FacebookTwitterg+Mail

ਆਰਥਿਕ ਸੰਕਟ ਨਾਲ ਜੂਝ ਰਹੀ ਅਭਿਨੇਤਰੀ ਦੀ ਮਦਦ ਲਈ ਅੱਗੇ ਆਇਆ ਮੇਕਅੱਪ ਮੈਨ

teri galliyan s sonal vengurlekar faces financial crisis
14 May, 2020 12:36:23 PM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲਾਕਡਾਊਨ ਨੇ ਆਮ ਲੋਕਾਂ ਤੋਂ ਲੈ ਕੇ ਖਾਸ ਤੱਕ ਦੀ ਜ਼ਿੰਦਗੀ ਵਿਚ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਨਰਿੰਦਰ ਮੋਦੀ ਨੇ ਘੋਸ਼ਣਾ ਵੀ ਕੀਤੀ ਹੈ ਕਿ ਇਸ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਅਜਿਹੇ ਵਿਚ ਕਈ ਟੀ.ਵੀ. ਸਿਤਾਰੇ ਅਜਿਹੇ ਹਨ, ਜੋ ਇਨ੍ਹੀਂ ਦਿਨੀਂ ਆਰਥਿਕ ਸੰਕਟ ’ਚੋਂ ਗੁਜ਼ਰ ਰਹੇ ਹਨ। ਹੁਣ ਅਜਿਹੀ ਦੀ ਹਾਲਤ ਵਿਚ ਟੀ.ਵੀ. ਅਦਾਕਾਰਾ ਸੋਨਲ ਵੇਂਗੁਰਲੇਕਰ ਫਸ ਗਈ ਹੈ। ਸੋਨਲ ਵੇਂਗੁਰਲੇਕਰ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਕਾਰਨ ਸੈਲਫ ਆਈਸੋਲੇਸ਼ਨ ਵਿਚ ਹੈ। ਹੁਣ ਸੋਨਲ ਨੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿਚ ਉਹ ਆਪਣੇ ਮੇਕਅੱਪ ਮੈਨ ਦਾ ਧੰਨਵਾਦ ਅਦਾ ਕਰ ਰਹੀ ਹੈ।


ਆਪਣੀ ਪੋਸਟ ਵਿਚ ਸੋਨਲ ਵੇਂਗੁਰਲੇਕਰ ਨੇ ਲਿਖਿਆ,‘‘ਅੱਜ ਮੈਂ ਆਪਣੇ ਮੇਕਅੱਪ ਮੈਨ ਨਾਲ ਗੱਲ ਕਰ ਰਹੀ ਸੀ ਕਿ ਮੇਰੇ ਕੋਲ ਅਗਲੇ ਮਹੀਨੇ ਤੱਕ ਲਈ ਜ਼ਰੂਰਤ ਮੁਤਾਬਕ ਪੈਸਾ ਨਹੀਂ ਹੈ ਕਿਉਂਕਿ ਕੁੱਝ ਨਿਰਮਾਤਾਵਾਂ ਨੇ ਮੇਰਾ ਪੈਸਾ ਨਹੀਂ ਦਿੱਤਾ ਹੈ, ਜੋ ਕਿ ਲੰਬੇ ਸਮੇਂ ਤੋਂ ਰੁਕਿਆ ਹੋਇਆ ਹੈ। ਮੈਂ ਆਪਣੇ ਮੇਕਅੱਪ ਮੈਨ ਲਈ ਪ੍ਰੇਸ਼ਾਨ ਸੀ ਕਿ ਉਹ ਇਸ ਹਾਲਤ ਵਿਚ ਕਿਵੇਂ ਗਜ਼ਾਰਾ ਕਰ ਰਿਹਾ ਹੋਵੇਗਾ। ਉਸ ਦੀ ਪਤਨੀ ਗਰਭਵਤੀ ਹੈ ਅਤੇ ਕਈ ਖਰਚੇ ਹਨ ਪਰ ਮੈਨੂੰ ਮੇਕਅੱਪ ਮੈਨ ਵੱਲੋਂ ਜੋ ਮੈਸੇਜ ਮਿਲਿਆ ਉਸ ਨੂੰ ਦੇਖਣ ਤੋਂ ਬਾਅਦ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਉਸ ਨੇ ਮੈਸੇਜ ਕੀਤਾ ਸੀ ਕਿ ਮੈਮ ਮੇਰੇ ਕੋਲ 15 ਹਜ਼ਾਰ ਹੈ, ਹੁਣੇ ਤੁਹਾਨੂੰ ਚਾਹੀਦੇ ਹਨ ਤਾਂ ਲੈ ਲਓ। ਮੇਰੀ ਪਤਨੀ ਦੀ ਡਿਲੀਵਰੀ ਦੇ ਸਮੇਂ ਮੈਨੂੰ ਦੇ ਦੇਈਓ। ਮੈਂ ਹੈਰਾਨ ਸੀ ਕਿ ਜਿਨ੍ਹਾਂ ’ਤੇ ਮੇਰੇ ਲੱਖਾਂ ਰੁਪਏ ਬਾਕੀ ਹਨ, ਉਹ ਮੇਰਾ ਕਾਲ ਪਿਕ ਨਹੀਂ ਕਰ ਰਹੇ ਹਨ ਅਤੇ ਮੈਨੂੰ ਬਲਾਕ ਕਰਕੇ ਮੇਰੇ ਹੀ ਕਮਾਏ ਪੈਸੇ ਨਹੀਂ ਦੇ ਰਹੇ ਹਨ।’’

