FacebookTwitterg+Mail

'ਤੇਰੇ ਨਾਮ 2' ਦਾ ਐਲਾਨ, ਕੈਮਿਓ ਕਿਰਦਾਰ 'ਚ ਨਜ਼ਰ ਆ ਸਕਦਾ ਇਹ ਖਾਨ

tere naam 2 will salman khan return back as radhe mohan
24 April, 2019 10:46:07 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਾਮਨ ਖਾਨ ਨੇ ਬੀਤੇ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦਾ ਟਰੇਲਰ ਰਿਲੀਜ਼ ਕੀਤਾ ਹੈ। ਫਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦਾ ਟਰੇਲਰ ਰਿਲੀਜ਼ ਹੁੰਦਿਆ ਹੀ ਟਰੈਂਡਿੰਗ 'ਚ ਛਾਇਆ ਹੋਇਆ ਹੈ। ਇਸ ਦੇ ਨਾਲ ਹੀ ਸਲਮਾਨ ਖਾਨ 'ਦਬੰਗ 3' ਦੀ ਸ਼ੂਟਿੰਗ ਵੀ ਕਰ ਰਹੇ ਹਨ। ਉਂਝ ਤਾਂ ਸਲਮਾਨ ਦੇ ਖਾਤੇ 'ਚ ਕਈ ਫਿਲਮਾਂ ਹਨ, ਜਿਨ੍ਹਾਂ 'ਚ ਇਕ ਹੋਰ ਨਾਂ ਜੁੜ ਗਿਆ ਹੈ। ਇਹ 2003 ਦੀ ਸੁਪਰਹਿੱਟ ਫਿਲਮ 'ਤੇਰੇ ਨਾਮ' ਹੈ। ਜੀ ਹਾਂ, ਲਗਾਤਾਰ ਖਬਰਾਂ ਤੋਂ ਬਾਅਦ ਇਕ ਵਾਰ ਫਿਲਮ ਦੇ ਸੀਕਵਲ ਦੀਆਂ ਖਬਰਾਂ ਸੁਰਖੀਆਂ 'ਚ ਹਨ। ਇਸ ਫਿਲਮ ਲਈ ਡਾਇਰੈਕਟਰ ਸਤੀਸ਼ ਕੌਸ਼ਿਕ ਨੂੰ 7 ਫਿਲਮਫੇਅਰ ਐਵਾਰਡ ਮਿਲੇ ਸੀ। ਹੁਣ ਖਬਰਾਂ ਹਨ ਕਿ ਇਸ ਫਿਲਮ ਦੇ ਸੀਕਵਲ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ ਹਨ।

ਇਸ ਵਾਰ ਫਿਲਮ ਦੀ ਕਹਾਣੀ ਪੂਰੀ ਤਰ੍ਹਾਂ ਵੱਖਰੀ ਹੋਵੇਗੀ, ਜੋ ਨੌਰਥ ਇੰਡੀਆ ਦੇ ਗੈਂਗਸਟਰ ਦੁਆਲੇ ਘੁੰਮਦੀ ਨਜ਼ਰ ਆਵੇਗੀ। ਜਦੋਂ ਇਸ ਬਾਰੇ ਸਤੀਸ਼ ਕੌਸ਼ਿਕ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ''“ਹਾਂ, 'ਤੇਰੇ ਨਾਮ 2' ਨੂੰ ਲੈ ਕੇ ਆ ਰਹੀਆਂ ਖਬਰਾਂ ਸੱਚ ਹਨ। ਮੈਂ ਇਸ ਫਿਲਮ ਨੂੰ ਬਣਾ ਰਿਹਾ ਹਾਂ। ਇਸ 'ਚ ਜ਼ਿਆਦਾ ਮੈਂ ਕੁਝ ਨਹੀ ਕਹਿਣਾ ਚਾਹੁੰਦਾ। ਫਿਲਮ 'ਚ ਸਤੀਸ਼ ਨੇ ਦੋ ਨਵੇਂ ਕਲਾਕਾਰਾਂ ਨੂੰ ਲੈਣ ਦਾ ਮਨ ਬਣਾਇਆ ਹੈ। ਇਸ 'ਚ ਭਾਈਜਾਨ ਸਲਮਾਨ ਦਾ ਕੈਮਿਓ ਰੋਲ ਹੋ ਸਕਦਾ ਹੈ। ਹੁਣ ਸਲਮਾਨ 'ਤੇ ਹੈ ਕਿ ਉਹ ਕੈਮਿਓ ਕਰਦੇ ਹਨ ਜਾਂ ਨਹੀਂ।


Tags: Tere Naam 2Salman KhanReturn BackRadhe MohanBhumika ChawlaBollywood Celebrity

Edited By

Sunita

Sunita is News Editor at Jagbani.