FacebookTwitterg+Mail

ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ 'ਚ ਪੁੱਜੇ ਗੁਰੂ ਰੰਧਾਵਾ ਤੇ ਇਮਰਾਨ ਹਾਸ਼ਮੀ

the kapil sharma show
18 January, 2019 04:05:38 PM

ਨਵੀਂ ਦਿੱਲੀ (ਬਿਊਰੋ) — ਇਮਰਾਨ ਹਾਸ਼ਮੀ ਦੀ ਫਿਲਮ 'ਵਾਏ ਚੀਟ ਇੰਡੀਆ'  ਨੂੰ ਦਰਸ਼ਕਾਂ ਵਲੋਂ ਚੰਗੀ ਰਿਸਪੌਂਸ ਮਿਲ ਰਿਹਾ ਹੈ। ਕ੍ਰਿਟਿਕਸ ਨੇ ਵੀ ਫਿਲਮ ਨੂੰ ਚੰਗੀ ਰੇਟਿੰਗ ਦਿੱਤੀ ਹੈ। ਦੇਸ਼ ਦੇ ਐਜੂਕੈਸ਼ਨ ਸਿਸਟਮ 'ਚ ਹੋ ਰਹੀ ਭ੍ਰਿਸ਼ਟਾਚਾਰ ਨੂੰ ਦਿਖਾਉਂਦੀ ਹੈ। ਇਮਰਾਨ ਹਾਸ਼ਮੀ ਨੇ ਫਿਲਮ ਦੀ ਪ੍ਰਮੋਸ਼ਨ ਲਈ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ ਸਨ। ਜਿਥੇ ਉਹ ਫਿਲਮ ਦੀ ਅਦਾਕਾਰਾ ਸ਼੍ਰੇਆ ਨਾਲ ਪਹੁੰਚੇ।

Punjabi Bollywood Tadka

ਇਮਰਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕਪਿਲ ਸ਼ਰਮਾ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਨਵਜੋਤ ਸਿੰਘ ਸਿੱਧੂ, ਭਾਰਤੀ ਸਿੰਘ ਤੇ ਗੁਰੂ ਰੰਧਾਵਾ ਨਜ਼ਰ ਆ ਰਹੇ ਹਨ। ਇਮਰਾਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਟੀਮ ਵਾਏ ਚੀਟ ਇੰਡੀਆ ਦੀ ਟੀਮ ਨੇ ਕਪਿਲ ਦੇ ਸ਼ੋਅ 'ਚ ਸ਼ਾਨਦਾਰ ਸਮਾਂ ਬਿਤਾਇਆ। 
Punjabi Bollywood Tadka
ਦੱਸ ਦੇਈਏ ਕਿ ਇਮਰਾਨ ਹਾਸ਼ਮੀ ਦੀ ਸਟਾਰਰ ਫਿਲਮ 'ਚ ਭਾਰਤੀ ਸਿੱਖਿਆ ਪ੍ਰਣਾਲੀ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੇ ਪ੍ਰੀਖਿਆ ਦੌਰਾਨ ਹੋਣ ਵਾਲੀ ਚੀਟਿੰਗ ਨੂੰ ਦਰਸਾਇਆ ਗਿਆ ਹੈ, ਜਿਸ ਨੂੰ ਚੀਟਿੰਗ ਮਾਫੀਆ ਅੰਜ਼ਾਮ ਦਿੰਦੇ ਹਨ। ਇਹ ਫਿਲਮ ਸਿੱਖਿਆ ਦੇ ਖੇਤਰ 'ਚ ਫੈਲੇ ਭ੍ਰਿਸ਼ਟਾਚਾਰ 'ਤੇ ਬਣੀ ਹੈ। ਫਿਲਮ 'ਚ ਇਮਰਾਨ ਨੈਗੇਟਿਵ ਭੂਮਿਕਾ 'ਚ ਹਨ, ਜੋ ਪੈਸੇ ਲੈ ਕੇ ਪੇਪਰਾਂ 'ਚ ਅਮੀਰ ਵਿਦਿਆਰਥੀਆਂ ਨੂੰ ਪਾਸ ਕਰਾਉਣ ਲਈ ਉਨ੍ਹਾਂ ਦੀ ਜਗ੍ਹਾ ਹੁਸ਼ਿਆਰ ਵਿਦਿਆਰਥੀਆਂ ਨੂੰ ਪੇਪਰ ਦੇਣ ਲਈ ਭੇਜਦਾ ਹੈ। ਫਿਲਮ ਦਾ ਨਿਰਦੇਸ਼ਕ ਸ਼ੌਮਿਕ ਸੇਨ ਨੇ ਕੀਤਾ ਹੈ।
Punjabi Bollywood Tadka
ਰਾਕੇਸ਼ ਸਿੰਘ ਉਰਫ ਰੌਕੀ (ਇਮਰਾਨ ਹਾਸ਼ਮੀ) ਆਪਣੇ ਪਰਿਵਾਰ ਤੇ ਸੁਪਨਿਆਂ ਨੂੰ ਕਰਨ ਲਈ ਚੀਟਿੰਗ ਦੀ ਦੁਨੀਆ 'ਚ ਨਿਕਲ ਪੈਂਦੇ ਹਨ। ਰਾਕੇਸ਼ ਉਹ ਮਾਫੀਆ ਹੈ, ਜੋ ਸਿੱਖਿਆ ਢਾਂਚੇ ਦੀਆਂ ਕਮਜ਼ੋਰੀਆਂ ਦਾ ਖੂਬ ਫਾਇਦਾ ਚੁੱਕਦਾ ਹੈ। ਰਾਕੇਸ਼ ਗਰੀਬ ਤੇ ਚੰਗੇ ਤਰ੍ਹਾਂ ਪੜ੍ਹਨ ਵਾਲੇ ਬੱਚਿਆਂ ਨੂੰ ਇਸਤੇਮਾਲ ਕਰਦਾ ਹੈ। ਉਹ ਉਨ੍ਹਾਂ ਗਰੀਬ ਬੱਚਿਆਂ ਤੋਂ ਅਮੀਰ ਬੱਚਿਆਂ ਦੀ ਥਾਂ ਪੇਪਰ ਦਿਵਾਉਂਦਾ ਹੈ ਤੇ ਬਦਲੇ 'ਚ ਉਨ੍ਹਾਂ ਨੂੰ ਪੈਸੇ ਦਿੰਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਅਮੀਰ ਬੱਚਿਆਂ ਤੋਂ ਪੈਸੇ ਲੈ ਕੇ ਗਰੀਬ ਬੱਚਿਆਂ ਨੂੰ ਉਨ੍ਹਾਂ ਦੀ ਥਾਂ ਪੇਪਰ ਦਿਵਾ ਕੇ ਅਤੇ ਪੈਸੇ ਦੇ ਕੇ ਉਹ ਕੋਈ ਅਪਰਾਧ ਨਹੀਂ ਕਰ ਰਿਹਾ ਪਰ ਇਸੇ ਦੌਰਾਨ ਉਨ੍ਹਾਂ ਤੋਂ ਇਕ ਗੇਮ ਗਲਤ ਹੋ ਜਾਂਦੀ ਹੈ ਅਤੇ ਉਹ ਪੁਲਸ ਦੇ ਹੱਥੇ ਚੜ੍ਹ ਜਾਂਦੇ ਹਨ।

 


Tags: Kapil Sharma The Kapil Sharma Show Navjot Singh Sidhu Bharti Singh Emraan Hashmi Guru Randhawa

Edited By

Sunita

Sunita is News Editor at Jagbani.