FacebookTwitterg+Mail

ਜੈਲਲਿਤਾ ਵਾਂਗ ਦਿਖਾਈ ਦੇਣ ਲਈ ਕੰਗਨਾ ਨੇ ਇੰਝ ਵਧਾਇਆ ਭਾਰ

thalaivi
25 November, 2019 04:59:35 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ 'ਥਲਾਇਵੀ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਹ ਫਿਲਮ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੈਲਲਿਤਾ ਦੇ ਜੀਵਨ 'ਤੇ ਆਧਾਰਿਤ ਹੈ। ਅਜਿਹੇ ਵਿਚ ਫਿਲਮ ਦੇ ਕਿਰਦਾਰ ਯਾਨੀ ਜੈਲਲਿਤਾ ਵਾਂਗ ਦਿਖਾਈ ਦੇਣ ਲਈ ਅਦਾਕਾਰਾ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਤੇ ਚਿਹਰੇ ਨੂੰ ਉਨ੍ਹਾਂ ਵਰਗਾ ਬਣਾਉਣ ਲਈ ਕਈ ਕਲਾਕਾਰਾਂ ਦੀ ਮਦਦ ਲਈ ਗਈ। ਉੱਥੇ ਹੀ ਕੰਗਨਾ ਰਣੌਤ ਨੂੰ ਫਿਲਮ ਲਈ ਆਪਣਾ ਭਾਰ ਵੀ ਵਧਾਉਣਾ ਪਿਆ।


ਇਸ ਫਿਲਮ 'ਚ ਜੈਲਲਿਤਾ ਦੇ ਜੀਵਨ ਦੇ ਕਈ ਫੇਜ਼ ਦਿਖਾਏ ਗਏ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਅਦਾਕਾਰੀ ਦੇ ਕਰੀਅਰ ਤੋਂ ਲੈ ਕੇ ਸਿਆਸੀ ਜੀਵਨ ਸ਼ਾਮਲ ਹੈ। ਅਜਿਹੇ ਵਿਚ ਕੰਗਨਾ ਨੂੰ ਪਹਿਲਾਂ ਅਦਾਕਾਰਾ ਵਾਲੇ ਫੇਜ਼ ਲਈ ਪਤਲਾ ਰਹਿ ਕੇ ਸ਼ੂਟਿੰਗ ਕਰਨੀ ਪਈ ਤੇ ਦੂਜੇ ਫੇਜ਼ 'ਚ ਭਾਰ ਵਧਾਉਣਾ ਜ਼ਰੂਰੀ ਸੀ। ਅਜਿਹੇ ਵਿਚ ਕੰਗਨਾ ਨੇ ਭਾਰ ਵਧਾਉਣ ਲਈ ਕਾਫੀ ਮੁਸ਼ੱਕਤ ਕੀਤੀ ਤੇ ਆਪਣਾ ਭਾਰ ਵਧਾਇਆ। ਰਿਪੋਰਟ ਮੁਤਾਬਕ ਕੰਗਨਾ ਨੇ ਇਸ ਕਿਰਦਾਰ ਲਈ ਆਪਣਾ 6 ਕਿੱਲੋ ਭਾਰ ਵਧਾਇਆ ਸੀ। ਨਾਲ ਹੀ ਉਨ੍ਹਾਂ ਥਾਈਜ਼ ਤੇ ਬੈਲੀ ਫੈਟ ਵਧਾਉਣ ਲਈ ਕਾਫੀ ਮਿਹਨਤ ਕੀਤੀ। ਇਸ ਦੇ ਨਾਲ ਹੀ ਭਾਰ ਵਧਾਉਣ ਲਈ ਕਈ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਇਸ ਲੁੱਕ 'ਚ ਲਿਆਉਣ ਲਈ ਕਈ ਡਿਫਰੈਂਟ ਪੈਡਜ਼ ਦਾ ਵੀ ਇਸਤੇਮਾਲ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੀ ਲੁੱਕ ਜੈਲਲਿਤਾ ਵਰਗੀ ਹੋ ਸਕੇ।
 


Tags: ThalaiviLookJayalalithaaBipoicBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari