ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਜਾਵੇਦ ਜਾਫਰੀ ਦੇ ਬੇਟੇ ਮਿਜ਼ਾਨ ਆਪਣੀ ਡੈਬਿਊ ਫਿਲਮ ਨੂੰ ਲੈ ਕੇ ਖੂਬ ਚਰਚਾ 'ਚ ਹਨ। ਮਿਜ਼ਾਨ ਜਾਫਰੀ ਆਪਣੀ ਆਉਣ ਵਾਲੀ ਫਿਲਮ 'ਮਲਾਲ' ਨਾਲ ਫਿਲਮੀ ਦੁਨੀਆ 'ਚ ਕਦਮ ਰੱਖਣ ਜਾ ਰਹੇ ਹਨ। ਫਿਲਮ 'ਮਲਾਲ' ਨੂੰ ਸੰਜੇ ਲੀਲਾ ਭੰਸਾਲੀ ਡਾਇਰੈਕਟ ਕਰ ਰਹੇ ਹਨ। ਮਿਜ਼ਾਨ ਜਾਫਰੀ ਨਾਲ ਇਸ ਫਿਲਮ 'ਚ ਸੰਜੇ ਲੀਲਾ ਭੰਸਾਲੀ ਦੀ ਭਤੀਜੀ ਸ਼ਰਮਿਨ ਸਹਿਗਲ ਵੀ ਡੈਬਿਊ ਕਰ ਰਹੀ ਹੈ। ਕੁਝ ਸਮੇ ਪਹਿਲਾਂ ਹੀ ਫਿਲਮ 'ਮਲਾਲ' ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਪਰ ਟਰੇਲਰ ਤੋਂ ਬਾਅਦ ਕਮਾਲ. ਆਰ. ਖਾਨ ਨੇ ਫਿਲਮ 'ਤੇ ਇਕ ਵਿਵਾਦਿਤ ਟਵੀਟ ਕਰ ਦਿੱਤਾ ਹੈ। ਕਮਾਲ ਆਰ ਖਾਨ ਨੇ ਫਿਲਮ ਦੇ ਸਟਾਰ ਮਿਜ਼ਾਨ ਜਾਫਰੀ ਅਤੇ ਸ਼ਰਮਿਨ ਸਹਿਗਲ ਦੀ ਤਸਵੀਰ ਪੋਸਟ ਕਰਦੇ ਹੋਏ ਦੋਵਾਂ ਦੀ ਖੂਬ ਬੁਰਾਈ ਕੀਤੀ ਹੈ।
ਕਮਾਲ ਨੇ ਲਿਖਿਆ, ''ਜੇਕਰ ਫਿਲਮ ਮੇਕਰਸ ਸਿਰਫ ਨੇਪੋਟੀਜ਼ਿਮ ਦੇ ਚੱਲਦੇ ਅਜਿਹੇ ਨੌਨ ਟੇਲੈਂਟ ਅਤੇ ਹੌਰੀਬਲ ਦਿਖਾਉਣ ਵਾਲੇ ਐਕਟਰਸ ਨੂੰ ਲਾਂਚ ਕਰ ਰਹੇ ਹਨ ਤਾਂ ਇਹ ਗੁਨਾਹ ਹੈ। ਪਬਲਿਕ ਕਦੇ ਵੀ ਆਪਣੀ ਮਿਹਨਤ ਦੀ ਕਮਾਈ ਅਜਿਹੇ ਡਫਰ ਐਕਟਰਸ ਨੂੰ ਦੇਖਣ ਲਈ ਖਰਚ ਨਹੀਂ ਕਰੇਗੀ। ਇਸ ਲਈ ਬਾਲੀਵੁੱਡ ਦੇ ਲੋਕਾਂ ਨੂੰ ਇਹ ਸੋਚਣਾ ਬੰਦ ਕਰ ਦੇਣਾ ਚਾਹੀਦਾ ਤਾਂ ਕਿ ਲੋਕ ਇਡੀਅਟ ਹਨ ਅਤੇ ਉਹ ਮੂਰਖ ਬਣਾ ਸਕਦੇ ਹਨ। ਕਮਾਲ ਦੇ ਇਸ ਟਵੀਟ 'ਤੇ ਜਾਵੇਦ ਜਾਫਰੀ ਨੇ ਉਸ ਨੂੰ ਕਰਾਰਾ ਜਵਾਬ ਦਿੱਤਾ ਹੈ। ਜਾਵੇਦ ਜਾਫਰੀ ਨੇ ਲਿਖਿਆ, ''ਇਹ ਇਕ ਫ੍ਰੈਸਟਿਟ ਫੇਲਡ ਐਕਟਰ ਦੀ ਆਵਾਜ਼ ਹੈ। ਮੈਂ ਨੀਚੇ ਕੁਝ ਨੇਪੋਟਿਜ਼ਿਮ ਦਾ ਫਾਇਦਾ ਚੁੱਕਣ ਵਾਲੇ ਸਿਤਾਰਿਆਂ ਦਾ ਨਾਂ ਦੇ ਰਿਹਾ ਹਾਂ। ਜੋ ਸਾਲਾਂ ਤੋਂ ਜਨਤਾ ਨੂੰ ਬੇਵਕੂਫ ਬਣਾ ਰਹੇ ਹਨ। ਆਮਿਰ ਖਾਨ, ਸਲਮਾਨ ਖਾਨ, ਫਰਹਾਨ ਅਖਤਰ, ਅਭਿਸ਼ੇਕ ਬੱਚਨ, ਸੰਜੇ ਦੱਤ, ਸੰਨੀ ਦਿਓਲ, ਸੈਫ ਅਲੀ ਖਾਨ, ਰਿਸ਼ੀ ਕਪੂਰ, ਕਰਿਸ਼ਮਾ ਕਪੂਰ, ਕਰੀਨਾ ਕਪੂਰ ਖਾਨ, ਕਾਜੋਲ, ਰਵੀਨਾ ਟੰਡਨ ਆਦਿ।'
ਦੱਸਣਯੋਗ ਹੈ ਕਿ ਜਾਵੇਦ ਜਾਫਰੀ ਇਥੇ ਹੀ ਰੁੱਕੇ ਨਹੀਂ ਉਨ੍ਹਾਂ ਨੇ ਕਮਾਲ ਲਈ ਇਕ ਟਵੀਟ ਕੀਤਾ, ਜਿਸ 'ਚ ਲਿਖਿਆ, ''ਜਿਸ ਸਮੇਂ 'ਚ ਕਲਾਕਾਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ (ਕੰਪੀਟੀਸ਼ਨ) ਤੇ ਇੰਡਸਟਰੀ ਬਿਜ਼ਨੈੱਸ ਲਗਾਤਾਰ ਬਦਲ ਰਿਹਾ ਹੈ। ਉਥੇ ਕੋਈ ਵੀ ਪ੍ਰੋਡਿਊਸਰ ਆਪਣਾ ਪੈਸਾ ਬਦਸੂਰਤ, ਡਫਰ ਤੇ ਨੌਨ ਟੇਲੈਂਟ ਐਕਟਰਸ 'ਤੇ ਨਹੀਂ ਲਾਉਣਗੇ, ਜਿਹੜੇ ਐਕਟਰਸ ਦਾ ਇੰਡਸਟਰੀ 'ਚ ਲਿੰਕ ਹੁੰਦਾ ਹੈ, ਉਸ ਨੂੰ ਇੰਟਰਵਿਊ ਤੱਕ ਪਹੁੰਚਣ 'ਚ ਮਦਦ ਹੋ ਜਾਂਦੀ ਹੈ ਪਰ ਉਸ ਤੋਂ ਬਾਅਦ ਉਸ ਦਾ ਟੇਲੈਂਟ ਹੀ ਕੰਮ ਆਉਂਦਾ ਹੈ। ਉਸ ਨੂੰ ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ ਤਾਂ ਦਰਸ਼ਕਾਂ ਉਸ ਨੂੰ ਪਿਆਰ ਦੇਣ।''