FacebookTwitterg+Mail

ਸੰਨੀ ਲਿਓਨੀ ਅਤੇ ਅਰਬਾਜ਼ ਦੀ ਫਿਲਮ 'ਤੇਰਾ ਇੰਤੇਜ਼ਾਰ' ਦਾ ਮੋਸ਼ਨ ਪੋਸਟਰ ਰਿਲੀਜ਼ (ਵੀਡੀਓ)

tera intezaar
05 August, 2017 12:43:28 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਅਤੇ ਅਰਬਾਜ਼ ਖਾਨ ਦੀ ਆਉਣ ਵਾਲੀ ਫਿਲਮ 'ਤੇਰਾ ਇੰਤੇਜ਼ਾਰ' ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਇਸਨੂੰ ਖੁਦ ਸੰਨੀ ਲਿਓਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ ਨੂੰ ਪੋਸਟ ਕੀਤੇ ਜਾਣ ਤੋਂ ਬਾਅਦ 16 ਘੰਟੇ ਦੇ ਅੰਦਰ 1.5 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਯੂਟਿਊਬ 'ਤੇ ਇਸਨੂੰ ਭਾਗਿਆਸ਼੍ਰੀ ਫਿਲਮਸ ਦੇ ਚੈਨਲ 'ਤੇ ਪੋਸਟ ਕੀਤਾ ਗਿਆ ਹੈ ਜਿੱਥੇ ਕਰੀਬ 50 ਹਜ਼ਾਰ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। 25 ਸੈਕੇਂਡ ਦੇ ਇਸ ਵੀਡੀਓ 'ਚ ਪਹਿਲਾਂ ਤਾਂ ਸੰਨੀ ਲਿਓਨੀ ਨਜ਼ਰ ਆਉਂਦੀ ਹੈ ਅਤੇ ਫਿਰ ਅਰਬਾਜ਼ ਖਾਨ। ਇਸ ਤੋਂ ਬਾਅਦ ਫਿਲਮ ਦਾ ਲੋਗੋ ਸ਼ੋਅ ਹੁੰਦਾ ਹੈ ਜਿਸਨੂੰ ਕਿਸੇ ਪੇਂਟ ਬ੍ਰਸ਼ ਨਾਲ ਲਿਖਣ ਵਰਗੇ ਅਖਰਾਂ 'ਚ ਬਣਾਇਆ ਜਾਂਦਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫਿਲਮ 'ਚ ਅਰਬਾਜ਼ ਇਕ ਪੇਂਟਰ ਦੇ ਕਿਰਦਾਰ 'ਚ ਨਜ਼ਰ ਆ ਸਕਦੇ ਹਨ।

 

A post shared by Sunny Leone (@sunnyleone) on


ਅਰਬਾਜ਼ ਖਾਨ ਨੇ ਨਾਲ ਸੰਨੀ ਲਿਓਨੀ ਦੀ ਇਹ ਪਹਿਲੀ ਫਿਲਮ ਹੋਵੇਗੀ। ਇਸ ਮਿਊਜ਼ਿਕਲ ਡਰਾਮਾ ਫਿਲਮ ਨੂੰ ਰਾਜੀਵ ਵਾਲਿਆ ਨਿਰਦੇਸ਼ਿਤ ਕਰ ਰਹੇ ਹਨ। ਅਮਨ ਮਹਿਤਾ ਅਤੇ ਬੀਜਲ ਮਹਿਤਾ ਇਸ ਫਿਲਮ ਦਾ ਪ੍ਰੋਡਕਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਸੰਨੀ ਆਉਣ ਵਾਲੀ ਫਿਲਮ 'ਬਾਦਸ਼ਾਹੋ' 'ਚ ਇਮਰਾਨ ਹਾਸ਼ਮੀ ਨਾਲ ਆਈਟਮ ਨੰਬਰ ਕਰਦੀ ਨਜ਼ਰ ਆਵੇਗੀ।


Tags: Bollywood Celebrity Tera Intezaar Sunny Leone Arbaaz Khan Motion Poster ਸੰਨੀ ਲਿਓਨੀ ਅਰਬਾਜ਼ ਖਾਨ