FacebookTwitterg+Mail

Teachers' Day: ਟੀਚਰਜ਼-ਸਟੂਡੈਂਟਜ਼ ਦੇ ਰਿਸ਼ਤਿਆਂ ਨੂੰ ਖਾਸ ਬਣਾਉਦੀਆਂ ਨੇ ਇਹ ਫਿਲਮਾਂ

teachers day special
05 September, 2019 08:55:22 AM

ਮੁੰਬਈ(ਬਿਊਰੋ)- ਹਰ ਬੱਚੇ ਦਾ ਆਪਣੇ ਟੀਚਰ ਨਾਲ ਇਕ ਅਨੋਖਾ ਰਿਸ਼ਤਾ ਹੁੰਦਾ ਹੈ। ਕਹਿੰਦੇ ਹਨ ਕਿ ਮਾਤਾ-ਪਿਤਾ ਤੋਂ ਬਾਅਦ ਤੁਹਾਡਾ ਟੀਚਰ ਹੀ ਉਹ ਸਖਸ਼ ਹੁੰਦਾ ਹੈ, ਜੋ ਤੁਹਾਡੀ ਸਫਲਤਾ ਨੂੰ ਦੇਖ ਖੁਦ ਵੀ ਤੁਹਾਡੇ ਨਾਲ ਸੱਤਵੇਂ ਅਸਮਾਨ ’ਚ ਉੱਡਣ ਲੱਗਦਾ ਹੈ। ਤੁਹਾਡੇ ਅਧਿਆਪਕ ਹੀ ਤੁਹਾਨੂੰ ਜ਼ਿੰਦਗੀ ਜੀਉਣ ਦਾ ਸਲੀਕਾ ਸਿਖਾਉਂਦੇ ਹਨ ਅਤੇ ਆਉਣ ਵਾਲੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ। ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਅਜਿਹਾ ਹੈ, ਜੋ ਸਾਲਾਂ ਤੋਂ ਚਲਦਾ ਆ ਰਿਹਾ ਹੈ। ਸਾਡੇ ਬਾਲੀਵੁੱਡ ’ਚ ਵੀ ਇਸ ਖੂਬਸੂਰਤ ਰਿਸ਼ਤੇ ਨੂੰ ਫਿਲਮਾਂ ਰਾਹੀਂ ਬਖੂਬੀ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਹਰ ਸਾਲ 5 ਸਤੰਬਰ ਨੂੰ ਦੇਸ਼ਭਰ ’ਚ ਟੀਚਰਸ ਡੇਅ ਮਨਾਇਆ ਜਾਂਦਾ ਹੈ। ਹੁਣ ਇਸ ਮੌਕੇ ’ਤੇ ਅਸੀਂ ਤੁਹਾਡੇ ਸਾਹਮਣੇ ਕੁਝ ਬਾਲੀਵੁੱਡ ਦੇ ਗੁਰੂ ਚੇਲਿਆਂ ਦੀਆਂ ਜੋੜੀਆਂ ’ਤੇ ਬਣੀਆਂ ਫਿਲਮਾਂ ਪੇਸ਼ ਕਰਨ ਜਾ ਰਹੇ ਹਾਂ। 
‘ਹਿੱਚਕੀ’
ਰਾਣੀ ਮੁਖਰਜੀ ਦੇ ਅਭਿਨੈ ਨਾਲ ਸਜੀ ਇਹ ਫਿਲਮ ਇਕ ਅਜਿਹੀ ਟੀਚਰ ਦੇ ਬਾਰੇ ਵਿਚ ਹੈ,ਜੋ ਆਪਣੀ ਹੀ ਗੰਭੀਰ  ਪ੍ਰੇਸ਼ਾਨੀ ਨਾਲ ਲੜਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਉਸ ਮੁਕਾਮ ’ਤੇ ਲੈ ਆਉਂਦੀ ਹੈ, ਜਿੱਥੇ ਦੁਨੀਆ ਉਨ੍ਹਾਂ ਨੂੰ ਸਲਾਮ ਕਰਦੀ ਹੈ। ਫਿਲਮ ’ਚ ਬੇਹੱਦ ਖੂਬਸੂਰਤੀ ਨਾਲ ਗੁਰੂ ਚੇਲੇ ਦੇ ਰਿਸ਼ਤੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

Punjabi Bollywood Tadka
‘3 ਇਡੀਅਟਸ’
ਫਿਲਮ ’ਚ ਇਕ ਅਜਿਹੇ ਵਿਦਿਆਰਥੀ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ, ਜਿਸ ਦੇ ਕੋਲ ਕੋਈ ਸਹੂਲਤ ਨਾ ਹੁੰਦੇ ਹੋਏ ਵੀ ਉਹ ਦੁਨੀਆ ਦਾ ਇਕ ਬਹੁਤ ਵੱਡਾ ਸਾਇੰਟਿਸਟ ਬਣ ਜਾਂਦਾ ਹੈ। ਫਿਲਮ ਦੀ ਕਹਾਣੀ ਨੇ ਕਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਹੈ।

Punjabi Bollywood Tadka
'ਤਾਰੇ ਜ਼ਮੀਨ ਪਰ'
ਲਗਾਤਾਰ ਬਦਲਦੇ ਸਿਤਾਰੇ ਤੇ ਸਕੂਲਾਂ 'ਚ ਬੱਚਿਆਂ 'ਤੇ ਵਧਦੇ ਪੜਾਈ ਦੇ ਦਬਾਅ ਕਾਰਨ ਨੰਨ੍ਹੇ ਬੱਚਿਆਂ ਲਈ ਕਾਫੀ ਪਰੇਸ਼ਾਨੀਆਂ ਖੜ੍ਹੀਆਂ ਕੀਤੀਆਂ ਹਨ। ਅਜਿਹੇ 'ਚ ਕਈ ਵਾਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਇਸ ਦੌੜ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਗੰਭੀਰ ਮੁੱਦੇ 'ਤੇ ਆਮਿਰ ਖਾਨ ਆਪਣੀ ਪਹਿਲੀ ਨਿਰਦੇਸ਼ਕ ਫਿਲਮ 'ਤਾਰੇ ਜ਼ਮੀਨ ਪਰ' ਲੈ ਕੇ ਆਏ।

Punjabi Bollywood Tadka
'ਪਾਠਸ਼ਾਲਾ'
ਇਸ ਫਿਲਮ 'ਚ ਸ਼ਾਹਿਦ ਕਪੂਰ ਪਹਿਲੀ ਵਾਰ ਟੀਚਰ ਬਣਿਆ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ ਪਰ ਮਿਊਜ਼ਿਕ ਟੀਚਰ ਬਣੇ ਸ਼ਾਹਿਦ ਕਪੂਰ ਤੇ ਸਕੂਲ ਦੇ ਪ੍ਰਿੰਸੀਪਲ ਬਣੇ ਨਾਨ ਪਾਟੇਕਰ ਦੇ ਕਿਰਦਾਰਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

Punjabi Bollywood Tadka


Tags: Teachers Day 2019Bollywood FilmsHichkiTaare Zameen Par3 IdiotsPaathshaala

About The Author

manju bala

manju bala is content editor at Punjab Kesari