FacebookTwitterg+Mail

ਗਰਾਊਂਡ ਦੇ ਬਾਹਰ ਸ਼ਿਖਰ ਧਵਨ ਨਾਲ ਮਸਤੀ ਕਰਦੇ ਦਿਸੇ ਰਣਵੀਰ ਸਿੰਘ

the india vs pakistan match ranveer singh
18 June, 2019 12:11:12 PM

ਮੁੰਬਈ(ਬਿਊਰੋ)— ਐਤਵਾਰ ਨੂੰ ਖੇਡੇ ਗਏ ਆਈ. ਸੀ. ਸੀ. ਵਿਸ਼ਵ ਕੱਪ-2019 ਦੇ ਮੁਕਾਬਲੇ 'ਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 89 ਰਨਾਂ ਨਾਲ ਹਰਾਉਂਦੇ ਹੋਏ ਲਗਾਤਾਰ ਸੱਤਵੀਂ ਜਿੱਤ ਦਰਜ ਕੀਤੀ। ਇਕ ਪਾਸੇ ਜਿੱਥ, ਸ਼ਿਖਰ ਧਵਨ ਜ਼ਖਮੀ ਹੋਣ ਕਾਰਨ ਪਾਕਿਸਤਾਨ ਖਿਲਾਫ ਮੈਚ 'ਚ ਨਾ ਖੇਡ ਸਕੇ ਤਾਂ ਉਥੇ ਹੀ ਦੂਜੇ ਪਾਸੇ ਕੇ. ਐੱਲ ਰਾਹੁਲ ਨੇ ਉਨ੍ਹਾਂ ਦੀ ਕਮੀ ਟੀਮ ਨੂੰ ਮਹਿਸੂਸ ਨਾ ਹੋਣ ਦਿੱਤੀ।
Punjabi Bollywood Tadka
ਮੈਚ 'ਚ ਕੇ. ਐੱਲ. ਰਾਹੁਲ ਦੀ ਪਰਫਾਰਮੈਂਸ ਨੂੰ ਦੇਖ ਕੇ ਅਜਿਹਾ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਇਕ ਸਲਾਮੀ ਬੱਲੇਬਾਜ਼ ਦੀ ਜ਼ਿੰਮੇਦਾਰੀ ਚੰਗੀ ਤਰ੍ਹਾਂ ਨਿਭਾਈ। ਮੈਚ ਤਾਂ ਰੋਮਾਂਚਕ ਸੀ ਹੀ ਪਰ ਇਸ 'ਚ ਬਾਲੀਵੁੱਡ ਐਕਟਰ ਰਣਵੀਰ ਸਿੰਘ ਨੇ ਵੀ ਤੜਕਾ ਲਗਾਇਆ।
Punjabi Bollywood Tadka
ਉਨ੍ਹਾਂ ਨੇ ਮੈਚ ਦੌਰਾਨ ਕੁਮੈਂਟਰੀ ਵੀ ਕੀਤੀ ਅਤੇ ਜੱਮ ਕੇ ਟੀਮ ਇੰਡੀਆ ਦਾ ਸਪੋਰਟ ਕੀਤਾ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਰਣਵੀਰ ਗਰਾਉਂਡ ਦੇ ਬਾਹਰ ਸ਼ਿਖਰ ਧਵਨ ਨਾਲ ਜੱਮ ਕੇ ਮਸਤੀ ਵੀ ਕਰਦੇ ਦਿਸੇ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਦੱਸ ਦੇਈਏ ਕਿ ਰਣਵੀਰ ਸਿੰਘ ਇਨ੍ਹੀਂ ਦਿਨੀਂ ਇੰਗਲੈਂਡ 'ਚ ਆਪਣੀ ਅਗਲੀ ਫਿਲਮ '83' ਦੀ ਸ਼ੂਟਿੰਗ ਕਰ ਰਹੇ ਹਨ। ਇਹ ਫਿਲਮ 1983 'ਚ ਟੀਮ ਇੰਡੀਆ ਦੁਆਰਾ ਜਿੱਤੇ ਗਏ ਵਰਲਡ ਕੱਪ 'ਤੇ ਆਧਾਰਿਤ ਹੈ, ਜਿਸ 'ਚ ਰਣਵੀਰ ਸਿੰਘ ਸਾਬਕਾ ਇੰਡੀਅਨ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ।
Punjabi Bollywood Tadka


Tags: The India vs Pakistan matchRanveer SinghKapil DevShikhar Dhawan

About The Author

manju bala

manju bala is content editor at Punjab Kesari