FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪ੍ਰਿਅੰਕਾ ਦੀ 'ਬੇਬੀ ਲੁੱਕ'

thanks to baby filter  priyanka chopra never looked this cute before
03 June, 2019 03:07:50 PM

ਮੁੰਬਈ(ਬਿਊਰੋ)— ਅੱਜਕਲ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਹਰ ਸਮੇਂ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਅੱਜਕਲ ਬੇਬੀਫੇਸ ਫਿਲਟਰ ਇੰਸਟਾਗ੍ਰਾਮ 'ਤੇ ਕਾਫੀ ਮਸ਼ਹੂਰ ਹੈ। ਇਸ ਫਿਲਟਰ ਕਾਰਨ ਯੂਜ਼ਰ ਦਾ ਫੇਸ ਬੱਚਿਆਂ ਵਰਗਾ ਦਿਖਾਈ ਦੇਣ ਲੱਗਦਾ ਹੈ। ਆਮ ਯੂਜ਼ਰਸ 'ਚ ਹੀ ਨਹੀਂ ਸਗੋਂ ਸੈਲੀਬ੍ਰਿਟੀਜ਼ 'ਚ ਵੀ ਇਸ ਦਾ ਕਰੇਜ਼ ਦੇਖਿਆ ਜਾ ਰਿਹਾ ਹੈ।
Punjabi Bollywood Tadka
ਹਾਲ ਹੀ 'ਚ ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਫਰੈਂਡ ਨਾਲ ਇਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਬੇਬੀ ਫੇਸ ਫਿਲਟਰ ਦਾ ਇਸਤੇਮਾਲ ਕੀਤਾ ਗਿਆ ਹੈ। ਵੀਡੀਓ 'ਚ ਪ੍ਰਿਅੰਕਾ ਆਪਣੀ ਦੋਸਤ ਨਾਲ ਬੈਠੀ ਦਿਖਾਈ ਦੇ ਰਹੀ ਹੈ। ਵੀਡੀਓ 'ਚ ਪ੍ਰਿਅੰਕਾ ਬੋਲ ਰਹੀ ਹੈ,''ਜ਼ਿੰਦਗੀ ਦੇ ਬਾਰੇ 'ਚ ਬਹੁਤ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈ ਕਿ ਇਹ ਕਿਵੇਂ ਅਤੇ ਕਿਹੋ ਜਿਹੀ ਹੋਣੀ ਚਾਹੀਦੀ ਹੈ। ਤੁਹਾਨੂੰ ਕੀ ਲੱਗਦਾ ਹੈ?''


ਇਕ ਹੋਰ ਵੀਡੀਓ 'ਚ ਪ੍ਰਿਅੰਕਾ ਕਹਿੰਦੀ ਦਿਖਾਈ ਦੇ ਰਹੀ ਹੈ,''ਇਹ ਇਕ ਆਲਸ ਭਰਿਆ ਸੰਡੇ ਹੈ। ਮੈਨੂੰ ਆਪਣੀ ਦੋਸਤ ਨਾਲ ਅਜਿਹਾ ਆਲਸ ਭਰਿਆ ਸੰਡੇ ਪਸੰਦ ਹੈ।'' ਵਰਕਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਜਲਦ ਹੀ ਫਿਲਮ 'ਦਿ ਸਕਾਈ ਇਜ ਪਿੰਕ' 'ਚ ਨਜ਼ਰ ਆਵੇਗੀ।


Tags: Priyanka ChopraBaby FilterInstagramVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari