FacebookTwitterg+Mail

'ਦਿ ਐਕਸੀਡੇਂਟਲ...' ਦਾ ਦਮਦਾਰ ਟਰੇਲਰ ਹੋਇਆ ਰਿਲੀਜ਼

the accidental prime minister official trailer
28 December, 2018 12:34:22 PM

ਮੁੰਬਈ (ਬਿਊਰੋ) : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜ਼ਿੰਦਗੀ 'ਤੇ ਅਧਾਰਿਤ ਫਿਲਮ 'ਦਿ ਐਕਸਿਡੇਂਟਲ ਪ੍ਰਾਈਮ ਮਿਨਿਸਟਰ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ, ਜੋ ਕਿ ਫਿਲਮ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਫਿਲਮ ਦੇ ਟਰੇਲਰ ਦਾ ਇੰਤਜਾਰ ਕਾਫੀ ਸਮੇਂ ਤੋਂ ਕੀਤਾ ਜਾ ਰਿਹਾ ਸੀ। ਟਰੇਲਰ 'ਚ ਤੁਸੀਂ ਦੇਖ ਸਕਦੇ ਹੋ ਕਿ ਮਨਮੋਹਨ ਸਿੰਘ ਦੀ ਭੂਮਿਕਾ ਨੂੰ ਅਨੁਪਮ ਖੇਰ ਨੇ ਬਾਖੂਬੀ ਢੰਗ ਨਾਲ ਨਿਭਾਈ ਹੈ। ਉਨ੍ਹਾਂ ਨੇ ਇਸ ਕਿਰਦਾਰ ਨੂੰ ਹੂ-ਬ-ਹੂ ਵੱਡੇ ਪਰਦੇ 'ਤੇ ਪੇਸ਼ ਕਰਨ ਲਈ ਬਹੁਤ ਮਿਹਨਤ ਕਰਨੀ ਪਈ। ਟਰੇਲਰ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ 'ਚ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦਾ ਕਿਰਦਾਰ ਦਿਵਿਆ ਸੇਠ ਸ਼ਾਹ ਨੇ ਨਿਭਾਇਆ ਹੈ। ਇਸ ਫਿਲਮ 'ਚ ਪ੍ਰਿਅੰਕਾ ਗਾਂਧੀ ਦੇ ਕਿਰਦਾਰ 'ਚ ਅਹਾਨਾ ਕੁਮਰਾ ਨਜ਼ਰ ਆਉਣਗੇ, ਜੋ ਕਿ ਪਹਿਲਾਂ 'ਲਿਪਸਟਿਕ ਅੰਡਰ ਮਾਈ ਬੁਰਕਾ' 'ਚ ਆਪਣੇ ਅਭਿਨੈ ਨੂੰ ਪੇਸ਼ ਕਰ ਚੁੱਕੇ ਹਨ। ਜਦੋਂਕਿ ਰਾਹੁਲ ਗਾਂਧੀ ਦਾ ਕਿਰਦਾਰ ਅਰਜੁਨ ਮਾਥੁਰ ਵੱਲੋਂ ਨਿਭਾਇਆ ਗਿਆ ਹੈ।


ਦੱਸ ਦਈਏ ਕਿ ਫਿਲਮ 'ਚ ਅਕਸ਼ੈ ਖੰਨਾ ਵੀ ਨਜ਼ਰ ਆਉਣਗੇ, ਜੋ ਸੰਜੇ ਬਾਰੂ ਦਾ ਕਿਰਦਾਰ ਨਿਭਾ ਰਹੇ ਹਨ। ਜਦੋਂਕਿ ਫਿਲਮ 'ਚ ਸੋਨੀਆ ਗਾਂਧੀ ਦਾ ਕਿਰਦਾਰ ਸੁਜੈਨ ਬਰਨਰਟ ਨੇ ਨਿਭਾਇਆ ਹੈ। ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੀ ਲਿਖੀ ਕਿਤਾਬ 'ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ' 'ਤੇ ਅਧਾਰਿਤ ਇਸ ਮੂਵੀ ਨੂੰ ਬਣਾਇਆ ਗਿਆ ਹੈ। 'ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ' ਨੂੰ ਵਿਜੈ ਗੁੱਟੇ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਦੇ ਸਕ੍ਰੀਨਪਲੇ ਹੰਸਲ ਮਹਿਤਾ ਨੇ ਲਿਖੇ ਹਨ। 'ਦਿ ਐਕਸੀਡੇਂਟਲ ਪ੍ਰਾਈਮ ਮਿਨੀਸਟਰ' ਫਿਲਮ ਅਗਲੇ ਸਾਲ 11 ਜਨਵਰੀ ਨੂੰ ਰਿਲੀਜ਼ ਹੋਵੇਗੀ।


Tags: The Accidental Prime MinisterOfficial Trailer Anupam Kher Akshaye Khanna Suzanne Bernert Aahana Kumra Arjun Mathur Vipin Sharma Divya Sethi

Edited By

Sunita

Sunita is News Editor at Jagbani.