FacebookTwitterg+Mail

'ਕਬੀਰ ਸਿੰਘ' ਦਾ ਨਵਾਂ ਗੀਤ 'ਤੇਰਾ ਬਣ ਜਾਊਂਗਾ' ਹੋਇਆ ਰਿਲੀਜ਼

tera ban jaunga kabir singh
18 June, 2019 09:51:42 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਫਿ‍ਲ‍ਮ 'ਕਬੀਰ ਸਿੰਘ' ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਅਭਿਨੇਤਾ ਸ਼ਾਹਿਦ ਕਪੂਰ ਦੀ ਇਸ ਫਿ‍ਲ‍ਮ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਫਿਲਮ 'ਚ ਉਨ੍ਹਾਂ ਦੇ ਆਓਜਿਟ ਕਿਆਰਾ ਅਡਵਾਣੀ ਦਿਖਾਈ ਰਹੀ ਹੈ। ਫਿਲਮ ਦਾ ਟਰੇਲਰ ਅਤੇ ਚਾਰ ਗੀਤ ਰਿਲੀਜ਼ ਹੋ ਚੁੱਕੇ ਹਨ। ਜਿੱਥੇ ਫਿਲਮ ਦੇ ਟਰੇਲਰ 'ਚ ਪਿਆਰ ਨੂੰ ਲੇ ਕੇ ਸ਼ਾਹਿਦ ਕਪੂਰ ਦਾ ਪਾਗਲਪਨ ਦਿਖਾਈ ਦਿੱਤਾ, ਉੱਥੇ ਹੀ ਗੀਤਾਂ 'ਚ ਉਹ ਪਿਆਰ 'ਚ ਡੁੱਬੇ ਨਜ਼ਰ ਆਏ। ਹਾਲ ਹੀ 'ਚ 'ਕਬੀਰ ਸਿੰਘ' ਦਾ ਇਕ ਹੋਰ ਨਵਾਂ ਗੀਤ ਰਿਲੀਜ਼ ਹੋਇਆ ਹੈ। ਇਹ ਗੀਤ ਵੀ ਬਾਕੀ ਗੀਤਾਂ ਵਾਂਗ ਸ਼ਾਹਿਦ ਕਪੂਰ ਅਤੇ ਕਿਆਰਾ 'ਤੇ ਹੀ ਫਿ‍ਲ‍ਮਾਇਆ ਗਿਆ ਹੈ। ਗੀਤ 'ਚ ਸ਼ਾਹਿਦ ਕਿਆਰਾ ਨੂੰ ਸਪੋਰਟ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਤੁਲਸੀ ਕੁਮਾਰ ਅਤੇ ਅਖਿਲ ਸਚਦੇਵਾ ਨੇ ਆਪਣੀ ਆਵਾਜ਼ ਦਿੱਤੀ ਹੈ।

ਦੱਸ ਦੇਈਏ ਕਿ ਇਸ ਫਿਲਮ 'ਚ ਸ਼ਾਹਿਦ  ਇਕ ਮੈਡੀਕਲ ਵਿਦਿਆਰਥੀ ਦਾ ਕਿਰਦਾਰ ਨਿਭਾ ਰਹੇ ਹਨ, ਜੋ ਬਾਅਦ 'ਚ ਡਾਕਟਰ ਬਣ ਜਾਂਦੇ ਹਨ ਪਰ ਬ੍ਰੇਕਅੱਪ ਤੋਂ ਬਾਅਦ ਉਸ ਨੂੰ ਸ਼ਰਾਬ ਦੀ ਭੈੜੀ ਆਦਤ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਉਹ ਕਾਫੀ ਗੁੱਸੇ ਵਾਲਾ ਹੋ ਜਾਂਦਾ ਹੈ। ਉਸ ਦਾ ਆਪਣੇ ਗੁੱਸੇ 'ਤੇ ਕੰਟਰੋਲ ਨਹੀਂ ਰਹਿੰਦਾ। ਟਰੇਲਰ 'ਚ ਇਸ ਦੀ ਸਾਫ ਝਲਕ ਦੇਖਣ ਨੂੰ ਮਿਲੀ ਸੀ। ਫਿਲਮ 'ਚ ਸ਼ਾਹਿਦ ਦੇ ਕਿਰਦਾਰ ਨੂੰ ਸ਼ਰਾਬ, ਸਿਗਰਟ ਅਤੇ ਡਰਗਸ ਲੈਂਦੇ ਹੋਏ ਦਿਖਾਇਆ ਗਿਆ ਹੈ। ਜੋ ਉਨ੍ਹਾਂ ਦੀ ਫਿਲਮ 'ਉੱਡਤਾ ਪੰਜਾਬ' ਨਾਲ ਮਿਲਦਾ-ਜੁਲਦਾ ਹੈ। ਇਹ ਫਿਲਮ 21 ਜੂਨ 2019  ਨੂੰ ਰਿਲੀਜ਼ ਹੋਵੇਗੀ।


Tags: Tera Ban JaungaKabir SinghShahid Kapoor Kiara AdvaniBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari