FacebookTwitterg+Mail

'ਕਬੀਰ ਸਿੰਘ' ਦੇਖਣ ਲਈ ਨਾਬਾਲਿਗ ਕਰ ਰਹੇ ਹਨ 'ਆਧਾਰ ਕਾਰਡ' ਨਾਲ ਛੇੜਛਾੜ

teenagers tampering with aadhar cards to watch kabir singh
05 July, 2019 10:11:03 AM

ਮੁੰਬਈ(ਬਿਊਰੋ)— ਸ਼ਾਹਿਦ ਕਪੂਰ ਅਤੇ ਕਿਆਰਾ ਅਡਵਾਨੀ ਸਟਾਰਰ 'ਕਬੀਰ ਸਿੰਘ' 200 ਕਰੋੜ ਦੇ ਕਲੱਬ 'ਚ ਐਂਟਰੀ ਕਰ ਚੁੱਕੀ ਹੈ ਅਤੇ ਲਗਾਤਾਰ ਅੱਗੇ ਵੱਧਦੀ ਜਾ ਰਹੀ ਹੈ। ਇਹ ਇਸ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਤੇਜ਼ ਰਫਤਾਰ ਫਿਲਮ ਬਣ ਚੁੱਕੀ ਹੈ। ਨੌਜਵਾਨਾਂ ਵਿਚਕਾਰ ਇਸ ਨੂੰ ਲੈ ਕੇ ਕਾਫੀ ਕਰੇਜ਼ ਹੈ ਪਰ ਸੈਂਸਰ ਬੋਰਡ ਵਲੋਂ ਇਸ ਫਿਲਮ ਨੂੰ ਅਡਲਟ ਫਿਲਮ ਦਾ ਸਰਟੀਫਿਕੇਟ ਮਿਲਿਆ ਹੈ, ਜਿਸ ਕਾਰਨ ਨਾਬਾਲਿਗਾਂ ਨੂੰ ਇਸ ਨੂੰ ਦੇਖਣ ਦਾ ਹੁਕਮ ਨਹੀਂ ਹੈ। ਅਜਿਹੇ 'ਚ ਨਾਬਾਲਿਗ ਇਸ ਨੂੰ ਦੇਖਣ ਲਈ ਗਲਤ ਰਸਤੇ ਵੀ ਆਪਣਾ ਰਹੇ ਹਨ। 

Punjabi Bollywood Tadka
ਜੈਪੁਰ 'ਚ ਨਾਬਾਲਿਗਾਂ ਨੂੰ 'ਕਬੀਰ ਸਿੰਘ' ਦੇਖਣ ਲਈ ਆਪਣੇ ਆਧਾਰ ਕਾਰਡ 'ਤੇ ਆਪਣੀ ਉਮਰ 'ਚ ਛੇੜਛਾੜ ਕਰਦੇ ਪਾਇਆ ਗਿਆ ਹੈ। ਇਕ ਨੌਜਵਾਨ ਨੇ ਦੱਸਿਆ,''ਮੈਂ ਅਤੇ ਮੇਰੇ ਦੋਸਤਾਂ ਨੇ ਆਪਣੇ ਆਧਾਰ ਕਾਰਡ ਦੀ ਤਸਵੀਰ ਲਈ ਅਤੇ ਜਨਮ ਤਾਰੀਕ ਨੂੰ ਬਦਲਣ ਲਈ ਉਸ ਨੂੰ ਇਕ ਮੋਬਾਇਲ ਐਪ 'ਤੇ ਐਡਿਟ ਕੀਤਾ। ਕਿਸੇ ਨੇ ਥੀਏਟਰ ਦੇ ਗੇਟ 'ਤੇ ਸਾਨੂੰ ਨਹੀਂ ਰੋਕਿਆ ਅਤੇ ਅਸੀਂ ਫਿਲਮ ਦੇਖਣ 'ਚ ਕਾਮਯਾਬ ਰਹੇ।'' ਇਕ ਹੋਰ ਨੇ ਕਿਹਾ,''ਅਸੀਂ 'ਬੁੱਕ ਮਾਏ ਸ਼ੋਅ' ਨਾਲ ਥੋਕ 'ਚ ਕਈ ਟਿਕਟ ਬੁੱਕ ਕਰਵਾਏ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸੇ ਨੇ ਵੀ ਸਾਡੀ ਉਮਰ ਜਾਂ ਪਛਾਣ ਪੱਤਰ ਬਾਰੇ ਨਹੀਂ ਪੁੱਛਿਆ।'' ਉਸ ਨੇ ਅੱਗੇ ਕਿਹਾ,''ਸਿਨੇਮਾ ਹਾਲ ਦੇ ਗਾਰਡ ਨੇ ਸਾਨੂੰ ਰੋਕਿਆ ਪਰ ਸਾਡੇ ਸਕੂਲ ਦੇ ਦੋਸਤਾਂ ਨੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ, ਕਿ ਇਸ ਨਾਲ ਕਿਵੇਂ ਨਿਪਟਨਾ ਹੈ। ਇਸ ਲਈ ਅਸੀਂ ਆਪਣੇ ਸਮਾਰਟਫੋਨ ਨਾਲ ਆਪਣੇ ਆਧਾਰ ਕਾਰਡ ਦੀ ਤਸਵੀਰ ਲਈ, ਜਨਮ ਤਾਰੀਕ ਬਦਲੀ ਅਤੇ ਮਿੰਟਾਂ 'ਚ ਅਡਲਟ ਬਣ ਗਏ।''

Punjabi Bollywood Tadka
ਇਸ ਬਾਰੇ 'ਚ ਟਿਕਟ ਬੁਕਿੰਗ ਵੈੱਬਸਾਈਟ 'ਬੁੱਕ ਮਾਏ ਸ਼ੋਅ' ਦੇ ਇਕ ਅਧਿਕਾਰੀ ਨੇ ਕਿਹਾ,''ਟਿਕਟ ਬੁੱਕ ਕਰਨ ਦੌਰਾਨ ਸਾਡੀ ਸਾਇਟ 'ਤੇ ਇਕ 'ਪਾਪ-ਅਪ' ਦਿਖਾਈ ਦਿੰਦਾ ਹੈ, ਜੋ ਇਹ ਕਹਿੰਦਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਲੋਕ ਇਗ ਫਿਲਮ ਨਹੀਂ ਦੇਖ ਸਕਦੇ ਪਰ ਲੋਕ ਇਸ 'ਪਾਪ-ਅਪ' ਨੂੰ ਅਣਦੇਖਾ ਕਰ ਦਿੰਦੇ ਹਨ ਅਤੇ ਟਿਕਟ ਬੁੱਕ ਕਰਵਾਉਂਦੇ ਹਨ। ਹਾਲਾਂਕਿ ਇਹ ਆਨਲਾਇਨ ਟਰਾਂਜੈਕਸ਼ਨ ਹੈ। ਇਸ ਲਈ ਅਸੀਂ ਉਨ੍ਹਾਂ ਦੇ ਪਛਾਣ ਪੱਤਰ ਨਹੀਂ ਮੰਗਿਆ ਜਾਂਦਾ, ਜਿਨ੍ਹਾਂ ਨੂੰ ਸਿਨੇਮਾ ਹਾਲ ਦੇ ਗੇਟ 'ਤੇ ਚੈੱਕ ਕੀਤਾ ਜਾਂਦਾ ਹੈ।''​​​​​​​


Tags: Teenagers TamperingAadhar CardsKabir SinghShahid KapoorKiara AdvaniBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari