FacebookTwitterg+Mail

'ਦਿ ਜਰਨੀ ਆਫ ਕਰਮਾ' ਦਾ ਟਰੇਲਰ ਰਿਲੀਜ਼, ਪੂਨਮ ਪਾਂਡੇ ਦਾ ਪ੍ਰੇਮੀ ਬਣਿਆ ਸ਼ਕਤੀ ਕਪੂਰ (ਵੀਡੀਓ)

the journey of karma official trailer
04 October, 2018 11:55:43 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਹੌਟ ਅਦਾਕਾਰਾ ਪੂਨਮ ਪਾਂਡੇ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਇਕ ਵਾਰ ਫਿਰ ਉਹ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਉਸ ਦੀ ਨਵੀਂ ਫਿਲਮ 'ਦਿ ਜਰਨੀ ਆਫ ਕਰਮਾ' ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ। ਹਮੇਸ਼ਾ ਆਪਣੇ ਬਿਆਨਾਂ ਤੇ ਬੋਲਡ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੀ ਪੂਨਮ ਪਾਂਡੇ ਨੇ ਇਸ ਗੱਲ ਦੀ ਜਾਣਕਾਰੀ ਖੁਦ ਦਿੱਤੀ ਹੈ।
ਪੂਨਮ ਪਾਂਡੇ ਦੀ ਫਿਲਮ ਦਾ ਟਰੇਲਰ ਹੋਇਆ ਰਿਲੀਜ਼
ਹਮੇਸ਼ਾ ਆਪਣੀਆਂ ਬੋਲਡ ਅਦਾਵਾਂ ਨਾਲ ਚਰਚਾ 'ਚ ਰਹਿਣਾ ਵਾਲੀ ਪੂਨਮ ਪਾਂਡੇ ਦੀ ਨਵੀਂ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਟਰੇਲਰ ਨੂੰ ਪੂਨਮ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਟਰੇਲਰ 'ਚ ਪੂਨਮ ਦਾ ਅੰਦਾਜ਼ ਇਕ ਵਾਰ ਫਿਰ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਡੇਢ ਮਿੰਟ ਦੇ ਇਸ ਟਰੇਲਰ ਨੂੰ ਤਕਰੀਬਨ 20 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।

26 ਅਕਤੂਬਰ ਨੂੰ ਰਿਲੀਜ਼ ਹੋਵੇਗੀ ਫਿਲਮ
ਦੱਸ ਦੇਈਏ ਕਿ ਇਸ ਫਿਲਮ 'ਚ ਪੂਨਮ ਤੋਂ ਇਲਾਵਾ ਸ਼ਕਤੀ ਕਪੂਰ ਵੀ ਨਜ਼ਰ ਆਉਣਗੇ। ਇਸ ਫਿਲਮ ਨਾਲ ਸ਼ਕਤੀ ਕਪੂਰ ਇਕ ਲੰਬੇ ਸਮੇਂ ਬਾਅਦ ਬਾਲੀਵੁੱਡ 'ਚ ਕਮਬੈਕ ਕਰ ਰਿਹਾ ਹੈ। ਇਸ ਫਿਲਮ 'ਚ ਸ਼ਕਤੀ ਕਪੂਰ, ਪੂਨਮ ਪਾਂਡੇ ਦੇ ਪ੍ਰੇਮੀ ਦੀ ਭੂਮਿਕਾ ਨਿਭਾ ਰਿਹਾ ਹੈ।


Tags: The Journey Of Karma Official Trailer Poonam Pandey Shakti Kapoor Surya Entertainment Bollywood Celebrity

Edited By

Sunita

Sunita is News Editor at Jagbani.