੇ ਆਪਣੇ ਕਿਸੇ ਖਾਸ ਲਈ ਬਣਵਾਉਂਦੇ ਹਨ। ਇਹ ਸਿਤਾਰੇ ਆਪਣੇ ਟੈਟੂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਵੀ ਸਾਂਝਾ ਕਰਦੇ ਰਹਿੰਦੇ ਹਨ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਟੀ.ਵੀ. ਦੀ ਉਨ੍ਹਾਂ ਅਭਿਨੇਤਰੀਆਂ ਅਤੇ ਉਨ੍ਹਾਂ ਦੇ ਟੈਟੂ ਦੇ ਬਾਰੇ ਦੱਸਣ ਜਾ ਰਹੇ ਹਨ, ਜੋ ਆਪਣੇ ਟੈਟੂ ਕਾਰਨ ਚਰਚਾ ਵਿਚ ਰਹਿ ਚੁੱਕੀਆਂ ਹਨ।
ਜੈਨੀਫਰ ਵਿੰਗੇਟ
ਜੈਨੀਫਰ ਵਿੰਗੇਟ ਛੋਟੇ ਪਰਦੇ ਦੀ ਮਸ਼ਹੂਰ ਅਭਿਨੇਤਰੀਆਂ ’ਚੋਂ ਇਕ ਰਹੀ ਹੈ। ਜੈਨੀਫਰ ਵਿੰਗੇਟ ਟੀ.ਵੀ. ਸ਼ੋਅ ‘ਬੇਪਨਾਹ’ ਨਾਲ ਮਸ਼ਹੂਰ ਹੋ ਚੁੱਕੀ ਹੈ। ਆਪਣੇ ਸ਼ੋਅ ਤੋਂ ਇਲਾਵਾ ਉਹ ਆਪਣੇ ਟੈਟੂ ਕਾਰਨ ਵੀ ਸੁਰਖੀਆਂ ਵਿਚ ਰਹਿ ਚੁੱਕੀ ਹੈ। ਜੈਨੀਫਰ ਵਿੰਗੇਟ ਨੇ ਆਪਣੇ ਮੋਡੇ ’ਤੇ ‘ਹਕੂਨਾ ਮਟਾਟਾ’ ਲਿਖਵਾਇਆ ਹੋਇਆ ਹੈ। ਜਿਸ ਦਾ ਮਤਲਬ ਬੇਫਿਕਰ ਹੁੰਦਾ ਹੈ।

ਰਸ਼ਮੀ ਦੇਸਾਈ
ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਦੀ ਮੁਕਾਬਲੇਬਾਜ਼ ਅਤੇ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਰਸ਼ਮੀ ਦੇਸਾਈ ਨੇ ਵੀ ਟੈਟੂ ਬਣਾਇਆ ਹੋਇਆ ਹੈ। ਉਨ੍ਹਾਂ ਨੇ ਆਪਣੇ ਖੱਬੇ ਪੈਰ ’ਤੇ ਕਮਲ ਦੇ ਫੁੱਲ ਦਾ ਟੈਟੂ ਬਣਵਾਇਆ ਹੋਇਆ ਹੈ।

ਅਨੀਤਾ ਹਸਨੰਦਾਨੀ
ਅਨੀਤਾ ਵੀ ਟੀ.ਵੀ. ਦੀ ਦੁਨੀਆ ਦੀ ਮਸ਼ਹੂਰ ਅਭਿਨੇਤਰੀਆਂ ’ਚੋਂ ਇਕ ਹੈ। ਸੀਰੀਅਲ ‘ਯੇ ਹੈ ਮੋਹੱਬਤੇ’ ਵਿਚ ਸ਼ਗੂਨ ਦਾ ਕਿਰਦਾਰ ਕਰਨ ਵਾਲੀ ਅਨੀਤਾ ਹਸਨੰਦਾਨੀ ਨੇ ਵੀ ਆਪਣੀ ਕਲਾਈ ’ਤੇ ਆਰ ਅੱਖਰ ਦਾ ਟੈਟੂ ਬਣਵਾਇਆ ਹੋਇਆ ਹੈ। ਆਰ ਉਨ੍ਹਾਂ ਦੇ ਪਤੀ ਦੇ ਨਾਮ ਦਾ ਪਹਿਲਾ ਅੱਖਰ ਹੈ, ਉਨ੍ਹਾਂ ਦੇ ਪਤੀ ਦਾ ਨਾਮ ਰੋਹਿਤ ਰੈੱਡੀ ਹੈ।

ਦੇਵੋਲੀਨਾ ਭੱਟਾਚਾਰੀਆ
ਟੀ.ਵੀ. ਦੀ ਮਸ਼ਹੂਰ ਅਦਾਕਾਰਾ ਦੇਵੋਲੀਨਾ ਭੱਟਾਚਾਰੀਆ ਵੀ ਖੂਬਸੂਰਤ ਅਭਿਨੇਤਰੀਆਂ ’ਚੋਂ ਇਕ ਹੈ। ਦੇਵੋਲੀਨਾ ਨੇ ਆਪਣੀ ਕਮਰ ਅਤੇ ਗਰਦਨ ’ਤੇ ਟੈਟੂ ਬਣਵਾਇਆ ਹੈ। ਦੇਵੋਲੀਨਾ ਭੱਟਾਚਾਰੀਆ ਵੀ ‘ਬਿੱਗ ਬੌਸ 13’ ਦੀ ਮੁਕਾਬਲੇਬਾਜ਼ ਰਹਿ ਚੁੱਕੀ ਹੈ।

ਕਰਿਸ਼ਮਾ ਤੰਨਾ
ਕਰਿਸ਼ਮਾ ਤੰਨਾ ਨੇ ਆਪਣੇ ਹੱਥ ’ਤੇ ਕਾਫੀ ਲੰਬੇ ਸਮੇਂ ਤੋਂ ਟੈਟੂ ਬਣਵਾਇਆ ਹੋਇਆ ਹੈ। ਉਨ੍ਹਾਂ ਨੇ ਆਪਣੇ ਖੱਬੇ ਹੱਥ ਦੀ ਕਲਾਈ ’ਤੇ ਮਾਂ ਨਾਮ ਦਾ ਟੈਟੂ ਬਣਵਾਇਆ ਹੋਇਆ ਹੈ। ਕਰਿਸ਼ਮਾ ਤੰਨਾ ਕਈ ਟੀ.ਵੀ. ਸੀਰੀਅਲਸ ਤੋਂ ਇਲਾਵਾ ਬਾਲੀਵੁੱਡ ਫਿਲਮਾਂ ਵਿਚ ਵੀ ਨਜ਼ਰ ਆ ਚੁੱਕੀ ਹੈ।
