FacebookTwitterg+Mail

ਅਮਿਤਾਭ ਬੱਚਨ ਨੂੰ ਇਸ ਸ਼ਖਸ ਨੇ ਦਿੱਤਾ ਸੀ ਫਿਲਮਾਂ ’ਚ ਪਹਿਲਾ ਬਰੇਕ

the fascinating story of how sunil dutt gave amitabh bachchan his first break
22 October, 2019 04:26:00 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਸ਼ਹੂਰ ਐਕਟਰ ਸੁਨੀਲ ਦੱਤ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ। ਉਨ੍ਹਾਂ ਨੇ ‘ਜਾਨੀ ਦੁਸ਼ਮਣ’, ‘ਮਦਰ ਇੰਡੀਆ’, ‘ਪੜੋਸਨ’ ਤੇ ਕਈ ਹਿੱਟ ਫਿਲਮਾਂ ਬਾਲੀਵੁੱਡ ਜਗਤ ਨੂੰ ਦਿੱਤੀਆਂ ਹਨ। ਸੁਨੀਲ ਦੱਤ ਨੇ ਹੀ ਇਸ ਸਦੀ ਦੇ ਮਹਾਨਾਇਕ ਯਾਨੀ ਅਮਿਤਾਭ ਬੱਚਨ ਨੂੰ ਫਿਲਮਾਂ ਵਿਚ ਪਹਿਲਾ ਬਰੇਕ ਦਿਵਾਇਆ ਸੀ । ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਨਰਗਿਸ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਚਾਹੁੰਦੀ ਹੈ ਕਿ ਸੁਨੀਲ ਦੱਤ ਉਨ੍ਹਾਂ ਦੀ ਦੋਸਤ ਤੇਜੀ ਬੱਜਨ ਦੇ ਬੇਟੇ ਦਾ ਆਡੀਸ਼ਨ ਲੈ ਲਵੇ। ਨਰਗਿਸ ਤੁਰੰਤ ਅਮਿਤਾਭ ਬੱਚਨ ਦੀ ਤਸਵੀਰ ਲੈ ਕੇ ਬੀ.ਆਰ. ਚੋਪੜਾ ਕੋਲ ਪਹੁੰਚੀ।
Punjabi Bollywood Tadka
ਬੀ. ਆਰ. ਚੋਪੜਾ ਨੂੰ ਜਦੋਂ ਇਹ ਪਤਾ ਲੱਗਾ ਕਿ ਨਵੇਂ ਲੜਕੇ ਦਾ ਨਾਂਅ ਇੰਦਰਾ ਗਾਂਧੀ ਨੇ ਸੁਝਾਇਆ ਹੈ ਤਾਂ ਉਨ੍ਹਾਂ ਨੇ ਤੁਰੰਤ ਨਿਰਦੇਸ਼ਕ ਮੋਹਨ ਸਹਿਗਲ ਨੂੰ ਨਵੇਂ ਲੜਕੇ ਦਾ ਆਡੀਸ਼ਨ ਲੈਣ ਲਈ ਕਿਹਾ। ਇਸ ਆਡੀਸ਼ਨ ਤੋਂ ਬਾਅਦ ਅਮਿਤਾਭ ਨੇ ਕਈ ਆਡੀਸ਼ਨ ਦਿੱਤੇ ਪਰ ਸੁਨੀਲ ਦੱਤ ਨੇ ਹੀ ਉਨ੍ਹਾਂ ਨੂੰ ਪਹਿਲਾ ਰੋਲ ਦਿੱਤਾ ਸੀ। ਅਮਿਤਾਭ ਬੱਚਨ ਦੀ ਪਹਿਲੀ ਫਿਲਮ ਸੀ ‘ਰੇਸ਼ਮਾ ਔਰ ਸ਼ੇਰਾ’ ਜਿਸ ਨੂੰ ਸੁਨੀਲ ਦੱਤ ਹੀ ਪ੍ਰੋਡਿਊਸ ਕਰ ਰਹੇ ਸਨ।
Punjabi Bollywood Tadka
ਹਰ ਪਾਸੇ ਤੋਂ ਨਾਂ ਦਾ ਸਾਹਮਣਾ ਕਰ ਚੁੱਕੇ ਅਮਿਤਾਭ ਹਾਰ ਗਏ ਤਾਂ ਸੁਨੀਲ ਦੱਤ ਨੇ ਅਮਿਤਾਭ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਉਸ ਦੇ ਲਾਇਕ ਰੋਲ ਹੋਵੇਗਾ ਉਹ ਉਸ ਨੂੰ ਫੋਨ ਕਰਨਗੇ, ਤੇ ਉਨ੍ਹਾਂ ਨੇ ਇਹ ਵਾਅਦਾ ਨਿਭਾਇਆ ਵੀ। ‘ਸਾਤ ਹਿੰਦੋਸਤਾਨੀ’ ਨੂੰ ਅਮਿਤਾਬ ਦੀ ਪਹਿਲੀ ਫਿਲਮ ਇਸ ਲਈ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਫਿਲਮ ਰੇਸ਼ਮਾ ਔਰ ਸ਼ੇਰਾ ਤੋਂ ਪਹਿਲਾਂ ਰਿਲੀਜ਼ ਹੋ ਗਈ ਸੀ।


Tags: Sunil DuttAmitabh BachchanFirst BreakIndira GandhiBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari