FacebookTwitterg+Mail

'ਠਾਕਰੇ' ਦਾ ਟਰੇਲਰ ਰਿਲੀਜ਼, ਦਮਦਾਰ ਦਿਖੇ ਨਵਾਜ਼ੂਦੀਨ ਸਿਦੀਕੀ

thackeray trailer
27 December, 2018 12:59:48 PM

ਮੁੰਬਈ(ਬਿਊਰੋ)— ਫਿਲਮ 'ਠਾਕਰੇ' ਦਾ ਟਰੇਲਰ ਬੀਤੇ ਦਿਨੀਂ ਬੁੱਧਵਾਰ ਨੂੰ ਰਿਲੀਜ਼ ਹੋ ਗਿਆ ਸੀ। ਇਸ ਦੀ ਕਹਾਣੀ ਸ਼ਿਵ ਸੈਨਾ ਦੇ ਫਾਉਂਡਰ ਬਾਲਾ ਸਾਹਿਬ ਠਾਕਰੇ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਫ਼ਿਲਮ 'ਚ ਠਾਕਰੇ ਦਾ ਰੋਲ ਬਾਲੀਵੁੱਡ 'ਚ ਆਪਣੀ ਐਕਟਿੰਗ ਦਾ ਦਮ ਦਿਖਾ ਚੁੱਕੇ ਐਕਟਰ ਨਵਾਜ਼ੂਦੀਨ ਸਿਦੀਕੀ ਨੇ ਨਿਭਾਇਆ ਹੈ।

 

ਟਰੇਲਰ ਦੇਖਣ ਤੋਂ ਬਾਅਦ ਇਕ ਵਾਰ ਫਿਰ ਹਰ ਕੋਈ ਵੀ ਨਵਾਜ਼ ਦੀ ਐਕਟਿੰਗ ਦਾ ਫੈਨ ਹੋ ਜਾਵੇਗਾ। ਇਸ ਫ਼ਿਲਮ ਨੂੰ ਲੈ ਕੇ ਸ਼ਿਵ ਸੈਨਾ ਨੇ ਕਈ ਇਤਰਾਜ਼ ਜਤਾਏ ਸੀ। ਸੈਂਸਰ ਬੋਰਡ ਨੇ ਵੀ ਫ਼ਿਲਮ 'ਚੋਂ ਕੁਝ ਡਾਈਲੌਗ ਹਟਾਉਣ ਦੀ ਮੰਗ ਕੀਤੀ ਸੀ। 'ਠਾਕਰੇ' ਦੇ ਟਰੇਲਰ 'ਚ ਬਾਲ ਠਾਕਰੇ ਦੇ ਜ਼ਿੰਦਗੀ ਦੇ ਕਈ ਪਹਿਲੂਆਂ ਦੀ ਝਲਕ ਦੇਖਣ ਨੂੰ ਮਿਲਦੀ ਹੈ। ਇਸ ਟਰੇਲਰ ਨੇ ਲੋਕਾਂ ਨੂੰ ਇਸ ਫ਼ਿਲਮ ਨੂੰ ਦੇਖਣ ਲਈ ਉਤਸ਼ਾਹਿਤ ਜ਼ਰੂਰ ਕਰ ਦਿੱਤਾ ਹੈ। ਟਰੇਲਰ 'ਚ ਹੀ ਕਈ ਦਿਲਚਸਪ ਗੱਲਾਂ ਦਾ ਜ਼ਿਕਰ ਹੋਇਆ ਹੈ ਜਿਵੇਂ ਬਾਬਰੀ ਮਸਜ਼ਿਦ, ਮੁੰਬਈ ਬਲਾਸਟ ਤੇ ਭਾਰਤ-ਪਾਕਿ ਕ੍ਰਿਕਟ ਮੈਚ ਬਾਰੇ।

ਠਾਕਰੇ ਦਾ ਕਿਰਦਾਰ ਕਰਨ ਲਈ ਨਵਾਜ਼ ਵੱਲੋਂ ਕੀਤੀ ਮਿਹਨਤ ਸਾਫ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਠਾਕਰੇ ਦਾ ਕਿਰਦਾਰ ਪੂਰੀ ਮਿਹਨਤ ਤੇ ਤਾਕਤ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। 'ਠਾਕਰੇ' ਬਾਈਓਪਿਕ 'ਚ ਉਨ੍ਹਾਂ ਦੀ ਪਤਨੀ ਮੀਨਾ ਤਾਈ ਦਾ ਰੋਲ ਅੰਮ੍ਰਿਤਾ ਰਾਓ ਨੇ ਨਿਭਾਇਆ ਹੈ। ਫ਼ਿਲਮ ਦਾ ਡਾਇਰੈਕਸ਼ਨ ਅਭਿਜੀਤ ਪਾਨਸੇ ਤੇ ਇਸ ਨੂੰ ਲਿਖਿਆ ਸ਼ਿਵ ਸੈਨਾ ਮੈਂਬਰ ਸੰਜੈ ਰਾਊਤ ਨੇ ਹੈ। ਇਹ ਫਿਲਮ ਮਰਾਠੀ ਤੇ ਹਿੰਦੀ ਦੋਵਾਂ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।

 


Tags: ThackerayTrailer Nawazuddin Siddiqui Amrita Rao

About The Author

manju bala

manju bala is content editor at Punjab Kesari