FacebookTwitterg+Mail

'ਤੇਰਾ ਇੰਤਜ਼ਾਰ' ਦਾ ਟਰੇਲਰ ਲਾਂਚ, ਸੰਨੀ ਲਿਓਨ ਨਾਲ ਸਲਮਾਨ ਦੇ ਭਰਾ ਨੇ ਰੱਜ ਕੇ ਦਿੱਤੇ ਇੰਟੀਮੇਟ ਸੀਨਜ਼

tera intzaar trailer launch
26 October, 2017 03:55:27 PM

ਮੁੰਬਈ(ਬਿਊਰੋ)— ਜੇਕਰ ਤੁਸੀਂ ਵੀ ਸੰਨੀ ਲਿਓਨ ਦੀ ਫਿਲਮ 'ਤੇਰਾ ਇੰਤਜ਼ਾਰ' ਦੇ ਟਰੇਲਰ ਦੀ ਉਡੀਕ ਕਰ ਰਹੇ ਸੀ ਤਾਂ ਤੁਹਾਡੀ ਉਡੀਕ ਅੱਜ ਖਤਮ ਹੋ ਗਈ ਹੈ। ਫਿਲਮ ਦਾ ਟਰੇਲਰ ਲਾਂਚ ਹੋ ਗਿਆ ਹੈ। ਇਸ 'ਚ ਅਰਬਾਜ਼ ਖਾਨ, ਸੰਨੀ ਨੂੰ ਬਿਨਾਂ ਦੇਖੇ ਉਨ੍ਹਾਂ ਦੀ ਪੇਂਟਿੰਗ ਬਣਾਉਂਦੇ ਨਜ਼ਰ ਆ ਰਹੇ ਹਨ। ਦੋਹਾਂ ਦੀ ਪ੍ਰੇਮ ਕਹਾਣੀ 'ਚ ਰੋਮਾਂਸ ਦੇ ਤੜਕੇ ਨੂੰ ਵੀ ਵੱਖਰੇ-ਵੱਖਰੇ ਐਂਗਲ ਨਾਲ ਦਿਖਾਇਆ ਗਿਆ ਹੈ।

Punjabi Bollywood Tadka

ਇਸ 'ਚ ਰੋਮਾਂਟਿਕ ਲੋਕੇਸ਼ਨਜ਼ ਤੇ ਇੰਟੀਮੇਟ ਸੀਨਜ਼ ਦੀ ਭਰਮਾਰ ਹੈ। ਫਿਰ ਪ੍ਰੇਮ ਕਹਾਣੀ 'ਚ ਜੁਦਾਈ ਦਿਖਾਉਂਦੇ ਹੋਏ ਥ੍ਰਿਲਰ ਤੇ ਸਸਪੈਂਸ ਪੈਦਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਹਾਲਾਂਕਿ ਕੁੱਲ ਮਿਲਾ ਕੇ ਇਸ ਨੂੰ ਬਹੁਤ ਬਿਹਤਰੀਨ ਨਹੀਂ ਕਿਹਾ ਜਾ ਸਕਦਾ। ਇੰਨਾ ਜ਼ਰੂਰ ਹੈ ਕਿ ਸੰਨੀ ਨੇ ਆਪਣੀ ਐਕਟਿੰਗ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਜ਼ਿਕਰਯੋਗ ਹੈ ਕਿ ਜਦੋਂ ਫਿਲਮ 'ਚ ਸੰਨੀ ਲਿਓਨ ਹੈ ਤਾਂ ਆਈਟਮ ਸਾਂਗ ਹੋਣਾ ਤਾਂ ਤੈਅ ਹੀ ਹੈ। ਇਸ ਫਿਲਮ 'ਚ ਵੀ 'ਆਈ ਐੱਮ ਸੈਕਸੀ ਬਾਰਬੀ ਗਰਲ' ਟਾਈਟਲ ਨਾਲ ਇਕ ਆਈਟਮ ਨੰਬਰ ਵੀ ਹੈ। ਇਸ ਰਾਜੀਵ ਵਾਲੀਆ ਨੇ ਨਿਰਦੇਸ਼ਨ ਕੀਤਾ ਹੈ। ਇਸ ਦੇ ਨਿਰਮਾਤਾ ਹਨ ਅਮਨ ਮਹਿਤਾ। ਫਿਲਮ 'ਚ ਅਰਬਾਜ਼, ਸੰਨੀ ਤੋਂ ਇਲਾਵਾ ਸੁਧਾ ਚੰਦਰਨ, ਸਲਿਲ ਅੰਕੋਲਾ, ਰਿਚਾ ਸ਼ਰਮਾ, ਗੌਹਰ ਖਾਨ ਤੇ ਆਰਿਆ ਬੱਬਰ ਵੀ ਹਨ। ਫਿਲਮ 24 ਨਵੰਬਰ 2017 ਨੂੰ ਰਿਲੀਜ਼ ਹੋਣੀ ਹੈ।


Tags: Sunny leoneArbaaz khanTera intzaarTrailer launchSalman khanਤੇਰਾ ਇੰਤਜ਼ਾਰ ਟਰੇਲਰ