FacebookTwitterg+Mail

ਗਾਜ਼ੀਆਬਾਦ ਦੇ ਲੜਕੇ ਨੇ ਦਿੱਤੀ ਸਲਮਾਨ ਖਾਨ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

teen threatens salman khan with bomb blast at galaxy apartments
15 December, 2019 09:24:22 AM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਘਰ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ । ਗਾਜ਼ੀਆਬਾਦ ਦੇ 16 ਸਾਲ ਦੇ ਇਕ ਲੜਕੇ ਨੇ ਮੁੰਬਈ ਪੁਲਸ ਨੂੰ ਈਮੇਲ ਭੇਜ ਕੇ ਸਲਮਾਨ ਖਾਨ ਦੇ ਘਰ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ। ਇਸ ਈਮੇਲ ਦੇ ਸਾਹਮਣੇ ਆਉਣ  ਤੋਂ ਬਾਅਦ ਤੋਂ ਹੀ ਪੁਲਸ ਐਕਸ਼ਨ ਮੋੜ ਵਿਚ ਆ ਗਈ। ਰਿਪੋਰਟ ਮੁਤਾਬਕ ਇਹ ਈਮੇਲ 4 ਦਸੰਬਰ ਨੂੰ ਗਾਜ਼ੀਆਬਾਦ ਤੋਂ ਬਾਂਦਰਾ ਪੁਲਸ ਨੂੰ  ਭੇਜੀ ਗਿਆ ਸੀ। ਇਸ ਈਮੇਲ ਵਿਚ ਲੜਕੇ ਨੇ ਲਿਖਿਆ,‘‘ਬਾਂਦਰਾ ਵਿਚ ਗੈਲੇਕਸੀ, ਸਲਮਾਨ ਖਾਨ ਦੇ ਘਰ ’ਤੇ ਅਗਲੇ ਦੋ ਘੰਟਿਆਂ ਵਿਚ ਬਲਾਸਟ ਹੋਵੇਗਾ, ਰੋਕ ਸਕੋ ਤਾਂ ਰੋਕ ਲਓ।’’ ਇਸ ਈਮੇਲ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਐਕਸ਼ਨ ਮੋੜ ਵਿਚ ਆ ਗਈ।
Punjabi Bollywood Tadka
ਦੱਸ ਦੇਈਏ ਕਿ ਸਲਮਾਨ ਖਾਨ ਮੁੰਬਈ ਦੇ ਬਾਂਦਰਾ ਇਲਾਕੇ ਵਿਚ ਗੈਲੇਕਸੀ ਅਪਾਰਟਮੈਂਟ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਅਜਿਹੇ ਵਿਚ ਪੁਲਸ ਨੇ ਫੁਰਤੀ ਦਿਖਾਉਂਦੇ ਹੋਏ ਬੰਬ ਡਿਟੈਕਸ਼ਨ ਅਤੇ ਡਿਸਪੋਜਲ ਸਕਵਾਇਡ ਲੈ ਕੇ ਸਲਮਾਨ ਦੇ ਘਰ ਪੁੱਜੀ। ਹਾਲਾਂਕਿ ਉਸ ਸਮੇਂ ਸਲਮਾਨ ਖਾਨ ਘਰ ਵਿਚ ਨਹੀਂ ਸਨ, ਜਿਸ ਦੇ ਚਲਦੇ ਪੁਲਸ ਨੇ ਸਲੀਮ ਖਾਨ, ਮਾਂ ਸਲਮਾ ਅਤੇ ਭੈਣ ਅਰਪਿਤਾ ਨੂੰ ਸੁਰੱਖਿਅਤ ਜਗ੍ਹਾ ’ਤੇ ਪਹੁੰਚਾ ਕੇ ਪੂਰੇ ਘਰ ਦੀ ਤਾਲਾਸ਼ੀ ਲਈ। ਤਲਾਸ਼ੀ ਤੋਂ ਬਾਅਦ ਵੀ ਪੁਲਸ ਨੂੰ ਕਿਸੇ ਤਰ੍ਹਾਂ ਦਾ ਕੋਈ ਬੰਬ ਨਾ ਮਿਲਿਆ।
Punjabi Bollywood Tadka
ਉਥੇ ਹੀ ਦੂਜੇ ਪਾਸੇ ਪੁਲਸ ਨੇ ਤਕਨੀਕ ਦੀ ਮਦਦ ਨਾਲ ਉਸ ਵਿਅਕਤੀ ਦਾ ਪਤਾ ਲਗਾਇਆ ਜਿਨ੍ਹੇ ਇਹ ਈਮੇਲ ਭੇਜੀ। ਜਿਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਇਹ ਈਮੇਲ ਇਕ 16 ਸਾਲ ਦੇ ਲੜਕੇ ਨੇ ਭੇਜੀ ਸੀ, ਜੋ ਕਿ ਗਾਜ਼ੀਆਬਾਦ ਵਿਚ ਰਹਿੰਦਾ ਹੈ। ਲੋਕੇਸ਼ਨ ਦਾ ਪਤਾ ਲੱਗਦੇ ਹੀ ਪੁਲਸ ਦੀ ਟੀਮ ਗਾਜ਼ੀਆਬਾਦ ਵਿਚ ਲੜਕੇ ਦੇ ਘਰ ਪਹੁੰਚੀ ਪਰ ਉਸ ਸਮੇਂ ਲੜਕਾ ਘਰ ਵਿਚ ਨਹੀਂ ਸੀ। ਦੋਸੀ ਲੜਕੇ ਦੇ ਘਰ ਵਿਚ ਨਾ ਹੋਣ ਕਾਰਨ ਪੁਲਸ ਨੇ ਪੂਰਾ ਮਾਮਲਾ ਉਸ ਦੇ ਵੱਡੇ ਭਰਾ ਨੂੰ ਦੱਸਿਆ ਅਤੇ ਲੜਕੇ ਨੂੰ ਫੋਨ ਕਰਕੇ ਘਰ ਬੁਲਾਇਆ ਗਿਆ।
Punjabi Bollywood Tadka
ਇਸ ਤੋਂ ਬਾਅਦ ਪੁਲਸ ਨੇ ਲੜਕੇ ਨੂੰ ਬਾਂਦਰਾ ਪੁਲਸ ਸਟੇਸ਼ਨ ਵਿਚ ਪੇਸ਼ ਹੋਣ ਦਾ ਨੋਟਿਸ ਦਿੱਤਾ. ਇਸ ਦੇ ਨਾਲ ਹੀ ਲੜਕੇ ਖਿਲਾਫ ਗੈਰ-ਗਿਆਨਵਾਨ ਅਪਰਾਧ ਦੋਸ਼ ਦੀ ਰਿਪੋਰਟ ਬਣਾਈ ਗਈ। ਉਥੇ ਹੀ ਲੜਕੇ ਨੂੰ ਜੁਵੇਨਾਈਲ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਬਰੀ ਕਰ ਦਿੱਤਾ ਗਿਆ।


Tags: Salman KhanBomb BlastGalaxy ApartmentsGhaziabadUttar PradeshMumbai Police

About The Author

manju bala

manju bala is content editor at Punjab Kesari