FacebookTwitterg+Mail

Teachers Day 2019: ਇਹ ਹਨ ਬਾਲੀਵੁੱਡ ਦੀਆਂ ਸਭ ਤੋਂ ਗਲੈਮਰਸ ਟੀਚਰਜ਼

teachers day
05 September, 2019 02:58:33 PM

ਮੁੰਬਈ(ਬਿਊਰੋ)- ਬਾਲੀਵੁੱਡ ਫਿਲਮਾਂ ’ਚ ਟੀਚਰ ਕਦੇ ਸਮਾਜ ਸੁਧਾਰਕ ਬਣਦੇ ਹਨ ਤਾਂ ਕਦੇ ਬੱਚਿਆਂ ਨੂੰ ਜੀਉਣ ਦਾ ਤਰੀਕਾ ਸਿਖਾਉਂਦੇ ਹਨ ਪਰ ਜਦੋਂ ਖੂਬਸੂਰਤ ਅਭਿਨੇਤਰੀਆਂ ਅਧਿਆਪਕ ਦਾ ਰੋਲ ਕਰਦੀ ਹੈ ਤਾਂ ਕਿਰਦਾਰ ਨਾਲ ਗਿਆਨ ਦੇ ਨਾਲ ਗਲੈਮਰ ਨਾ ਟਪਕੇ ਅਜਿਹਾ ਕਿਵੇਂ ਹੋ ਸਕਦਾ ਹੈ। ਕਈ ਅਭਿਨੇਤਰੀਆਂ ਨੇ ਟੀਚਰ ਦੇ ਰੋਲ ਨੂੰ ਗਲੈਮਰ ਨਾਲ ਇੰਨਾ ਵਧੀਆ ਬਣਾ ਦਿੱਤਾ ਕਿ ਉਹ ਸਾਰੇ ਕਿਰਦਾਰ ਭੁਲਾਏ ਨਹੀਂ ਭੁੱਲਦੇ ਹਨ। ਟੀਚਰ ਡੇਅ ਦੇ ਮੌਕੇ ’ਤੇ ਬਾਲੀਵੁੱਡ ਦੀ ਸਭ ਤੋਂ ਗਲੈਮਰਸ ਅਤੇ ਖੂਬਸੂਰਤ ਅਧਿਆਪਕਾਂ ਬਾਰੇ ’ਚ ਜਾਣ ਲੈਂਦੇ ਹਾਂ।

‘ਮੈਂ ਹੂੰ ਨਾ’ ਸੁਸ਼ਮਿਤਾ ਸੇਨ

‘ਮੈਂ ਹੂੰ ਨਾ’ ’ਚ ਟੀਚਰ ਬਣੀ ਸੁਸ਼ਮਿਤਾ ਸੇਨ ਬੇਹੱਦ ਖੂਬਸੂਰਤ ਲੱਗੀ ਸੀ। ਖਾਸ ਕਰਕੇ ‘ਤੁਮਹੇਂ ਜੋ ਮੈਂਨੇ ਦੇਖਾ’ ਗੀਤ ’ਚ ਅਤੇ ਸਾੜ੍ਹੀ ’ਚ ਉਨ੍ਹਾਂ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ ਗਿਆ। ਫਿਲਮ ‘ਚ ਸਟੂਡੈਂਟ ਸ਼ਾਹਰੁਖ ਖਾਨ ਨੂੰ ਸੁਸ਼ਮਿਤਾ ਨਾਲ ਪਿਆਰ ਹੋ ਜਾਂਦਾ ਹੈ।
Punjabi Bollywood Tadka

