ਜਲੰਧਰ (ਬਿਊਰੋ)— 'ਲੁੱਕ ਵੱਖਰੀ', 'ਨਜ਼ਰਾਂ ਦੇ ਤੀਰ' ਤੇ 'ਦੇਸੀ ਯਾਰ' ਵਰਗੇ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਚਰਚਾ ਖੱਟਣ ਵਾਲੇ ਗਾਇਕ ਇੰਦਰ ਪਾਬਲਾ ਦਾ ਨਵਾਂ ਗੀਤ 'ਟੇਢੀ ਪੱਗ' ਰਿਲੀਜ਼ ਹੋਇਆ ਹੈ। 'ਟੇਢੀ ਪੱਗ' ਗੀਤ ਨੂੰ ਇੰਦਰ ਪਾਬਲਾ ਨੇ ਬੇਹੱਦ ਖੂਬਸੂਰਤੀ ਨਾਲ ਗਾਇਆ ਹੈ। ਗੀਤ ਨੂੰ ਸੰਗੀਤ ਅਸ਼ੀਮ ਮੰਗੋਲੀ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਸੁੱਖੀ ਧੁੱਲੇਵਾਲੀਆ ਨੇ ਲਿਖੇ ਹਨ।
ਗੀਤ ਦੀ ਵੀਡੀਓ ਆਕਰਸ਼ਕ ਹੈ, ਜਿਸ ਨੂੰ ਜੀਤ ਭਰੀ ਨੇ ਡਾਇਰੈਕਟ ਕੀਤਾ ਹੈ। ਵੀਡੀਓ 2 ਟੇਕ ਪ੍ਰੋਡਕਸ਼ਨ ਵਲੋਂ ਬਣਾਈ ਗਈ ਹੈ। ਪੰਜ ਪਾਣੀ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਦਲਬੀਰ ਸਿੰਘ ਨੇ ਪ੍ਰੋਡਿਊਸ ਕੀਤਾ ਹੈ।