FacebookTwitterg+Mail

'ਦਿ ਐਕਸੀਡੈਂਟਲ...' ਕਾਰਨ ਵਿਵਾਦਾਂ 'ਚ ਫਸੇ ਅਨੁਪਮ ਖੇਰ ਦਾ ਵੱਡਾ ਦਾਅਵਾ

the accidental prime minister
15 January, 2019 09:27:23 AM

ਮੁੰਬਈ (ਬਿਊਰੋ) : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾਉਣ ਮਗਰੋਂ ਅਨੁਪਮ ਖੇਰ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਅਨੁਪਮ ਖੇਰ ਦਾ ਕਹਿਣਾ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜੀਵਨ 'ਤੇ ਬਣੀ ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਦੀ ਨਕਾਰਾਤਮ ਸਮੀਖਿਆ ਦੀ ਪ੍ਰਵਾਹ ਨਹੀਂ ਕਰਦੇ। ਅਨੁਪਮ ਤਿੰਨ ਮਹੀਨੇ ਦੀ ਵਿਦੇਸ਼ ਯਾਤਰਾ 'ਤੇ ਹਨ, ਜਿਸ 'ਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ, ''ਕੋਈ ਫਰਕ ਨਹੀ ਪੈਂਦਾ ਕਿ ਤੁਸੀਂ ਕੀ ਕਰ ਰਹੇ ਹੋ, ਲੋਕ ਤੁਹਾਨੂੰ ਗਿਰਾਉਣ ਦੀ ਕੋਸ਼ਿਸ਼ ਕਰਨਗੇ। ਆਲੋਚਨਾ ਦਿਲ ਪ੍ਰਚਾਵੇ ਦਾ ਤਰੀਕਾ ਹੈ। ਮੈਂ ਇਨ੍ਹਾਂ ਨੂੰ ਦਿਲ 'ਤੇ ਨਹੀ ਲੈਂਦਾ। ਮੈਂ ਆਪਣੇ ਕਰੀਅਰ 'ਚ ਚੰਗੀਆਂ ਤੇ ਬੁਰੀਆਂ ਦੋਵੇਂ ਤਰ੍ਹਾਂ ਦੀਆਂ ਆਲੋਚਨਾਵਾਂ ਦੇਖੀਆਂ ਹਨ।''

ਡਾ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾਉਣ ਨੂੰ ਲੈ ਕੇ ਅਨੁਪਮ ਦੀ ਜਿਸ ਤਰ੍ਹਾਂ ਆਲੋਚਨਾ ਹੋਈ ਹੈ, ਉਹ ਉਸ ਤੋਂ ਹੈਰਾਨ ਹਨ। ਉਨ੍ਹਾਂ ਕਿਹਾ, ''ਮੈਂ ਡਾਕਟਰ ਮਨਮੋਹਨ ਸਿੰਘ ਨੂੰ ਉਸ ਅਦਬ ਤੇ ਸਨਮਾਨ ਨਾਲ ਪੇਸ਼ ਕਰਨਾ ਚਾਹੁੰਦਾ ਸੀ, ਜਿਸ ਦੇ ਉਹ ਹੱਕਦਾਰ ਹਨ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਇਸ 'ਚ ਕਾਮਯਾਬ ਵੀ ਰਿਹਾ ਹਾਂ। ਮੈਨੂੰ ਐਕਟਰ ਦੇ ਤੌਰ 'ਤੇ ਕੁਝ ਤਜ਼ਰਬਾ ਤੇ ਸਮਝ ਤਾਂ ਹੈ।''

ਦੱਸ ਦਈਏ ਕਿ ਹੁਣ ਅਨੁਪਮ ਖੇਰ 'ਨਿਊ ਐਮਸਟਰਡਮ' ਦੀ ਨਵੇਂ ਸੀਜ਼ਨ ਦੀ ਸ਼ੂਟਿੰਗ ਲਈ ਅਗਲੇ ਤਿੰਨ ਮਹੀਨਿਆਂ ਲਈ ਅਮਰੀਕਾ ਗਏ ਹਨ। ਇਸ 'ਚ ਉਹ ਇਕ ਭਾਰਤੀ ਡਾਕਟਰ ਦਾ ਮੁੱਖ ਕਿਰਦਾਰ ਨਿਭਾਉਣਗੇ। ਇਹ ਸੀਰੀਅਲ ਦੁਨੀਆ ਦੇ ਫੇਮਸ ਐਪੀਸੋਡਸ 'ਚੋਂ ਇਕ ਹੈ। ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ ਨੂੰ 4.5 ਕਰੋੜ ਰੁਪਏ ਤੇ ਸ਼ਨੀਵਾਰ ਨੂੰ 5.45 ਕਰੋੜ ਦੀ ਕਮਾਈ ਕੀਤੀ ਹੈ।


Tags: The Accidental Prime Minister Anupam Kher Akshaye Khanna Suzanne Bernert Aahana Kumra

Edited By

Sunita

Sunita is News Editor at Jagbani.