FacebookTwitterg+Mail

'ਤੇਰਾ ਇੰਤਜ਼ਾਰ' ਦਾ ਟਾਈਟਲ ਟਰੈਕ ਰਿਲੀਜ਼, ਭਾਵੁਕ ਕਰ ਦੇਵੇਗਾ ਸੰਨੀ ਲਿਓਨੀ ਦਾ ਅਜਿਹਾ ਰੂਪ (ਵੀਡੀਓ)

tera intezaar
21 November, 2017 08:16:17 PM

ਮੁੰਬਈ (ਬਿਊਰੋ)— ਸੰਨੀ ਲਿਓਨੀ ਅਤੇ ਅਰਬਾਜ਼ ਖਾਨ ਦੀ ਆਉਣ ਵਾਲੀ ਫਿਲਮ 'ਤੇਰਾ ਇੰਤਜ਼ਾਰ' ਦਾ ਟਾਈਟਲ ਟਰੈਕ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਫਿਲਮ ਦਾ ਟਰੇਲਰ ਅਤੇ ਦੋ ਗੀਤ ਰਿਲੀਜ਼ ਕੀਤੇ ਗਏ ਹਨ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਅਜਿਹੇ 'ਚ ਟਾਈਟਲ ਟਰੈਕ ਸੁਣਨ ਤੋਂ ਬਾਅਦ ਫੈਨਜ਼ 'ਚ ਫਿਲਮ ਦੀ ਦੇਖਣ ਦੀ ਬੇਸਬਰੀ ਹੋਰ ਜ਼ਿਆਦਾ ਵੱਧ ਗਈ ਹੈ। ਇਹ ਪੂਰਾ ਗੀਤ ਸੰਨੀ ਲਿਓਨੀ 'ਤੇ ਫਿਲਮਾਇਆ ਗਿਆ ਹੈ ਪਰ ਗੀਤ ਦੇ ਅੰਤ 'ਚ ਅਰਬਾਜ਼ ਦੀ ਸਿਰਫ ਇਕ ਝਲਕ ਹੀ ਦਿਖਾਈ ਦਿੰਦੀ ਹੈ।


ਦੱਸਣਯੋਗ ਹੈ ਕਿ ਇਹ ਪਹਿਲੀ ਫਿਲਮ ਹੈ ਜਿਸ 'ਚ ਸੰਨੀ ਲਿਓਨੀ, ਅਰਬਾਜ਼ ਖਾਨ ਨਾਲ ਪਹਿਲੀ ਵਾਰ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਦੇਸ਼ਨ ਰਾਜੀਵ ਵਾਲੀਆ ਕਰ ਰਹੇ ਹਨ। ਫਿਲਮ 'ਚ ਸੰਨੀ ਤੇ ਅਰਬਾਜ਼ ਤੋਂ ਇਲਾਵਾ ਗੌਹਰ ਖਾਨ, ਆਰਿਆ ਬੱਬਰ, ਭਾਨੀ ਸਿੰਘ ਵਰਗੇ ਕਲਾਕਾਰ ਦਿਖਾਈ ਦੇਣਗੇ। ਇਹ ਫਿਲਮ 24 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Tera Intezaar Arbaaz Khan Sunny Leone Title track Hindi Film