FacebookTwitterg+Mail

ਕਪਿਲ ਦੇ ਸ਼ੋਅ 'ਚ 'ਕਲੰਕ' ਦੀ ਸਟਾਰ ਕਾਸਟ ਲਾਵੇਗੀ ਮੇਲਾ (ਵੀਡੀਓ)

the kapil sharma show
12 April, 2019 01:02:09 PM

ਮੁੰਬਈ (ਬਿਊਰੋ) : ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਦੇ ਪ੍ਰੋਡਕਸ਼ਨ 'ਚ ਬਣੀ ਮਲਟੀਸਟਾਰ ਫਿਲਮ 'ਕਲੰਕ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੀ ਫਿਲਮ ਦੀ ਸਟਾਰ ਕਾਸਟ ਹਾਲ ਹੀ 'ਚ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੀ, ਜਿੱਥੇ ਟੀਮ ਨੇ ਖੂਬ ਮਸਤੀ ਕੀਤੀ। ਹੁਣ ਅਜਿਹਾ ਤਾਂ ਹੋ ਨਹੀਂ ਸਕਦਾ ਕਿ ਕਪਿਲ ਦੇ ਸ਼ੋਅ 'ਚ ਹੱਸੀ ਮਜ਼ਾਕ ਨਾ ਹੋਵੇ। ਸ਼ੋਅ ਦੇ ਸੈੱਟ 'ਤੇ ਫਿਲਮ ਦੀ ਟੀਮ ਦੀ ਕੀਤੀ ਮਸਤੀ ਦੀ ਇਕ ਝਲਕ ਇਸ ਦੇ ਪ੍ਰੋਮੋ 'ਚ ਸਾਫ ਦੇਖਣ ਨੂੰ ਮਿਲ ਰਹੀ ਹੈ। ਕਪਿਲ ਦੇ ਸ਼ੋਅ ਦਾ ਇਹ ਪ੍ਰੋਮੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

This weekend team #kalank in #thekapilsharmashow @varundvn @aliaabhatt @aslisona @adityaroykapur 🤗🙏

A post shared by Kapil Sharma (@kapilsharma) on Apr 11, 2019 at 6:11am PDT


ਦੱਸ ਦਈਏ ਕਿ ਸ਼ੋਅ ਦੇ ਪ੍ਰੋਮੋ 'ਚ ਸਭ ਤੋਂ ਪਹਿਲਾਂ ਵਰੁਣ ਧਵਨ, ਆਲੀਆ ਭੱਟ ਤੇ ਸੋਨਾਕਸ਼ੀ ਸਿਨ੍ਹਾ ਦੀ ਧਮਾਕੇਦਾਰ ਐਂਟਰੀ ਹੁੰਦੀ ਹੈ। ਇਸ ਤੋਂ ਬਾਅਦ ਆਲੀਆ ਤੇ ਵਰੁਣ ਸਲੀਮ, ਅਨਾਰਕਲੀ ਦੀ ਨਕਲ ਕਰਦੇ ਹਨ। ਅਨਾਰਕਲੀ ਬਣੀ ਆਲੀਆ ਅਕਬਰ ਬਣੇ ਕਪਿਲ ਨੂੰ ਖੂਬ ਖਰੀਆਂ-ਖਰੀਆਂ ਸੁਣਾਉਂਦੀ ਹੈ ਤੇ ਨਾਲ ਹੀ ਗੱਲੀ ਬੁਆਏ ਅੰਦਾਜ਼ 'ਚ ਧਮਕੀ ਵੀ ਦੇ ਦਿੰਦੀ ਹੈ।
ਦੱਸਣਯੋਗ ਹੈ ਕਿ 'ਦਿ ਕਪਿਲ ਸ਼ਰਮਾ' ਸ਼ੋਅ ਦੇ ਇਸ ਪ੍ਰੋਮੋ ਨੂੰ ਦੇਖ ਕੇ ਲੱਗਦਾ ਹੈ ਕਿ ਆਉਣ ਵਾਲਾ ਐਪੀਸੋਡ ਐਂਟਰਟੈਨਮੈਂਟ ਦਾ ਡੱਬਲ ਡੋਜ਼ ਦੇਵੇਗਾ। ਜੇਕਰ 'ਕਲੰਕ' ਦੀ ਗੱਲ ਕਰੀਏ ਤਾਂ ਇਹ ਫਿਲਮ 17 ਅਪ੍ਰੈਲ ਨੂੰ ਰਿਲੀਜ਼ ਹੋਣੀ ਹੈ।


Tags: Kapil SharmaAlia BhattKiku ShardaThe Kapil Sharma ShowSonakshi SinhaVarun DhawanAditya Roy KapurKalankBollywood Celebrity

Edited By

Sunita

Sunita is News Editor at Jagbani.