FacebookTwitterg+Mail

'ਰਿਸ਼ਤਾ ਲਿਖੇਂਗੇ...' ਲਈ ਜਿਮ 'ਚ ਪਸੀਨਾ ਵਹਾ ਰਹੀ ਹੈ ਤੇਜਸਵੀ ਪ੍ਰਕਾਸ਼

tejaswi prakash
29 October, 2017 03:24:19 PM

ਮੁੰਬਈ (ਬਿਊਰੋ)— ਟੀ. ਵੀ. ਸ਼ੋਅ 'ਰਿਸ਼ਤਾ ਲਿਖੇਗੇ ਹਮ ਨਯਾ 'ਚ 'ਦੀਆ' ਦਾ ਕਿਰਦਾਰ ਨਿਭਾਅ ਰਹੀ ਅਦਾਕਾਰਾ ਤੇਜਸਵੀ ਪ੍ਰਕਾਸ਼ ਖੁਦ ਨੂੰ ਫਿੱਟ ਰੱਖਣ ਲਈ ਜਿਮ 'ਚ ਕਾਫੀ ਪਸੀਨਾ ਵਹਾ ਰਹੀ ਹੈ। ਦੱਸ ਦੇਈਏ ਤੇਜਸਵੀ ਸ਼ੋਅ 'ਚ ਰਤਨ ਮਾਨ ਸਿੰਘ (ਰੋਹਿਤ ਸੁਚਾਂਤੀ) ਦੀ ਰਕਸ਼ਕ ਬਣੀ ਹੈ ਅਤੇ ਵਾਅਦੇ ਮੁਤਾਬਕ ਉਨ੍ਹਾਂ ਨੂੰ ਸਭ ਖਤਰਿਆਂ ਤੋਂ ਬਚਾਉਣ ਦੀ ਜ਼ਿਮੇਵਾਰੀ ਉਸਦੀ ਹੈ। ਇਸ 'ਚ ਕਈ ਐਕਸ਼ਨ ਵਾਲੇ ਸੀਕਵੇਂਸ ਵੀ ਸ਼ਾਮਿਲ ਹਨ।

Punjabi Bollywood Tadka
ਤੇਜਸਵੀ ਨੇ ਕਿਹਾ, ''ਮੈਂ ਪਿਛਲੇ ਕੁਝ ਮਹੀਨਿਆਂ ਤੋਂ ਆਪਣੀ ਫਿਟਨੈੱਸ 'ਤੇ ਕਾਫੀ ਧਿਆਨ ਦੇ ਰਹੀ ਹਾਂ, ਰੋਜ਼ਾਨਾ ਜਿਮ ਜਾ ਰਹੀ ਹਾਂ। ਇਨ੍ਹੀਂ ਦਿਨੀਂ ਕਰੀਬ 2 ਘੰਟੇ ਤੱਕ ਮੈਂ ਸਖਤ ਮਿਹਨਤ ਕਰ ਰਹੀ ਹਾਂ। ਇਸ ਨਾਲ ਸਰੀਰ ਦਾ ਮੋਟਾਪਾ ਘੱਟ ਅਤੇ ਮਾਸਪੇਸ਼ੀਆਂ ਵਧਾਉਣ 'ਚ ਮਦਦ ਮਿਲ ਰਹੀ ਹੈ।

Punjabi Bollywood Tadka
ਉਨ੍ਹਾਂ ਕਿਹਾ, ''ਰਿਸ਼ਤਾ ਲਿਖੇਂਗੇ ਹਮ ਨਯਾ' ਦੀ ਸ਼ੂਟਿੰਗ ਲਈ ਮੈਨੂੰ ਕਈ ਤਰ੍ਹਾਂ ਦੇ ਐਕਸ਼ਨ ਸੀਕਵੇਂਸ ਜਿਵੇਂ ਊਠ ਦੀ ਸਵਾਰੀ, ਤੀਰ ਅੰਦਾਜ਼ੀ ਕਰਨੀ ਹੈ। ਵਰਕਆਊਟ ਇਨ੍ਹਾਂ ਸਭ ਸ਼ੂਟ ਲਈ ਮਦਦਗਾਰ ਹਨ''। ਇਹ ਸ਼ੋਅ 7 ਨਵੰਬਰ ਤੋਂ ਸੋਨੀ ਐਂਟਰਟੇਨਮੈਂਟ 'ਤੇ ਟੈਲੀਕਾਸਟ ਹੋਵੇਗਾ। ਤੇਜਸਵੀ ਪ੍ਰਕਾਸ਼ ਉਸ ਸਮੇਂ ਚਰਚਾ 'ਚ ਆ ਗਈ ਜਦੋਂ ਵਿਵਾਦਾਂ 'ਚ ਘਿਰਿਆ ਸ਼ੋਅ 'ਪਹਿਰੇਦਾਰ ਪਿਆ ਕੀ' ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ।

Punjabi Bollywood Tadka

 

A post shared by tejasswi Prakash (@tejasswiprakash) on

 


Tags: Tejaswi Prakash Gym Rishta Likhenge Hum Naya Fitness TV Actresses