FacebookTwitterg+Mail

ਕਪਿਲ ਦੀ ਜ਼ਬਰਦਸਤ ਵਾਪਸੀ, ਸ਼ੋਅ 'ਚ ਰਣਵੀਰ ਦਾ ਉਡਾਇਆ ਮਜ਼ਾਕ

the kapil sharma sharma show
24 December, 2018 01:39:07 PM

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਕ ਵਾਰ ਫਿਰ ਤੋਂ ਆਪਣੇ ਸ਼ੋਅ ਨਾਲ ਛੋਟੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਉਨ੍ਹਾਂ ਦੇ ਸ਼ੋਅ ਦਾ ਇਕ ਹੋਰ ਟੀਜ਼ਰ ਸਾਹਮਣੇ ਆਇਆ ਹੈ। ਇਸ ਟੀਜ਼ਰ 'ਚ 'ਸਿੰਬਾ' ਫਿਲਮ ਦੀ ਸਟਾਰ ਕਾਸਟ ਨਜ਼ਰ ਆ ਰਹੀ ਹੈ। ਇਸ ਟੀਜ਼ਰ 'ਚ ਕਿੱਕੂ ਸ਼ਾਰਧਾ, ਰੋਹਿਤ ਸ਼ੈੱਟੀ, ਰਣਵੀਰ ਸਿੰਘ ਅਤੇ ਸਾਰਾ ਅਲੀ ਖਾਨ ਇਕ-ਦੂਜੇ ਨਾਲ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ। ਕਿੱਕੂ ਤਿੰਨਾਂ ਨਾਲ ਖੂਬ ਮਜ਼ਾਕ ਕਰ ਰਹੇ ਹਨ ਖਾਸ ਕਰਕੇ ਰਣਵੀਰ ਸਿੰਘ ਨੂੰ। ਕਪਿਲ ਸ਼ਰਮਾ ਦੇ ਸ਼ੋਅ ਦਾ ਇਹ ਟੀਜ਼ਰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 


ਦੱਸ ਦੇਈਏ ਕਿ ਕਪਿਲ ਸ਼ਰਮਾ ਕਈ ਮਹੀਨਿਆਂ ਬਾਅਦ ਇਸ ਸ਼ੋਅ ਰਾਹੀਂ ਛੋਟੇ ਪਰਦੇ 'ਤੇ ਧਮਾਕੇਦਾਰ ਵਾਪਸੀ ਕਰ ਰਹੇ ਹਨ। ਕਪਿਲ ਸ਼ਰਮਾ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਪ੍ਰੇਮਿਕਾ ਗਿੰਨੀ ਚਤਰਥ ਨਾਲ ਵਿਆਹ ਕਰਵਾਇਆ ਹੈ। ਕਪਿਲ ਦੇ ਸ਼ੋਅ ਦੀਆਂ ਕਈ ਵੀਡਿਓ ਤੇ ਤਸਵੀਰਾਂ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਚੁੱਕੀਆਂ, ਜਿਨ੍ਹਾਂ ਤੋਂ ਸਾਫ ਹੁੰਦਾ ਹੈ ਕਿ ਕਪਿਲ ਦੇ ਸ਼ੋਅ ਦੇ ਦੂਜੇ ਐਪੀਸੋਡ 'ਚ ਸਲਮਾਨ ਖਾਨ, ਪਿਤਾ ਸਲੀਮ ਖਾਨ, ਅਰਬਾਜ਼ ਖਾਨ ਤੇ ਸੋਹੇਲ ਖਾਨ ਨਾਲ ਵੀ ਨਜ਼ਰ ਆ ਰਹੇ ਹਨ। ਕਪਿਲ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਕੁਝ ਪੁਰਾਣੇ ਅਤੇ ਕੁਝ ਨਵੇਂ ਚਿਹਰਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸ਼ੋਅ ਦੇ ਸੈੱਟ ਦੀ ਗੱਲ ਕੀਤੀ ਜਾਵੇ ਤਾਂ ਇਹ ਸੈੱਟ ਪੁਰਾਣੇ ਸੈੱਟ ਨਾਲ ਹੀ ਮਿਲਦਾ-ਜੁਲਦਾ ਹੈ।

 


Tags: Kapil Sharma The Kapil Sharma Sharma Show New Teaser Kiku Sharda Simmba Rohit Shetty Ranveer Singh Sara Ali Khan

Edited By

Sunita

Sunita is News Editor at Jagbani.