 

 
 
 
 
 
 
 
 
 
 
 
 
 
 

@pankajgupt09 ♥️

A post shared by Sonal Vengurlekar (@sonal_1206) on May 13, 2020 at 1:10am PDT


ਸੋਨਲ ਵੇਂਗੁਰਲੇਕਰ ਨੇ ਲਿਖਿਆ,‘‘ਮੇਰਾ ਮੇਕਅੱਪ ਮੈਨ ਪੰਕਜ ਗੁਪਤਾ, ਜੋ ਪਰਿਵਾਰ ਦੀ ਤਰ੍ਹਾਂ ਹੈ, ਮੈਨੂੰ ਪੈਸੇ ਦੇਣ ਲਈ ਤਿਆਰ ਹੈ। ਪੈਸਾ ਵੱਡੀ ਗੱਲ ਨਹੀਂ ਹੈ, ਸਗੋਂ ਇਹ ਹੈ ਕਿ ਉਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਹੋਏ ਵੀ ਉਹ ਮੇਰੇ ਬਾਰੇ ਵਿਚ ਸੋਚ ਰਹੇ ਹਨ। ਸਮਾਂ ਆ ਗਿਆ ਹੈ ਕਿ ਤਥਾਕਥਿਤ ਅਮੀਰ ਲੋਕ ਵੀ ਦਿਲੋਂ ਅਮੀਰ ਹੋ ਜਾਣ।’’

 

 
 
 
 
 
 
 
 
 
 
 
 
 
 

𝐈 𝐞𝐱𝐢𝐬𝐭 𝐚𝐬 𝐈 𝐚𝐦, 𝐭𝐡𝐚𝐭 𝐢𝐬 𝐞𝐧𝐨𝐮𝐠𝐡 🤍

A post shared by Sonal Vengurlekar (@sonal_1206) on May 9, 2020 at 3:59am PDT

ਦੱਸ ਦੇਈਏ ਕਿ ਸੋਨਲ ਵੇਂਗੁਰਲੇਕਰ ਨੇ ਕਈ ਸ਼ੋਅ ਜਿਵੇਂ- ‘ਸ਼ਾਸਤਰੀ ਸਿਸਟਰਸ’, ‘ਯੇ ਵਾਦਾ ਰਹਾ’ ਅਤੇ ‘ਸਾਮ ਦਾਮ ਦੰਡ ਭੇਦ’ ਵਿਚ ਕੰਮ ਕੀਤਾ ਹੈ।


Tags: Sonal Vengurlekarfinancial crisishelplockdownTeri GalliyanInstagram

About The Author

manju bala

manju bala is content editor at Punjab Kesari