FacebookTwitterg+Mail

ਡਾ. ਮਨਮੋਹਨ ਸਿੰਘ ਬਾਰੇ ਫਿਲਮ ਨੂੰ ਪੰਜਾਬ-ਹਰਿਆਣਾ ਹਾਈਕੋਰਟ 'ਚ ਚੁਣੌਤੀ

the accidental prime minister
09 January, 2019 08:48:08 AM

ਮੁੰਬਈ (ਬਿਊਰੋ) — ਰਿਲੀਜ਼ਿੰਗ ਤੋਂ ਕੁਝ ਦਿਨ ਪਹਿਲਾਂ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਦੀ ਸਕ੍ਰੀਨਿੰਗ ਲਈ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਖਲ ਕੀਤੀ ਗਈ ਸੀ। ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਦੀ ਪ੍ਰਧਾਨਗੀ ਵਾਲੀ ਹਾਈਕੋਰਟ ਦੀ ਡਿਵੀਜ਼ਨ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ। ਦਰਖਾਸਤਕਰਤਾ ਅਨੁਮਿਤ ਸਿੰਘ ਦੀ ਵਲੋਂ ਵਕੀਲ ਕਾਨਨ ਮਲਿਕ ਪੇਸ਼ ਹੋਏ ਸਨ। ਮਲਿਕ ਦੀ ਬੇਨਤੀ ਨੂੰ ਸੁਣਨ ਤੋਂ ਬਾਅਦ, ਬੈਂਚ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਇਹ ਪਟੀਸ਼ਨ ਬੁੱਧਵਾਰ ਨੂੰ ਸੁਣਵਾਈ ਲਈ ਆਵੇਗੀ। 
ਦੱਸ ਦਈਏ ਕਿ ਫਿਲਮ ਸੰਜੈ ਬਾਰੂ ਦੀ ਕਿਤਾਬ 'ਤੇ ਆਧਾਰਿਤ ਹੈ, ਜੋ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਨੇ ਲਿਖੀ ਹੈ। ਫਿਲਮ 'ਚ ਅਭਿਨੇਤਾ ਅਨੁਪਮ ਖੇਰ ਨੇ ਮਨਮੋਹਨ ਸਿੰਘ ਅਤੇ ਅਕਸ਼ੈ ਖੰਨਾ ਨੇ ਬਾਰੂ ਦੀ ਭੂਮਿਕਾ ਨਿਭਾਈ ਹੈ। ਪਟੀਸ਼ਨਰ ਨੇ ਯੂਨੀਅਨ ਆਫ ਇੰਡੀਆ ਤੇ ਹੋਰਾਂ ਖਿਲਾਫ ਪਟੀਸ਼ਨ ਦਾਇਰ ਕਰ “ਸਰਟੀਫਿਕੇਸ਼ਨ“ ਨਾ ਦੇਣ ਤੇ ਇਸ ਦੀ ਸਕ੍ਰੀਨਿੰਗ' 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਮਲਿਕ ਨੇ ਇਹ ਵੀ ਕਿਹਾ ਹੈ ਕਿ ਇਸ ਫਿਲਮ ਦਾ ਮਕਸਦ ਸਾਬਕਾ ਪ੍ਰਧਾਨ ਮੰਤਰੀ ਦੀ ਸਖਸ਼ੀਅਤ ਨੂੰ ਖਰਾਬ ਕਰਨਾ ਹੈ। ਅਜਿਹਾ ਚੋਣਾਂ ਦੇ ਸੀਜ਼ਨ ਆਉਣ ਕਰਕੇ ਕੀਤਾ ਗਿਆ ਹੈ।
 


Tags: The Accidental Prime Minister Anupam Kher Akshaye Khanna Suzanne Bernert Aahana Kumra Arjun Mathur Vipin Sharma Divya Sethi

Edited By

Sunita

Sunita is News Editor at Jagbani.