FacebookTwitterg+Mail

ਦੋਸਤ ਨੂੰ ਕਿੱਸ ਕਰ ਰਿਹਾ ਸੀ ਕਰਨ ਟੈਕਰ, ਪ੍ਰੇਮਿਕਾ ਦੀ ਪ੍ਰਤੀਕਿਰਿਆ ਜਾਣਨ ਲਈ ਦੇਖੋ ਵੀਡੀਓ

television his is what krystle d souza reacted when karan tacker
02 August, 2017 03:34:24 PM

ਮੁੰਬਈ— ਟੀ. ਵੀ. ਅਦਾਕਾਰਾ ਕ੍ਰਿਸਟਲ ਡਿਸੂਜ਼ਾ ਅਤੇ ਪ੍ਰੇਮੀ ਕਰਨ ਟੈਕਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਕਾਫੀ ਮਜ਼ੇਗਾਰ ਵੀਡੀਓ ਹੈ। ਇਸ 'ਚ ਕਰਨ ਆਪਣੇ ਇਸ ਦੌਸਤ ਨੂੰ ਕਿੱਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕ੍ਰਿਸਟਲ ਉਨ੍ਹਾਂ ਦੀ ਇਸ ਹਰਕਤ 'ਤੇ ਰੀਐਕਟ ਕਰ ਰਹੀ ਹੈ। ਇਨ੍ਹਾਂ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ਆਉਂਦੇ ਦੋਹਾਂ ਦੇ ਪ੍ਰਸ਼ੰਸਕ ਇਸ ਨੂੰ ਲਾਈਕ ਅਤੇ ਕੁਮੈਂਟ ਕਰਨ 'ਚ ਲੱਗ ਗਏ ਹਨ।


ਜਾਣਕਾਰੀ ਮੁਤਾਬਕ ਕ੍ਰਿਸਟਰ ਅਤੇ ਕਰਨ ਨੇ ਪਹਿਲੀ ਵਾਰ ਸਟਾਰ ਪਲੱਸ ਦੇ ਸ਼ੋਅ 'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ' 'ਚ ਪਤੀ-ਪਤਨੀ ਦਾ ਕਿਰਦਾਰ ਨਿਭਾਇਆ ਸੀ। ਇਸੇ ਸ਼ੋਅ ਤੋਂ ਬਾਅਦ ਦੋਹਾਂ ਦੇ ਰਿਲੇਸ਼ਨ ਦੀਆਂ ਖਬਰਾਂ ਆਉਣ ਲੱਗੀਆਂ ਸਨ। ਹਾਲਾਂਕਿ ਦੋਹਾਂ 'ਚੋਂ ਕਿਸੇ ਨੇ ਵੀ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪ੍ਰਸ਼ੰਸਕਾਂ ਨੂੰ ਇਹ ਜੋੜੀ ਕਾਫੀ ਪਸੰਦ ਹੈ। ਫਿਲਹਾਲ ਦੋਵੇਂ ਭੋਜਪੁਰੀ ਐਵਾਰਡ ਨਾਈਟ ਲਈ ਲੰਡਨ ਗਏ ਹੋਏ ਹਨ। ਦੱੱਸਿਆ ਜਾ ਰਿਹਾ ਹੈ ਕਿ ਕਰਨ ਟੈਕਰ 'ਸਟੂਡੈਂਟ ਆਫ ਦਿ ਈਅਰ 2' 'ਚ ਵਿਲੇਨ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਉਹ ਛੇਤੀ ਹੀ ਇਸ ਫਿਲਮ ਨੂੰ ਸਾਈਨ ਕਰਨਗੇ।


Tags: TV celebrityKrystle dsouzaKaran tacker ਕ੍ਰਿਸਟਲ ਡਿਸੂਜ਼ਾ ਕਰਨ ਟੈਕਰ