‘ਮੇਰਾ ਨਾਮ ਜੋਕਰ’ ਸਿਮੀ ਗਰੇਵਾਲ

ਸਿਮੀ ਗਰੇਵਾਲ ਨੇ ਇਸ ਫਿਲਮ ’ਚ ਮੈਡਮ ਮੈਰੀ ਦਾ ਰੋਲ ਨਿਭਾਇਆ ਸੀ। ਇਸ ਫਿਲਮ ’ਚ ਰਿਸ਼ੀ ਕਪੂਰ ਰਾਜੂ ਦੇ ਕਿਰਦਾਰ ’ਚ ਸਨ, ਜੋ ਸਿਮੀ ਨੂੰ ਪਸੰਦ ਕਰਦੇ ਨਜ਼ਰ ਆਏ ਸਨ।
Punjabi Bollywood Tadka

ਚਿਤਰਾਂਗਦਾ ਸਿੰਘ ‘ਦੇਸੀ ਬੁਆਇਜ਼’

ਜੌਨ ਅਤੇ ਅਕਸ਼ੈ ਸਟਾਰਰ ਫਿਲਮ ‘ਦੇਸੀ ਬੁਆਇਜ਼’ ’ਚ ਚਿਤਰਾਂਗਦਾ ਸਿੰਘ ਨੇ ਮੈਕਰੋ ਇਕੋਨਾਮਿਕਸ ਦੀ ਪ੍ਰੋਫੈਸਰ ਦਾ ਕਿਰਦਾਰ ਨਿਭਾਇਆ ਸੀ। ‘ਮੈਂ ਹੂੰ ਨਾ’ ਦੀ ਤਰ੍ਹਾਂ ਇਸ ਫਿਲਮ ’ਚ ਵੀ ਅਕਸ਼ੈ ਨੂੰ ਆਪਣੀ ਟੀਚਰ ਨਾਲ ਪਿਆਰ ਹੋ ਜਾਂਦਾ ਹੈ।
Punjabi Bollywood Tadka

ਕਰੀਨਾ ਕਪੂਰ ‘ਕੁਰਬਾਨ’

ਇਸ ਫਿਲਮ ’ਚ ਕਰੀਨਾ ਦਿੱਲੀ ਯੂਨੀਵਰਸਿਟੀ ਦੀ ਪ੍ਰੋਫੈਸਰ ਦੀ ਭੂਮਿਕਾ ’ਚ ਬੇਹੱਦ ਗਲੈਮਰਸ ਦਿਸੀ। ਹਾਲਾਂਕਿ ਫਿਲਮ ’ਚ ਉਨ੍ਹਾਂ ਦਾ ਕਿਰਦਾਰ ਸਿੰਪਲ ਲੁੱਕ ’ਚ ਰਹਿਣ ਵਾਲੀ ਟੀਚਰ ਦਾ ਸੀ। ਫਿਲਮ ’ਚ ਉਹ ਆਪਣੇ ਅੱਤਵਾਦੀ ਪਤੀ ਸੈਫ ਅਲੀ ਖਾਨ ਨੂੰ ਪੁਲਸ ਨੂੰ ਸੌਂਪ ਦਿੰਦੀ ਹੈ।
Punjabi Bollywood Tadka

ਪੂਨਮ ਪਾਂਡੇ ‘ਨਸ਼ਾ’

‘ਨਸ਼ਾ’ ‘ਚ ਪੂਨਮ ਪਾਂਡੇ ਨੇ ਖੂਬਸੂਰਤ ਟੀਚਰ ਅਨੀਤਾ ਬਣੀ ਸੀ, ਜਿਨ੍ਹਾਂ ਤੋਂ ਇਕ ਵਿਦਿਆਰਥੀ ਆਕਰਸ਼ਿਤ ਹੋ ਜਾਂਦਾ ਹੈ ਫਿਰ ਆਬਸੈਸ਼ਨ ਅਤੇ ਜਨੂੰਨ ਦਾ ਖੇਲ ਸ਼ੁਰੂ ਹੁੰਦਾ ਹੈ।
Punjabi Bollywood Tadka


Tags: Teachers Day 2019Bollywood CelebritiesSushmita Sen Simi GarewalChitrangada SinghKareena KapoorPoonam Pandey

About The Author

manju bala

manju bala is content editor at Punjab Kesari