FacebookTwitterg+Mail

ਇਸ ਕਾਰਨ 1 ਸਾਲ ਤੋਂ ਗਾਇਬ ਸੀ ਕਪਿਲ ਸ਼ਰਮਾ

the kapil sharma show
20 December, 2018 04:27:23 PM

ਮੁੰਬਈ(ਬਿਊਰੋ)— ਕਾੱਮੇਡੀ ਕਿੰਗ ਦੇ ਨਾਮ ਨਾਲ ਮਸ਼ਹੂਰ ਕਾੱਮੇਡੀਅਨ ਕਪਿਲ ਸ਼ਰਮਾ ਲਗਭਗ ਇਕ ਸਾਲ ਬਾਅਦ ਫਿਰ ਟੀ.ਵੀ. 'ਤੇ ਆਪਣੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਨਾਲ ਵਾਪਸੀ ਕਰ ਰਹੇ ਹਨ। ਪਹਿਲਾ ਐਪੀਸੋਡ ਆੱਨ-ਏਅਰ ਹੋਣ ਦੀ ਤਰੀਕ ਵੀ ਆ ਚੁੱਕੀ ਹੈ ਤੇ ਇਸ 'ਚ ਸਭ ਤੋਂ ਪਹਿਲਾਂ ਫ਼ਿਲਮ 'ਸਿੰਬਾ' (Simmba) ਦਾ ਪ੍ਰਮੋਸ਼ਨ ਕਰਨ ਲਈ ਰਣਵੀਰ ਸਿੰਘ, ਸਾਰਾ ਅਲੀ ਖਾਨ ਤੇ ਡਾਇਰੈਕਟਰ ਰੋਹਿਤ ਸ਼ੈੱਟੀ ਆ ਰਹੇ ਹਨ। ਸ਼ੋਅ ਦਾ ਪਹਿਲਾ ਐਪੀਸੋਡ ਸੋਨੀ ਐਂਟਰਟੇਨਮੈਂਟ ਚੈਨਲ 'ਤੇ 29 ਦਸੰਬਰ ਨੂੰ ਰਾਤ ਸਾਢੇ 9 ਵਜੇ ਆਵੇਗਾ। ਚੈਨਲ ਨੇ ਹਫ਼ਤੇ 'ਚ ਦੋ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਸਮਾਂ ਦਿੱਤਾ ਹੈ। ਕਪਿਲ ਸ਼ਰਮਾ ਦੀ ਵਾਪਸੀ ਹੋਣ ਤੋਂ ਬਾਅਦ ਫੈਨਸ 'ਚ ਕਾਫ਼ੀ ਉਤਸ਼ਾਹ ਹੈ।
ਪਹਿਲੇ ਐਪੀਸੋਡ 'ਚ ਬੱਚਾ ਯਾਦਵ ਦਾ ਕਿਰਦਾਰ ਨਿਭਾਉਣ ਵਾਲੇ ਕੀਕੂ ਸ਼ਾਰਦਾ ਫਨੀ ਜੋਕਸ ਮਾਰਦੇ ਹੋਏ ਕਪਿਲ ਸ਼ਰਮਾ ਬਾਰੇ ਇਹ ਖ਼ੁਲਾਸਾ ਕੀਤਾ ਹੈ ਕਿ ਆਖਿਰ ਉਹ ਇਕ ਸਾਲ ਤੱਕ ਕਿੱਥੇ ਸੀ। ਮਜ਼ਾਕ-ਮਜ਼ਾਕ 'ਚ ਕੀਕੂ ਬੋਲੇ ਕਿ, 'ਮੈਂ ਸੱਤ ਅਲੱਗ-ਅਲੱਗ ਰੰਗਾਂ ਦੇ ਪਨੀਰ ਬਣਾਉਂਦਾ ਹਾਂ, ਅਜਿਹੇ 'ਚ ਜਦੋਂ ਕਪਿਲ ਸ਼ਰਮਾ ਨੇ 'ਚ ਟੋਕਿਆ ਤਾਂ ਕੀਕੂ, ਬੱਚਾ ਯਾਦਵ ਦੇ ਕਿਰਦਾਰ 'ਚ ਬੋਲੇ, ਦੇਖੋ ਦੁਨੀਆਂ ਵਾਲਿਓ ਤੁਸੀਂ ਜਾਣਨਾ ਚਾਹੁੰਦੇ ਸੀ ਕਿ ਇਕ ਸਾਲ ਤੱਕ ਕਪਿਲ ਸ਼ਰਮਾ ਕਿੱਥੇ ਗਾਇਬ ਸਨ, ਉਹ ਆਪਣੇ ਘਰ 'ਚ ਬੈਠ ਕੇ ਉਨ੍ਹਾਂ ਦੇ ਪਨੀਰ ਦਾ ਰੰਗ ਬਦਲਦੇ ਹੋਏ ਦੇਖ ਰਹੇ ਸਨ।' ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸੋਨੀ ਚੈਨਲ ਨੇ ਪੋਸਟ ਕੀਤਾ ਹੈ।
ਦੱਸ ਦਈਏ ਕਿ ਆਉਣ ਵਾਲੇ ਕਪਿਲ ਸ਼ਰਮਾ ਦੇ ਨਵੇਂ ਐਪੀਸੋਡ 'ਚ ਚਾਹੇ ਹੀ ਸੁਨੀਲ ਗਰੋਵਰ ਨਹੀਂ ਹੋਣਗੇ ਪਰ ਉਨ੍ਹਾਂ ਨਾਲ ਕੀਕੂ ਸ਼ਾਰਦਾ, ਚੰਦਨ ਪ੍ਰਭਾਕਰ, ਕ੍ਰਿਸ਼ਣਾ ਅਭਿਸ਼ੇਕ, ਅਲੀ ਅਸਗਰ, ਭਾਰਤੀ ਸਿੰਘ, ਸੁਮੋਨਾ ਚੱਕਰਵਰਤੀ, ਰੋਸ਼ੇਲ ਰਾਓ ਦਿਖਾਈ ਦੇਣਗੇ। ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਸਲਮਾਨ ਖਾਨ ਇਸ ਸ਼ੋਅ ਨੂੰ ਪ੍ਰੋਡਿਊਸ ਕਰ ਰਹੇ ਹਨ।


Tags: The Kapil Sharma ShowKapil SharmaKiku Sharda

About The Author

manju bala

manju bala is content editor at Punjab Kesari